ETV Bharat / state

Nandi Gaushala: ਰਾਮਪੁਰਾ ਫੂਲ ਦੀ ਨੰਦੀ ਗਊਸ਼ਾਲਾ ਵਿੱਚ ਤੂੜੀ ਨੂੰ ਲੱਗੀ ਭਿਆਨਕ ਅੱਗ - Bathinda News

ਬਠਿੰਡਾ ਵਿਖੇ ਰਾਮਪੁਰਾ ਫੂਲ ਦੀ ਨੰਦੀ ਗਊਸ਼ਾਲਾ ਵਿੱਚ ਤੂੜੀ ਨੂੰ ਭਿਆਨਕ ਅੱਗ ਲੱਗ ਗਈ। ਇਸ ਦੌਰਾਨ ਕਰੀਬ ਪੰਦਰਾਂ ਸੌ ਕੁਇੰਟਲ ਤੂੜੀ ਸਟੋਰ ਕੀਤੀ ਗਈ ਸੀ, ਜੋ ਅੱਗ ਕਾਰਨ ਸੜ ਕੇ ਸੁਆਹ ਹੋ ਗਈ ਹੈ।

Nandi Gaushala
Nandi Gaushala
author img

By

Published : May 1, 2023, 11:50 AM IST

Nandi Gaushala : ਰਾਮਪੁਰਾ ਫੂਲ ਦੀ ਨੰਦੀ ਗਊਸ਼ਾਲਾ ਦੀ ਤੂੜੀ ਨੂੰ ਲੱਗੀ ਭਿਆਨਕ ਅੱਗ

ਬਠਿੰਡਾ: ਐਤਵਾਰ ਦੇਰ ਰਾਤ, ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਬਠਿੰਡਾ ਵਿਖੇ ਰਾਮਪੁਰਾ ਫੂਲ ਦੀ ਨੰਦੀ ਗਊਸ਼ਾਲਾ ਦੀ ਤੂੜੀ ਨੂੰ ਭਿਆਨਕ ਅੱਗ ਲੱਗ ਗਈ। ਕਰੀਬ ਅੱਧੀ ਦਰਜਨ ਫਾਇਰ ਬ੍ਰਿਗੇਡ ਦੀਆਂ ਗਡੀਆਂ ਨੇ ਬੜੀ ਮੁਸ਼ਕਿਲ ਨਾਲ ਅੱਗ ਉੱਤੇ ਕਾਬੂ ਪਾਇਆ। ਦੱਸ ਦਈਏ ਕਿ ਇਸ ਥਾਂ ਉੱਤੇ ਪਹਿਲਾਂ ਵੀ ਇਕ ਵਾਰ ਅੱਗ ਲੱਗ ਚੁੱਕੀ ਹੈ। ਪ੍ਰਬੰਧਕਾਂ ਨੇ ਇਸ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ।

ਕਰੀਬ ਅਧਾ ਦਰਜ ਗੱਡੀਆਂ ਨੇ ਪਾਇਆ ਅੱਗ 'ਤੇ ਕਾਬੂ: ਬਠਿੰਡਾ ਦੇ ਕਸਬਾ ਰਾਮਪੁਰਾ ਫੂਲ ਵਿਖੇ ਗਊ ਵੰਸ਼ ਦੀ ਸੇਵਾ ਲਈ ਬਣਾਈ ਗਈ ਨੰਦੀ ਗਊਸ਼ਾਲਾ ਵਿੱਚ ਸਟੋਰ ਕੀਤੀ ਤੂੜੀ ਨੂੰ ਬੀਤੀ ਦੇਰ ਰਾਤ ਭਿਆਨਕ ਅੱਗ ਲੱਗੀ ਅੱਗ ਦੀ ਘਟਨਾ ਦਾ ਪਤਾ ਚੱਲਦੇ ਹੀ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਨੰਦੀ ਗਊਸ਼ਾਲਾ ਪਹੁੰਚੇ ਅਤੇ ਆਪੋ-ਆਪਣੇ ਸਾਧਨਾਂ ਰਾਹੀਂ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਨ ਵਿੱਚ ਜੁੱਟ ਗਏ। ਬੇਕਾਬੂ ਹੋਈ ਅੱਗ ਉੱਤੇ ਕਾਬੂ ਪਾਉਣ ਲਈ ਫਾਇਰ ਬਿਗ੍ਰੇਡ ਨੂੰ ਸੂਚਿਤ ਕੀਤਾ ਗਿਆ। ਫਾਇਰ ਬ੍ਰਿਗੇਡ ਦੀਆਂ ਕਰੀਬ ਅੱਧੀ ਦਰਜਨ ਗੱਡੀਆਂ ਵੱਲੋਂ ਦੇਰ ਰਾਤ ਤੱਕ ਬੜੀ ਮੁਸ਼ਕਲ ਨਾਲ ਅੱਗ ਉੱਤੇ ਕਾਬੂ ਪਾਇਆ ਗਿਆ।

