ਭਦੌੜ (ਬਰਨਾਲਾ) : ਭਦੌੜ ਦੇ ਇੱਕ ਨੌਜਵਾਨ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਚਿੱਟੇ ਦੀ ਓਵਰਡੋਜ਼ ਲੈ ਲਈ ਸੀ। ਨੌਜਵਾਨ ਦੀ ਪਛਾਣ ਬਲਜੀਤ ਸਿੰਘ ਵਾਸੀ ਮੰਝੂਕੇ ਰੋਡ ਨੇੜੇ ਰਜਵਾਹਾ ਭਦੌੜ ਵਜੋਂ ਹੋਈ ਹੈ। ਇਹ ਨੌਜਵਾਨ ਕੁਝ ਸਮਾਂ ਪਹਿਲਾਂ ਗਲਤ ਸੰਗਤ ਦਾ ਸ਼ਿਕਾਰ ਹੋ ਗਿਆ ਸੀ। ਜਿਸ ਕਾਰਨ ਉਹ ਨਸ਼ਾ ਕਰਨ ਲੱਗ ਪਿਆ।
ਦੇਰ ਰਾਤ ਨਹੀਂ ਪਰਤਿਆ ਘਰ ਤਾਂ ਭਾਲ ਕੀਤੀ ਸ਼ੁਰੂ: ਮ੍ਰਿਤਕ ਦੇ ਭਰਾ ਹਰਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਸ਼ਾਮ ਨੂੰ ਘਰੋਂ ਨਿਕਲਦਾ ਸੀ ਅਤੇ ਰਾਤ ਕਰੀਬ 8 ਵਜੇ ਘਰ ਵਾਪਸ ਆ ਜਾਂਦਾ ਸੀ। ਪਰ ਜਦੋਂ ਉਹ ਰਾਤ 9 ਵਜੇ ਤੱਕ ਘਰ ਨਾ ਆਇਆ ਤਾਂ ਉਨ੍ਹਾਂ ਨੇ ਭਾਲ ਸ਼ੁਰੂ ਕਰ ਦਿੱਤੀ। ਆਲੇ-ਦੁਆਲੇ ਦੇ ਲੋਕਾਂ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ, ਪਰ ਕਿਸੇ ਨੂੰ ਪਤਾ ਨਹੀਂ ਲੱਗਾ। ਜਿਸ ਤੋਂ ਬਾਅਦ ਉਸ ਨੇ ਆਪਣੇ ਪੱਧਰ 'ਤੇ ਭਾਲ ਸ਼ੁਰੂ ਕਰ ਦਿੱਤੀ। ਉਸ ਨੂੰ ਕਿਸੇ ਨੇ ਸੂਚਨਾ ਦਿੱਤੀ ਕਿ ਉਹ ਆਪਣੇ ਘਰ ਤੋਂ ਕੁਝ ਦੂਰੀ ਤੇ ਰਜਵਾਹੇ ਨੇੜੇ ਝਾੜੀਆਂ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਹੈ। ਉਸ ਨੇ ਤੁਰੰਤ ਉੱਥੇ ਜਾ ਕੇ ਦੇਖਿਆ ਕਿ ਉਹ ਬੇਹੋਸ਼ ਪਿਆ ਸੀ। ਉਨ੍ਹਾਂ ਲੋਕਾਂ ਦੀ ਮਦਦ ਨਾਲ ਉਸ ਨੂੰ ਉਥੋਂ ਚੁੱਕ ਕੇ ਬਰਨਾਲਾ ਵਿਖੇ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸਰਕਾਰ ਲਵੇ ਐਕਸ਼ਨ: ਉਨ੍ਹਾਂ ਕਿਹਾ ਕਿ ਚਿੱਟਾ ਲਗਾਤਾਰ ਸਮਾਜ ਨੂੰ ਬਰਬਾਦ ਕਰ ਰਿਹਾ ਹੈ। ਇਸ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਘਰ ਤੋਂ ਕੁਝ ਹੀ ਦੂਰੀ 'ਤੇ ਪਿੰਡ ਹਿੰਮਤਪੁਰਾ ਜੋ ਕਿ ਜ਼ਿਲ੍ਹਾ ਮੋਗਾ ਵਿੱਚ ਪੈਂਦਾ ਹੈ, ਵਿੱਚ ਇੱਕ ਲੜਕੇ ਦੀ ਚਿਤਾ ਪੀਣ ਨਾਲ ਮੌਤ ਹੋ ਗਈ ਹੈ, ਇੱਕ ਹੀ ਦਿਨ ਵਿੱਚ ਦੋ ਮੌਤਾਂ ਹੋਣ ਕਾਰਨ ਮਾਹੌਲ ਬਹੁਤ ਹੀ ਦੁਖੀ ਹੈ। ਸਰਕਾਰ ਨੂੰ ਇਸ ਸਬੰਧੀ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਨਸ਼ਾ ਵੇਚਣ ਵਾਲਿਆਂ 'ਤੇ ਇਰਾਦੇ ਨਾਲ ਕਤਲ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਨਾ ਵਾਪਰਨ।
- ਕੰਪਿਊਟਰ ਅਧਿਆਪਕਾਂ ਨੇ ਮੁੱਖ ਮੰਤਰੀ ਤੇ ਲਾਏ ਵਾਅਦਿਓਂ ਮੁਕਰਨ ਦੇ ਇਲਜ਼ਾਮ, ਪ੍ਰਦਰਸ਼ਨ ਕੀਤਾ ਤਾਂ ਪੁਲਿਸ ਨਾਲ ਹੋ ਗਈ ਧੱਕਾ-ਮੁੱਕੀ, ਪੜ੍ਹੋ ਕਿਉਂ ਉੱਤਰੇ ਸੜਕਾਂ 'ਤੇ...
- ਮੋਦੀ ਸਰਕਾਰ ਦੇ ਸੁਪਨੇ ਸੱਚ ਕਰਨਗੇ ਪੰਜਾਬ ਦੇ ਕਿਸਾਨ, ਸੂਬੇ ਦੇ ਕਿਸਾਨ ਉਗਾਉਣਗੇ ਬਿਨ੍ਹਾਂ ਸਮਰਥਨ ਮੁੱਲ ਦੇ ਮੱਕੀ ਦੀ ਫ਼ਸਲ, ਪੜ੍ਹੋ ਕੀ ਹੈ ਇਥੇਨੋਲ
- ਕਪੂਰਥਲਾ ਦੇ ਪਿੰਡ ਧਾਲੀਵਾਲ ਬੇਟ ਦਾ ਨੌਜਵਾਨ ਪਾਣੀ 'ਚ ਰੁੜ੍ਹਿਆ, ਲਾਸ਼ ਬਰਾਮਦ
ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਬਰਨਾਲਾ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ। ਐਸਐਚਓ ਜਗਦੇਵ ਸਿੰਘ ਭਦੌੜ ਨੇ ਕਿਹਾ ਕਿ ਪਰਿਵਾਰ ਵੱਲੋਂ ਇਸ ਮਾਮਲੇ ਵਿੱਚ ਜੋ ਵੀ ਬਿਆਨ ਦਿੱਤਾ ਜਾਵੇਗਾ ਉਸ ਦੇ ਆਧਾਰ ’ਤੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।