ਬਰਨਾਲਾ: ਜ਼ਿਲ੍ਹਾ ਬਰਨਾਲਾ ਦੇ ਸੰਧੂ ਪੱਤੀ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਇੱਕ ਨੌਜਵਾਨ ਦੀ ਮੌਤ (Death of a person due to drug overdose) ਹੋ ਗਈ। ਬੀਤੀ ਦੇਰ ਰਾਤ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਮੌਤ ਹੋਈ ਹੈ। ਮ੍ਰਿਤਕ ਦੀ ਪਹਿਚਾਣ ਬੂਟਾ ਸਿੰਘ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਮਜ਼ਦੂਰੀ ਦਾ ਕੰਮ ਕਰਦਾ ਸੀ, ਪਰ ਸਾਰੀ ਕਮਾਈ ਨਸ਼ੇ ਉੱਪਰ ਉਡਾ ਦਿੰਦਾ ਸੀ।
ਘਰ ਦੇ ਹਾਲਾਤ ਇਨੇ ਮਾੜੇ ਹਨ ਕਿ ਘਰ ਵਿਚ ਕੋਈ ਦਰਵਾਜਾ ਜਾਂ ਖਿੜਕੀ ਤਕ ਵੇਖਣ ਨੂੰ ਨਹੀਂ ਮਿਲੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ ਨੌਜਵਾਨ ਲੜਕਾ ਸਰਕਾਰਾਂ ਦੀ ਨਲਾਇਕੀ ਕਾਰਨ ਲੰਬੇ ਸਮੇਂ ਤੋਂ ਨਸ਼ੇ ਦੀ ਲਪੇਟ ਵਿੱਚ ਆਇਆ ਹੋਇਆ ਸੀ। ਮ੍ਰਿਤਕ ਬੂਟਾ ਸਿੰਘ ਮਜ਼ਦੂਰੀ ਦਾ (The deceased Buta Singh was a laborer) ਕੰਮ ਕਰਦਾ ਸੀ, ਪਰ ਸਾਰਾ ਪੈਸਾ ਨਸ਼ੇ ਉਪਰ ਹੀ ਖ਼ਰਚ ਕਰ ਦਿੰਦਾ ਸੀ।
ਜਿਸ ਕਰਕੇ ਪਰਿਵਾਰ ਦੇ ਹਾਲਾਤ ਬਹੁਤ ਮਾੜੇ ਚੱਲ ਰਹੇ ਹਨ। ਇਸੇ ਨਸ਼ੇ ਨੇ ਬੀਤੀ ਦੇਰ ਰਾਤ ਉਸਦੀ ਜਾਨ ਲੈ ਲਈ। ਉਹਨਾਂ ਦੱਸਿਆ ਕਿ ਬੀਤੀ ਰਾਤ ਬੂਟਾ ਸਿੰਘ ਵਲੋਂ ਨਸ਼ੇ ਦੀ ਡੋਜ਼ ਵੱਧ ਲੈਣ ਕਰਕੇ ਉਸਦੀ ਹਾਲਾਤ ਵਿਗੜ ਗਈ ਅਤੇ ਉਸਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ (Barnala Government Hospital) ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੇ ਉਸਦੀ ਮੌਤ ਹੋ ਗਈ। ਉਹਨਾਂ ਕਿਹਾ ਕਿ ਨਸ਼ੇ ਲਈ ਸਰਕਾਰਾਂ ਜਿੰਮੇਵਾਰ ਹਨ।
ਇਹ ਵੀ ਪੜ੍ਹੋ: Sudhir Suri Murder Case: ਮੁਲਜ਼ਮ ਸੰਦੀਪ ਸੰਨੀ ਅਦਾਲਤ 'ਚ ਪੇਸ਼, ਪੁਲਿਸ ਨੂੰ 7 ਦਿਨਾਂ ਦਾ ਰਿਮਾਂਡ ਹਾਸਲ
ਜਿਸ ਕਰਕੇ ਪੰਜਾਬ ਸਰਕਾਰ ਨੂੰ ਨਸ਼ੇ ਉਪਰ ਸਖ਼ਤ ਕਦਮ ਚੁੱਕ ਕੇ ਇਸਦਾ ਖਾਤਮਾ ਕਰਨਾ ਚਾਹੀਦਾ ਹੈ ਤਾਂ ਕਿ ਨਸ਼ੇ ਕਾਰਨ ਮੌਤ ਦੇ ਮੂੰਹ ਵਿੱਚ ਜਾ ਰਹੀ ਸਾਡੀ ਨੌਜਵਾਨੀ ਨੂੰ ਬਚਾਇਆ ਜਾ ਸਕੇ।