ਬਠਿੰਡਾ: ਸਿਆਣੇ ਕਹਿੰਦੇ ਹਨ ਕਿ ਹਰ ਮਨੁੱਖ ਅੰਦਰ ਕੋਈ ਨਾ ਕੋਈ ਕਲਾ ਛੁਪੀ ਹੁੰਦੀ ਹੈ ਤੇ ਇਸ ਨੂੰ ਬਾਹਰ ਕੱਢਣ ਲਈ ਮਿਹਨਤ ਕਰਨ ਦੀ ਲੋੜ ਹੁੰਦੀ ਹੈ। ਬਠਿੰਡਾ ਦੇ ਦੇਸ ਰਾਜ ਆਦਿ ਯਾਦਗਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ +1 ਦਾ ਵਿਦਿਆਰਥੀ ਮੋਨੂੰ ਪਾਸਵਾਨ ਪਰਮਾਤਮਾ ਨੇ ਅਜਿਹੀ ਕਲਾ ਬਖ਼ਸ਼ੀ ਹੈ ਕਿ ਉਹ ਜਿਸ ਵੀ ਮਨੁੱਖ ਨੂੰ ਇੱਕ ਵਾਰ ਵੇਖ ਲੈਂਦਾ ਹੈ, ਉਸ ਨੂੰ ਬਿਨ੍ਹਾਂ ਦੇਖਿਆਂ ਹੀ ਉਸ ਦਾ ਪੈਨਸਿਲ ਸਕੈੱਚ ਤਿਆਰ ਕਰ ਦਿੰਦਾ ਹੈ।A unique pencil sketch of Monu Paswan.
ਬਿਹਾਰ ਤੋਂ ਪੰਜਾਬ ਆ ਕੇ ਵਸਿਆ ਹੈ ਪਰਿਵਾਰ: ਮੋਨੂੰ ਪਾਸਵਾਨ ਦੱਸਦਾ ਹੈ ਕਿ ਉਸ ਦਾ ਪਰਿਵਾਰ ਬਿਹਾਰ ਤੋਂ ਪੰਜਾਬ ਆ ਕੇ ਵਸਿਆ ਹੈ ਅਤੇ ਉਸ ਦੇ ਪਿਤਾ ਮਜ਼ਦੂਰੀ ਕਰਦੇ ਹਨ ਅਤੇ ਉਸ ਵੱਲੋਂ ਆਪਣੇ ਪੜ੍ਹਾਈ ਦੇ ਨਾਲ-ਨਾਲ ਇਸ ਹੁਨਰ ਨੂੰ ਵੀ ਅੱਗੇ ਵਧਾਇਆ ਜਾ ਰਿਹਾ ਹੈ ਅਤੇ ਇਸ ਹੁਨਰ ਨੂੰ ਵਧਾਉਣ ਲਈ ਉਸ ਦੇ ਸਕੂਲ ਦੇ ਅਧਿਆਪਕਾਂ ਦਾ ਅਹਿਮ ਯੋਗਦਾਨ ਹੈ। ਮੋਨੂੰ ਦੱਸਦਾ ਹੈ ਕਿ ਉਹ ਪੈਨਸਿਲ ਸਕੈੱਚ ਅਤੇ ਪੇਂਟਿੰਗ ਦੇ ਨਾਲ-ਨਾਲ ਡਾਂਸਿੰਗ ਦਾ ਸ਼ੌਕ ਰੱਖਦਾ ਹੈ ਅਤੇ ਸੱਤਵੀਂ ਕਲਾਸ ਤੋਂ ਉਸ ਵੱਲੋਂ ਪੈਨਸਿਲ ਸਕੈੱਚ ਤਿਆਰ ਕੀਤੇ ਜਾ ਰਹੇ ਹਨ ਅਤੇ ਪਿੱਛੇ ਜੇ ਸਕੂਲ ਵੱਲੋਂ ਉਸ ਦੇ ਪੈਨਸਿਲ ਸਕੈੱਚ ਅਤੇ ਪੇਂਟਿੰਗ ਦੀਆਂ ਬਕਾਇਦਾ ਇੱਕ ਪ੍ਰਦਰਸ਼ਨੀ ਲਗਾਈ ਗਈ ਸੀ।
ਮੋਨੂੰ ਪਾਸਵਾਨ ਨੇ ਸਰਕਾਰ ਨੂੰ ਨੌਕਰੀ ਲਈ ਕੀਤੀ ਅਪੀਲ: ਘਰ ਦੀ ਗ਼ਰੀਬੀ ਨੂੰ ਵੇਖਦੇ ਹੋਏ ਮੋਨੂੰ ਪਾਸਵਾਨ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸ ਨੂੰ ਕੋਈ ਸਰਕਾਰੀ ਨੌਕਰੀ ਉਪਲੱਬਧ ਕਰਵਾਈ ਜਾਵੇ ਤਾਂ ਜੋ ਉਹ ਆਪਣੇ ਹੁਨਰ ਨੂੰ ਅੱਗੇ ਲਿਜਾ ਸਕੇ। ਮੋਨੂੰ ਪਾਸਵਾਨ ਦੱਸਦਾ ਹੈ ਕਿ ਉਸ ਦੇ ਪਿਤਾ ਮਜ਼ਦੂਰੀ ਕਰਦੇ ਹਨ। ਜਿਸ ਕਾਰਨ ਉਸ ਨੂੰ ਆਪਣੇ ਹੁਨਰ ਨੂੰ ਨਿਖਾਰਨ ਵਿੱਚ ਆਰਥਿਕ ਮਦਦ ਦੀ ਲੋੜ ਹੈ। ਭਾਵੇਂ ਸਕੂਲ ਅਧਿਆਪਕਾਂ ਵੱਲੋਂ ਸਮੇਂ-ਸਮੇਂ ਸਿਰ ਉਸ ਦੀ ਸਹਾਇਤਾ ਕੀਤੀ ਜਾਂਦੀ ਹੈ ਅਤੇ ਉਸ ਨੂੰ ਪੈਨਸਿਲ ਸਕੈੱਚ ਅਤੇ ਪੇਂਟਿੰਗਜ਼ ਲਈ ਜੋ ਵੀ ਸਾਮਾਨ ਦੀ ਲੋੜ ਹੁੰਦੀ ਹੈ, ਉਹ ਸਕੂਲ ਪ੍ਰਬੰਧਕਾਂ ਵੱਲੋਂ ਉਪਲੱਬਧ ਕਰਵਾਏ ਗਏ ਸਨ।
