ਬਰਨਾਲਾ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਜਾਰੀ ਹੈ। ਇਸੇ ਅੰਦੋਲਨ ਦਰਮਿਆਨ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਫਿ਼ਲਮ ਸ਼ੂਰਿਆਵੰਸ਼ੀ ਰਿਲੀਜ਼ ਹੋਈ ਹੈ। ਪ੍ਰੰਤੂ ਪੰਜਾਬ ਭਰ ਵਿੱਚ ਇਸ ਫਿ਼ਲਮ ਨੂੰ ਭਾਰਤੀ ਕਿਸਾਨ ਯੂਨੀਅਨ ਵਲੋਂ ਸਿਨੇਮਾ ਘਰਾਂ ਵਿੱਚੋਂ ਬੰਦ ਕਰਵਾਇਆ ਗਿਆ ਹੈ।
ਪ੍ਰੰਤੂ ਬਰਨਾਲਾ ਦੇ ਓਸੀਅਨ ਮਾਲ(Ocean Mall of Barnala) ਵਲੋਂ ਕਿਸਾਨ ਜੱਥੇਬੰਦੀ ਨਾਲ ਵਾਅਦਾ ਖਿਲਾਫ਼ੀ ਕਰਕੇ ਅਕਸ਼ੈ ਕੁਮਾਰ ਦੀ ਫਿ਼ਲਮ ਸਿਨੇਮਾ ਘਰ ਵਿੱਚ ਲਗਾ ਦਿੱਤੀ ਗਈ। ਜਿਸਦੇ ਰੋਸ ਵਜੋਂ ਕਿਸਾਨ ਜੱਥੇਬੰਦੀ(Farmers Association) ਵਲੋਂ ਅੱਜ(ਸੋਮਵਾਰ) ਸਿਨੇਮਾ ਘਰ ਦੇ ਸਮੁੱਚੇ ਮਾਲ ਦੇ ਮੇਨ ਗੇਟ ਨੂੰ ਜਿੰਦਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ 6 ਨਵੰਬਰ ਨੂੰ ਅਕਸ਼ੈ ਕੁਮਾਰ(Akshay Kumar) ਦੀ ਫਿ਼ਲਮ ਸੂਰਿਆਵੰਸ਼ੀ(The movie Suryavanshi) ਨੂੰ ਬਰਨਾਲਾ ਦੇ ਓਸੀਅਨ ਮਾਲ ਵਿੱਚ ਲਗਾਉਣ ਤੋਂ ਰੋਕਿਆ ਗਿਆ ਸੀ। ਮਾਲ ਦੇ ਪ੍ਰਬੰਧਕਾਂ ਨੇ ਵੀ ਇਸ ਫਿ਼ਲਮ ਨੂੰ ਆਪਣੇ ਸਿਨੇਮਾ ਘਰ ਵਿੱਚ ਨਾ ਲਗਾਉਣ ਦਾ ਭਰੋਸਾ ਦਿੱਤਾ ਸੀ। ਪ੍ਰੰਤੂ ਅੱਜ(ਸੋਮਵਾਰ) ਇਸ ਮਾਲ ਪ੍ਰਬੰਧਕਾਂ ਵਲੋਂ ਆਨਲਾਈਨ ਅਕਸੈ਼ ਕੁਮਾਰ ਦੀ ਫਿ਼ਲਮ ਦੇ ਸ਼ੋਅ ਦੀਆਂ ਟਿਕਟਾਂ ਵੇਚ ਕੇ ਫਿ਼ਲਮ ਲਗਾਈ ਜਾ ਰਹੀ ਹੈ।
ਜਿਸਦੀ ਭਿਣਕ ਉਹਨਾਂ ਨੂੰ ਪੈ ਗਈ ਅਤੇ ਉਹਨਾਂ ਵਲੋਂ ਇਸਦੇ ਰੋਸ ਵਜੋਂ ਹੀ ਓਸੀਅਨ ਮਾਲ ਨੂੰ ਜਿੰਦਾ ਲਗਾਇਆ ਗਿਆ ਹੈ। ਉਹਨਾਂ ਕਿਹਾ ਕਿ ਮਾਲ ਪ੍ਰਬੰਧਕਾਂ ਨੇ ਕਿਸਾਨ ਜੱਥੇਬੰਦੀ ਨਾਲ ਵਾਅਦਾ ਖਿਲਾਫ਼ੀ ਕੀਤੀ ਹੈ। ਉਹਨਾਂ ਕਿਹਾ ਕਿ ਮਾਲ ਅੱਗੇ ਹੁਣ ਪੱਕਾ ਮੋਰਚਾ ਲਗਾਇਆ ਜਾਵੇਗਾ।
ਇਹ ਵੀ ਪੜ੍ਹੋ:ਬੇਅਦਬੀ ਮਾਮਲੇ ਨੂੰ ਲੈ ਕੇ ਮੁੜ ਗਰਜੇ ਨਵਜੋਤ ਸਿੱਧੂ, ਕੀਤਾ ਵੱਡਾ ਧਮਾਕਾ