ਬਰਨਾਲਾ: ਇੱਕ ਪਾਸੇ ਪੁਰਾ ਭਾਰਤ ਦੀਵਾਲੀ ਦੇ ਤਿਉਹਾਰ ਮੌਕੇ ਪਟਾਕੇ ਚਲਾ ਕੇ ਤੇ ਹੋਰ ਫਜ਼ੂਲ ਖਰਚੇ ਕਰਕੇ ਤਿਉਹਾਰ ਨੂੰ ਮਨਾ ਰਿਹਾ ਹੈ, ਉੱਥੇ ਹੀ ਕੁੱਝ ਸਮਾਜ ਸੇਵੀਆਂ ਨੇ ਗ਼ਰੀਬ ਲੋਕਾਂ ਦੀ ਮਦਦ ਕਰਦੇ ਹੋਏ ਇਸ ਤਿਉਹਾਰ ਨੂੰ ਮਨਾਇਆ। ਇਨ੍ਹਾਂ ਸਮਾਜ ਸੇਵੀ ਨੇ ਮਿਲ ਕੇ ਗ਼ਰੀਬ ਲੋਕਾਂ ਨੂੰ ਫਲ ਤੇ ਮਿਠਾਈ ਵੰਡ ਕੇ ਖੁਸ਼ੀ ਸਾਂਝੀ ਕੀਤੀ।
ਸੁਸਾਇਟੀ ਦੇ ਆਗੂ ਭਾਈ ਪਰਮਜੀਤ ਸਿੰਘ ਪੰਮਾ ਅਤੇ ਅੰਮ੍ਰਿਤਪਾਲ ਸਿੰਘ ਜੋਧਪੁਰੀ ਨੇ ਕਿਹਾ ਕਿ ਸਾਨੂੰ ਕਿਸੇ ਵੀ ਤਰ੍ਹਾਂ ਦੇ ਖੁਸ਼ੀ ਦੇ ਸਮਾਗਮਾਂ ਜਾਂ ਅਜਿਹੇ ਤਿਉਹਾਰਾਂ ਮੌਕੇ ਫਜ਼ੂਲ ਖਰਚੇ ਕਰਨ ਦੀ ਥਾਂ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਇੱਕ ਪਾਸੇ ਝੁੱਗੀਆਂ ਦੇ ਵਿੱਚ ਰਹਿਣ ਵਾਲੇ ਲੋਕ ਰੋਟੀ ਨੂੰ ਤਰਸਦੇ ਹਨ ਤੇ ਦੁਜੇ ਪਾਸੇ ਅਸੀਂ ਫਜ਼ੂਲ ਖਰਚੇ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਇਨ੍ਹਾਂ ਖਰਚਿਆਂ ਤੋਂ ਬੱਚ ਕੇ ਗਰੀਬ ਲੋਕਾਂ ਦੀ ਮਦਦ ਕਰ ਕੇ ਖੁਸ਼ੀ ਸਾਂਝੀ ਕਰਨੀ ਚਾਹਿਦਾ ਹੈ।
ਇਹ ਵੀ ਪੜ੍ਹੋ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਹਾੜੇ ਦੀਆਂ ਵਧਾਈਆਂ
ਇਨ੍ਹਾਂ ਨੌਜਵਾਨਾਂ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਤਿਉਹਾਰਾਂ ਤੇ ਫਜ਼ੂਲ ਖਰਚੀ ਨਾ ਕਰ ਕੇ ਦੁਜਿਆਂ ਦੀ ਮਦਦ ਕਰ ਮਨਾਈ ਜਾਵੇ। ਨੌਜਵਾਨਾਂ ਦਾ ਇਹ ਉਪਰਾਲਾ ਗ਼ਰੀਬਾਂ ਦੇ ਲਈ ਖੁਸੀ ਦਾ ਸਰੋਤ ਬਣ ਰਿਹਾ ਹੈ।