ਦੂਜੀ ਵਾਰ ਲੱਗੀ ਅੱਗ: ਨੰਦੀ ਗਊਸ਼ਾਲਾ ਦੇ ਸੇਵਕ ਜਸਵਿੰਦਰ ਸਿੰਘ ਨੇ ਦੱਸਿਆ ਕਿ ਗਊ ਵੰਸ਼ ਲਈ ਇਕੱਠੀ ਕੀਤੀ ਤੂੜੀ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਦਾ ਪਤਾ ਚਲਦੇ ਹੀ ਵੱਡੀ ਗਿਣਤੀ ਸ਼ਹਿਰ ਵਾਸੀਆਂ ਵੱਲੋਂ ਆਪਣੇ ਤੌਰ ਉਪਰ ਅੱਗ ਉੱਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਅਰੰਭ ਕਰ ਦਿੱਤੀਆਂ ਗਈਆਂ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਅੱਗ ਭਿਆਨਕ ਹੋਣ ਕਾਰਨ ਰਾਮਪੁਰਾ ਫੂਲ ਤੋਂ ਇਲਾਵਾ ਵੱਖ-ਵੱਖ ਨੇੜਲੇ ਸ਼ਹਿਰ ਦੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾਈਆਂ ਗਈਆਂ, ਜਿਨ੍ਹਾਂ ਵੱਲੋਂ ਕਰੜੀ ਮੁਸ਼ੱਕਤ ਤੋਂ ਬਾਅਦ ਅੱਗ ਉੱਤੇ ਕਾਬੂ ਪਾਇਆ ਗਿਆ। ਜਸਵਿੰਦਰ ਸਿੰਘ ਨੇ ਕਿਹਾ ਕਿ ਇਸ ਤੋਂ ਪਹਿਲਾਂ ਇਸ ਜਗਾ ਉੱਪਰ ਪਰਾਲੀ ਨੂੰ ਅੱਗ ਲੱਗ ਗਈ ਸੀ। ਉਨ੍ਹਾਂ ਦੱਸਿਆ ਕਿ ਹੁਣ ਦੂਜੀ ਵਾਰ ਇਕੱਠੀ ਕੀਤੀ ਕਿ ਤੂੜੀ ਨੂੰ ਫਿਰ ਤੋਂ ਅੱਗ ਲੱਗ ਗਈ ਹੈ। ਉਨ੍ਹਾਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਦੀ ਮੰਗ ਕੀਤੀ ਹੈ।

ਲੱਖਾਂ ਦਾ ਹੋਇਆ ਨੁਕਸਾਨ: ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਨੰਦੀ ਗਊਸ਼ਾਲਾ ਵਿਚ 800 ਦੇ ਕਰੀਬ ਗਊਵੰਸ਼ ਨੂੰ ਰੱਖਿਆ ਗਿਆ ਹੈ, ਜਿਨ੍ਹਾਂ ਲਈ ਕਰੀਬ ਪੰਦਰਾਂ ਸੌ ਕੁਇੰਟਲ ਤੂੜੀ ਸਟੋਰ ਕੀਤੀ ਗਈ ਸੀ, ਜੋ ਅੱਗ ਕਾਰਨ ਸੜ ਕੇ ਸੁਆਹ ਹੋ ਗਈ ਹੈ। ਹੁਣ ਗਊਸ਼ਾਲਾ ਵਿੱਚ ਗਊ ਵੰਸ਼ ਲਈ ਤੂੜੀ ਦਾ ਸੰਕਟ ਖੜ੍ਹਾ ਹੋ ਗਿਆ ਹੈ। ਫਿਲਹਾਲ ਨੰਦੀ ਗਊਸ਼ਾਲਾ ਦਾ ਕਰੀਬ 20 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਗਊ ਵੰਸ਼ ਲਈ ਹਰੇ ਚਾਰੇ ਦੀ ਮਦਦ ਕੀਤੀ ਜਾਵੇ।

ਇਹ ਵੀ ਪੜ੍ਹੋ: Ludhiana Gas Leak: ਗਿਆਸਪੁਰਾ ਗੈਸ ਕਾਂਡ, ਹਾਈਡ੍ਰੋਜਨ ਸਲਫਾਈਡ ਗੈਸ ਵੱਧਣ ਕਾਰਨ ਵਾਪਰਿਆ ਹਾਦਸਾ, ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕੀਤੇ ਵੱਡੇ ਖੁਲਾਸੇ

ETV Bharat Logo

Copyright © 2024 Ushodaya Enterprises Pvt. Ltd., All Rights Reserved.