ਬਠਿੰਡਾ: ਅਸਲ ਵਿੱਚ ਮਨੁੱਖ ਉਹੀ ਹੈ, ਜੋ ਕੁਦਰਤ ਦੇ ਸਾਰੇ ਜੀਵ ਜੰਤੂਆਂ ਨੂੰ ਬਰਾਬਰ ਅੱਖ ਨਾਲ ਦੇਖਦਾ ਹੈ। ਇਸੇ ਧਰਤੀ ਉੱਤੇ ਕੁੱਝ ਅਜਿਹੇ ਲੋਕ ਵੀ ਨੇ ਜੋ ਇਨ੍ਹਾਂ ਲਈ ਸੰਘਰਸ਼ ਕਰਦੇ ਹਨ ਤੇ ਆਪਣੇ ਸਾਰੇ ਐਸ਼-ਓ-ਆਰਾਮ ਵੀ ਤਿਆਗ ਦਿੰਦੇ ਹਨ। ਜਿਸ ਸਖ਼ਸ਼ ਦੀ ਅਸੀਂ ਗੱਲ ਕਰ ਰਹੇ ਹਾਂ, ਉਸਦਾ ਫੈਸਲਾ ਇਕ ਵਾਰ ਤਾਂ ਹੈਰਾਨ ਕਰੇਗਾ ਤੇ ਦੂਜੇ ਪਲ ਤੁਸੀਂ ਫਖ਼ਰ ਵੀ ਕਰੋਗੇ। ਅਸਲ ਵਿੱਚ ਇਸ ਨੌਜਵਾਨ ਨੇ ਆਪਣੀ ਲੱਖਾਂ ਰੁਪਏ ਦੀ ਨੌਕਰੀ ਨੂੰ ਨਮਸਤੇ ਕਹਿ ਦਿੱਤੀ ਹੈ ਤੇ ਗਊਮਾਤਾ ਨੂੰ ਰਾਸ਼ਟਰੀ ਦਰਜਾ ਦਵਾਉਣ ਲਈ ਪੂਰਾ ਭਾਰਤ ਪੈਦਲ ਘੁੰਮ ਰਿਹਾ ਹੈ।
2021 ਵਿੱਚ ਸ਼ੁਰੂ ਹੋਈ ਸੀ ਯਾਤਰਾ: ਜੈਪੁਰ ਰਾਜਸਥਾਨ ਦਾ ਰਹਿਣ ਵਾਲਾ ਇਹ ਨੌਜਵਾਨ ਸ਼ਿਵਰਾਜ ਸਿੰਘ ਸ਼ੇਖਾਵਤ, ਪੇਸ਼ੇ ਵਜੋਂ ਸਾਫਟਵੇਅਰ ਇੰਜੀਨੀਅਰ ਸੀ ਅਤੇ ਇਸਨੇ ਗਊਮਾਤਾ ਲਈ ਪੂਰੇ ਦੇਸ਼ ਵਿੱਚ ਪੈਦਲ ਯਾਤਰਾ ਕਰਨ ਦਾ ਮਨ ਬਣਾਇਆ ਹੈ। ਰਮੇਸ਼ਵਰਮ ਤਾਮਿਲਨਾਡੂ ਤੋਂ ਦਸੰਬਰ 2021 ਵਿੱਚ ਸ਼ੁਰੂ ਕੀਤੀ ਗਈ ਇਸ (Big decision taken to give national status to Gaumata) ਨੌਜਵਾਨ ਦੀ ਯਾਤਰਾ ਪੰਜਾਬ ਪਹੁੰਚ ਚੁੱਕੀ ਹੈ ਅਤੇ ਇਹ ਨੌਜਵਾਨ ਹਰ ਰੋਜ਼ 25 ਕਿਲੋਮੀਟਰ ਦਾ ਸਫ਼ਰ ਤੈਅ ਕਰਦਾ ਹੈ। ਸ਼ੇਖਾਵਤ ਨੇ ਦੱਸਿਆ ਕਿ ਠਾਕੁਰ ਜੀ ਦੀ ਕ੍ਰਿਪਾ ਨਾਲ ਹੁਣ ਉਹ ਗਊ ਮਾਤਾ ਨੂੰ ਰਾਸ਼ਟਰੀ ਦਰਜਾ ਦਿਵਾਉਣ ਲਈ ਇਹ ਪੈਦਲ ਯਾਤਰਾ (Travels 25 km daily) ਪੂਰੇ ਦੇਸ਼ ਵਿਚ ਕਰ ਰਿਹਾ ਹੈ ਤੇ ਪੰਜਾਬ ਵਿਚ ਆਏ ਹੋਏ ਉਸਨੂੰ ਕਰੀਬ ਇੱਕ ਮਹੀਨੇ ਦਾ ਸਮਾਂ ਵੀ ਹੋ ਚੁੱਕਾ ਹੈ।
ਇਹ ਵੀ ਪੜ੍ਹੋ: ਸਰਕਾਰੀ ਡਿਪੂ ਤੋਂ ਰੇਤਾ ਬਜਰੀ ਖਰੀਦਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ, ਕਿਤੇ ਤੁਹਾਡੀ ਜੇਬ ਨਾ ਹੋ ਜਾਵੇ ਹਲਕੀ
ਲੋਕਾਂ ਨੂੰ ਕੀਤੀ ਅਪੀਲ: ਇਸ ਨੌਜਵਾਨ ਨੇ ਦੱਸਿਆ ਕਿ ਉਹ ਨਾਮੀ ਕੰਪਨੀਆਂ ਵਿੱਚ ਕੰਮ ਕਰ ਚੁੱਕਾ ਹੈ। ਪਰ ਠਾਕੁਰ ਜੀ ਦੀ ਕ੍ਰਿਪਾ ਨਾਲ ਹੁਣ ਗਊ ਮਾਤਾ ਦੇ ਮਾਣ ਸਨਮਾਨ ਨੂੰ ਬਹਾਲ ਕਰਾਉਣ ਲਈ ਉਸਦੀ ਯਾਤਰਾ ਜਾਰੀ ਹੈ। ਇਸਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਅੱਜ ਦੀ ਨੌਜਵਾਨ ਪੀੜ੍ਹੀ ਧਰਮ ਤੋਂ ਦੂਰ ਹੁੰਦੀ ਜਾ ਰਹੀ ਹੈ। ਵੱਧ ਤੋਂ ਵੱਧ ਗਊ ਮਾਤਾ ਨਾਲ ਸਬੰਧਤ ਪ੍ਰੋਡਕਟ ਹੀ (Being aware about indigenous cows) ਵਰਤਣੇ ਚਾਹੀਦੇ ਹਨ। ਇਸ ਨਾਲ ਲੋਕਾਂ ਨੂੰ ਗਊਮਾਤਾ ਬਾਰੇ ਪਤਾ ਲੱਗੇਗਾ ਅਤੇ ਲੋਕ ਦੇਸੀ ਗਾਵਾਂ ਬਾਰੇ ਜਾਗਰੂਕ ਹੋਣਗੇ। ਉਨ੍ਹਾਂ ਕਿਹਾ ਕਿ ਇਹ ਯਾਤਰਾ ਪੰਜਾਬ ਤੋਂ ਹਰਿਆਣਾ ਫਿਰ ਦਿੱਲੀ ਅਤੇ ਰਾਜਸਥਾਨ ਵਿੱਚ ਜਾਵੇਗੀ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਗਊ ਮਾਤਾ ਬਾਰੇ ਦੱਸਿਆ ਜਾ ਸਕੇ।