ETV Bharat / state

ਜ਼ਮੀਨੀ ਝਗੜੇ ਕਾਰਨ ਨੌਜਵਾਨ ਨੇ ਕੀਤਾ ਚਚੇਰੇ ਭਰਾਵਾਂ ਦਾ ਕਤਲ - ਬਰਨਾਲਾ ਕ੍ਰਾਇਮ ਨਿਊਜ਼

ਬਰਨਾਲਾ ਦੇ ਪਿੰਡ ਰੂੜਕੇ ਕਲਾਂ 'ਚ ਵਿੱਚ ਇੱਕ ਨੌਜਵਾਨ ਵੱਲੋਂ ਉਸ ਦੇ ਚਚੇਰੇ ਭਰਾਵਾਂ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦਾ ਮੁੱਖ ਕਾਰਨ ਜ਼ਮੀਨੀ ਝਗੜਾ ਦੱਸਿਆ ਜਾ ਰਿਹਾ ਹੈ। ਪੁਲਿਸ ਵੱਲੋਂ ਮੁਲਜ਼ਮ ਦੀ ਭਾਲ ਜਾਰੀ ਹੈ।

ਨੌਜਵਾਨ ਨੇ ਕੀਤਾ ਚਚੇਰੇ ਭਰਾਵਾਂ ਦਾ ਕਤਲ
ਨੌਜਵਾਨ ਨੇ ਕੀਤਾ ਚਚੇਰੇ ਭਰਾਵਾਂ ਦਾ ਕਤਲ
author img

By

Published : Jun 11, 2020, 4:47 PM IST

ਬਰਨਾਲਾ : ਜ਼ਿਲ੍ਹੇ ਦੇ ਪਿੰਡ ਰੂੜਕੀ ਕਲਾਂ ਵਿੱਚ ਜ਼ਮੀਨੀ ਝਗੜੇ ਦੇ ਚਲਦੇ 2 ਲੋਕਾਂ ਦੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਪਿੰਡ ਦੇ ਹੀ ਇੱਕ ਨੌਜਵਾਨ ਨੇ ਜ਼ਮੀਨੀ ਝਗੜੇ ਕਾਰਨ ਆਪਣੇ ਚਚੇਰੇ ਭਰਾਵਾਂ ਦਾ ਕਤਲ ਕਰ ਦਿੱਤਾ।

ਚਸ਼ਮਦੀਦ ਦੇ ਮੁਤਾਬਕ ਮੁਲਜ਼ਮ ਕਰਮਜੀਤ ਸਿੰਘ ਦਾ ਉਸ ਦੇ ਚਾਚੇ ਤੇ ਉਸ ਦੇ ਪੁੱਤਰਾਂ ਨਾਲ ਜ਼ਮੀਨੀ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਕਰਮਜੀਤ ਸ਼ਰਾਬ ਦਾ ਆਦੀ ਸੀ। ਬੀਤੇ ਦਿਨੀਂ ਸ਼ਾਮ ਨੂੰ ਕਰਮਜੀਤ ਦੇ ਚਾਚੇ ਦੇ ਘਰ ਮਿਸਤਰੀ ਲੱਗੇ ਹੋਏ ਸਨ।

ਨੌਜਵਾਨ ਨੇ ਕੀਤਾ ਚਚੇਰੇ ਭਰਾਵਾਂ ਦਾ ਕਤਲ

ਮਿਸਤਰੀ ਤੇ ਕਰਮਜੀਤ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਆਪਸੀ ਤਕਰਾਰ ਹੋ ਗਈ। ਇਸ ਤੋਂ ਬਾਅਦ ਉਸ ਦੇ ਚਚੇਰੇ ਭਰਾ ਉਸ ਦੇ ਘਰ ਗਏ ਤੇ ਉਨ੍ਹਾਂ ਨੇ ਮੁਲਜ਼ਮ ਨੂੰ ਮਿਸਤਰੀ ਨਾਲ ਝਗੜਾ ਕਰਨ ਲਈ ਉਲਾਂਭਾ ਦਿੱਤਾ। ਕੁੱਝ ਸਮੇਂ ਬਾਅਦ ਕਰਮਜੀਤ ਚਾਚੇ ਦੇ ਘਰ ਪੁੱਜਾ। ਉਸ ਨੇ ਪਹਿਲਾਂ ਆਪਣੇ ਚਾਚੇ ਨਾਲ ਬਦਸਲੂਕੀ ਕੀਤੀ ਤੇ ਬਾਅਦ 'ਚ ਅਪਸ਼ਬਦ ਕਹਿਣ ਲੱਗ ਪਿਆ।

ਜਦ ਉਸ ਦੇ ਦੋਵੇਂ ਚਚੇਰੇ ਭਰਾ ਉਸ ਨੂੰ ਰੋਕਣ ਲਈ ਘਰੋਂ ਬਾਹਰ ਆਏ ਤਾਂ ਉਸ ਨੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਦੋਹਾਂ ਭਰਾਵਾਂ ਉੱਤੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ। ਪਿੰਡ ਵਾਸੀਆਂ ਮੁਤਾਬਕ ਜਦ ਇਹ ਘਟਨਾ ਵਾਪਰੀ ਤਾਂ ਮੁਲਜ਼ਮ ਨਸ਼ੇ ਵਿੱਚ ਸੀ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ਉੱਤੇ ਪੁੱਜੀ। ਇਸ ਘਟਨਾ ਬਾਰੇ ਦੱਸਦੇ ਹੋਏ ਸਥਾਨਕ ਥਾਣੇ ਦੇ ਐਸਐਚਓ ਕਮਲਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਅਤੇ ਦੋਵੇਂ ਮ੍ਰਿਤਕ ਆਪਸ 'ਚ ਰਿਸ਼ਤੇਦਾਰ ਸਨ। ਗੋਲੀਆਂ ਲੱਗਣ ਤੋਂ ਬਾਅਦ ਦੋਹਾਂ ਭਰਾਵਾਂ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਵੱਲੋਂ ਦੋਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਉਨ੍ਹਾਂ ਦੱਸਿਆ ਕਿ ਮੁਲਜ਼ਮ ਕਰਮਜੀਤ ਘਟਨਾ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਵੱਲੋਂ ਮੁਲਜ਼ਮ ਉੱਤੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.