ETV Bharat / state

Bathinda Jail News: ਬਠਿੰਡਾ ਜੇਲ੍ਹ ਸੁਰੱਖਿਆ ਨੂੰ ਲੈ ਕੇ ਫਿਰ ਸਵਾਲਾਂ ਦੇ ਘੇਰੇ ਵਿੱਚ, ਹੋਇਆ ਵੱਡਾ ਕਾਂਡ ? - ਐਨਡੀਪੀਐਸ ਐਕਟ

ਬਠਿੰਡਾ ਦੀ ਕੇਂਦਰੀ ਜੇਲ੍ਹ ਇਕ ਵਾਰ ਮੁੜ ਸੁਰਖੀਆਂ ਵਿੱਚ ਹੈ। ਜੇਲ੍ਹ ਚੋਂ ਇਕ ਵਾਰ ਫਿਰ ਸੁਰੱਖਿਆ ਕਰਮੀਆਂ ਤੋਂ 620 ਗ੍ਰਾਮ ਭੁੱਕੀ ਬਰਾਮਦ ਹੋਈ ਹੈ।

Bathinda Jail News
Bathinda Jail News
author img

By

Published : Mar 24, 2023, 1:58 PM IST

ਬਠਿੰਡਾ: ਮੋਬਾਇਲ ਫੋਨ ਫੜ੍ਹੇ ਜਾਣ ਤੋਂ ਬਾਅਦ ਹੁਣ ਜੇਲ੍ਹ ਦੇ ਸੁਰੱਖਿਆ ਕਰਮਚਾਰੀਆਂ ਤੋਂ 620 ਵੀ ਗ੍ਰਾਮ ਭੁੱਕੀ ਫੜ੍ਹੀ ਗਈ ਹੈ। ਥਾਣਾ ਕੈਂਟ ਪੁਲਿਸ ਨੇ ਸਹਾਇਕ ਜੇਲ੍ਹ ਸੁਪਰੀਡੈਂਟ ਸਿਕੰਦਰ ਸਿੰਘ ਦੀ ਸ਼ਿਕਾਇਤ ਉੱਤੇ ਜੇਲ੍ਹ ਦੀ ਸੁਰੱਖਿਆ ਵਿਚ ਤਾਇਨਾਤ ਆਈਆਰਬੀ ਦੇ ਗੁਰਦਾਸ ਸਿੰਘ ਅਤੇ ਜਗਤਾਰ ਸਿੰਘ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਦਰਜ ਕੀਤਾ ਹੈ।

ਇਸ ਮਾਮਲੇ ਵਿੱਚ ਦੋ ਮੁਲਾਜ਼ਮ ਗ੍ਰਿਫਤਾਰ: ਥਾਣਾ ਕੈਂਟ ਪੁਲਿਸ ਨੇ ਆਈਆਰਬੀ ਦੇ ਦੋ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦਸਣਯੋਗ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹਨ 50 ਤੋਂ ਉੱਪਰ ਗੈਂਗਸਟਰ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਜੇਲ੍ਹ ਵਿੱਚੋਂ ਆਏ ਹਨ। ਮੋਬਾਈਲ ਫੋਨ ਅਤੇ ਨਸ਼ੀਲੇ ਪਦਾਰਥ ਮਿਲਣ ਦੀਆਂ ਘਟਨਾਵਾਂ ਆਂ ਰਹੀਆਂ ਸਾਹਮਣੇ ਹਨ।

ਇਸ ਤੋਂ ਪਹਿਲਾਂ ਵੀ ਬਰਾਮਦ ਹੋਏ ਮੋਬਾਇਲ: ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਜੇਲ੍ਹ 'ਚ ਬੰਦ ਹੋਣ ਦੇ ਬਾਵਜੂਦ ਇੱਕ ਨਿਜੀ ਚੈਨਲ ਨਾਲ ਹੋਏ ਇਟਰਵਿਊ ਤੋਂ ਬਾਅਦ ਤਹਿਲਕਾ ਮਚ ਗਿਆ ਸੀ ਅਤੇ ਇਸ ਨੂੰ ਲੈਕੇ ਬਠਿੰਡਾ ਦੀ ਹਾਈ ਸਿਕਿਓਰਿਟੀ ਕੇਂਦਰੀ ਜੇਲ੍ਹ ਵੀ ਸੁਰਖੀਆਂ ਵਿੱਚ ਆਈ ਸੀ। ਬਠਿੰਡਾ ਜੇਲ੍ਹ ਦੇ ਸੁਰਖੀਆਂ ਵਿੱਚ ਆਉਣ ਦਾ ਕਾਰਨ ਜੇਲ੍ਹ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਹੋਣਾ ਸੀ।