ਬਿਨ੍ਹਾਂ ਦੇਖੇ ਬਣਾ ਦਿੰਦਾ ਹੈ ਵਿਅਕਤੀ ਦੀ ਤਸਵੀਰ: ਉਨ੍ਹਾਂ ਨੇ ਦੱਸਿਆ ਕਿ ਉਸ ਨੂੰ ਛੋਟੇ ਹੁੰਦਿਆਂ ਤੋਂ ਹੀ ਕਾਰਟੂਨ ਵੇਖ ਕੇ ਪੇਂਟਿੰਗ ਅਤੇ ਪੈਨਸਿਲ ਸਕੈੱਚ ਬਣਾਉਣ ਦਾ ਸ਼ੌਕ ਪੈਦਾ ਹੋਇਆ ਅਤੇ ਹੁਣ ਉਹ ਕਿਸੇ ਵੀ ਵਿਅਕਤੀ ਦੀ ਤਸਵੀਰ ਬਿਨ੍ਹਾਂ ਦੇਖੇ ਬਣਾ ਸਕਦਾ ਹੈ। ਮੋਨੂੰ ਦੱਸਦਾ ਹੈ ਕਿ ਜੇਕਰ ਕੋਈ ਵਿਅਕਤੀ ਕਿਸੇ ਦਾ ਮੁਹਾਂਦਰਾ ਦੱਸਦਾ ਹੈ ਕਿ ਪੈਨਸਲ ਸਕੈੱਚ ਤਿਆਰ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਤਿਆਰ ਕਰ ਸਕਦਾ ਹੈ।
ਸਕੂਲ ਵੱਲੋਂ ਕੀਤੀ ਜਾਂਦੀ ਹੈ ਮੋਨੂੰ ਦੀ ਮਦਦ: ਸਕੂਲ ਦੇ ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਮੋਨੂੰ ਪਾਸਵਾਨ ਦੀ ਇਹ ਕਲਾ ਦਾ ਪਤਾ ਉਨ੍ਹਾਂ ਨੂੰ ਸੱਤਵੀਂ ਕਲਾਸ ਵਿੱਚ ਪਤਾ ਲੱਗਿਆ, ਜਦੋਂ ਇਕ ਬੱਚੇ ਦੁਆਰਾ ਮੋਨੂੰ ਪਾਸਵਾਨ ਵਲੋਂ ਬਣਾਇਆ ਗਿਆ ਪੈਨਸਲ ਸਕੈੱਚ ਜੋ ਕਿ ਉਨ੍ਹਾਂ ਦੀ ਤਸਵੀਰ ਸੀ ਵ੍ਹੱਟਸਐਪ ਰਾਹੀਂ ਭੇਜੀ ਸੀ। ਪਰ ਜਦੋਂ ਉਨ੍ਹਾਂ ਵੱਲੋਂ ਇਸ ਦੀ ਘੋਖ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਮੋਨੂੰ ਪਾਸਵਾਨ ਦੁਆਰਾ ਇਹ ਪੈਨਸਿਲ ਸਕੈੱਚ ਨਾਲ ਤਿਆਰ ਕੀਤਾ ਗਿਆ ਹੈ ਤਾਂ ਉਨ੍ਹਾਂ ਵੱਲੋਂ ਮੋਨੂੰ ਪਾਸਵਾਨ ਦੀ ਹਰ ਤਰ੍ਹਾਂ ਦੀ ਆਰਥਿਕ ਮਦਦ ਕੀਤੀ ਗਈ ਅਤੇ ਉਸ ਨੂੰ ਪੈਨਸਿਲ ਸਕੈੱਚ ਲਈ ਲੋੜੀਂਦਾ ਸਾਮਾਨ ਉਪਲੱਬਧ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਅਜਿਹੀ ਕਲਾ ਬਹੁਤ ਘੱਟ ਬੱਚਿਆਂ ਵਿਚ ਹੁੰਦੀ ਹੈ ਭਾਵੇਂ ਇਹ ਸ਼ੌਕ ਬਹੁਤ ਮਹਿੰਗਾ ਹੈ ਪਰ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਉਹ ਮੋਨੂੰ ਪਾਸਵਾਨ ਦੀ ਇਸ ਕਲਾ ਨੂੰ ਹੋਰ ਨਿਖਾਰ ਸਕਣ।
ਇਹ ਵੀ ਪੜ੍ਹੋ: CU MMS CASE: ਵੀਡੀਓ ਬਣਾਉਣ ਲਈ ਕੁੜੀ ਨੂੰ ਕੀਤਾ ਬਲੈਕਮੇਲ, ਜਾਂਚ 'ਚ ਇਕ ਹੋਰ ਨਾਂ ਆਇਆ ਸਾਹਮਣੇ