ਇਹ ਵੀ ਪੜ੍ਹੋ: Google Doodle: ਗੂਗਲ ਨੇ ਦੁਨੀਆਂ ਦੀ ਸਭ ਤੋਂ ਤੇਜ਼ ਔਰਤ ਨੂੰ ਕੀਤਾ ਯਾਦ, ਜਾਣੋ ਕੌਣ ਸੀ 'ਰਾਕੇਟ ਕਾਰ' ਚਲਾਉਣ ਵਾਲੀ ਕਿਟੀ ਓ ਨੀਲ

ਪਰ, ਇਸ ਮੁੱਦੇ ਉੱਤੇ ਤੁਰੰਤ ਸਫ਼ਾਈ ਦਿੰਦਿਆਂ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਗੌਰਵ ਯਾਦਵ ਨੇ ਕਿਹਾ ਸੀ ਕਿ ਬਠਿੰਡਾ ਜੇਲ੍ਹ ਸੁਰੱਖਿਆ ਦੇ ਲਿਹਾਜ ਨਾਲ ਸਿਖ਼ਰ 'ਤੇ ਹੈ ਅਤੇ ਇੱਥੇ ਇੰਟਰਵਿਊ ਕਰਨਾ ਤਾਂ ਦੂਰ ਮੋਬਾਇਲ ਮਿਲਣਾ ਵੀ ਸੰਭਵ ਨਹੀਂ ਹੈ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਬਠਿੰਡਾ ਜੇਲ੍ਹ ਇੱਕ ਹਾਈਟੈੱਕ ਜੇਲ੍ਹ ਹੈ, ਜਿੱਥੇ ਹਾਈ ਕੁਆਲਿਟੀ ਸੈਂਸਰ ਲੱਗੇ ਹਨ ਅਤੇ ਜੈਮਰ ਵੀ ਕਈ ਕਿਲੋਮੀਟਰ ਦੀ ਰੇਡੀਅਸ ਤੱਕ ਮਾਰ ਕਰਦੇ ਹਨ, ਪਰ ਬਠਿੰਡਾ ਜੇਲ੍ਹ ਵਿੱਚੋਂ ਅੱਜ ਬਰਾਮਦ ਹੋਏ ਫੋਨਾਂ ਨੇ ਜੇਲ੍ਹ ਦੀ ਸੁਰੱਖਿਆ ਸਬੰਧੀ ਦਾਅਵਿਆਂ ਨੂੰ ਮੁੜ ਤੋਂ ਜੱਗ ਜਾਹਿਰ ਕਰ ਦਿੱਤਾ ਹੈ।

ਕੇਂਦਰੀ ਜੇਲ੍ਹ 'ਚ ਜੇਲ੍ਹ ਪ੍ਰਸ਼ਾਸਨ ਨੇ ਤਲਾਸ਼ੀ ਅਭਿਆਨ ਚਲਾਇਆ ਸੀ। ਇਸ ਦੌਰਾਨ 2 ਮੋਬਾਈਲ ਫੋਨ ਬਰਾਮਦ ਕੀਤੇ ਗਏ ਸੀ ਅਤੇ ਜੇਲ੍ਹ ਪ੍ਰਸ਼ਾਸਨ ਵੱਲੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਮੋਬਾਇਲ ਫੋਨ ਖਰਾਬ ਹਨ ਤੇ ਮੋਬਾਇਲ ਫੋਨ ਲਵਾਰਿਸ ਹਾਲਤ ਵਿੱਚ ਕੇਂਦਰੀ ਜੇਲ੍ਹ ਬਠਿੰਡਾ ਚੋਂ ਮਿਲੇ ਸਨ। ਜੇਲ੍ਹ ਅਧਿਕਾਰੀ ਸਿਕੰਦਰ ਸਿੰਘ ਦੀ ਸ਼ਿਕਾਇਤ 'ਤੇ ਬਠਿੰਡਾ ਪੁਲਿਸ ਵੱਲੋਂ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ: Pakistani drone shot down: BSF ਨੇ ਗੁਰਦਾਸਪੁਰ ਵਿੱਚ ਪਾਕਿਸਤਾਨੀ ਡਰੋਨ 'ਤੇ ਕੀਤੀ ਫਾਇਰਿੰਗ, ਮੌਕੇ ਤੋਂ ਹਥਿਆਰ ਬਰਾਮਦ

ETV Bharat Logo

Copyright © 2024 Ushodaya Enterprises Pvt. Ltd., All Rights Reserved.