ਬਰਨਾਲਾ: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ 'ਖੇਡਾਂ ਵਤਨ ਪੰਜਾਬ ਦੀਆਂ 2023' ਤਹਿਤ ਬਰਨਾਲਾ ਦੇ ਬਲਾਕ ਪੱਧਰੀ ਮੁਕਾਬਲੇ ਜਾਰੀ ਹਨ। ਜ਼ਿਲ੍ਹਾ ਖੇਡ ਅਫ਼ਸਰ ਉਮੇਸ਼ਵਰੀ ਸ਼ਰਮਾ ਨੇ ਦੱਸਿਆ ਕਿ ਇਹ ਮੁਕਾਬਲੇ ਬਾਬਾ ਕਾਲਾ ਮਹਿਰ ਸਟੇਡੀਅਮ ਬਰਨਾਲਾ, ਸਕੂਲ ਕਾਲੇਕੇ ਵਿਖੇ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਵਾਲੀਬਾਲ ਸ਼ੂਟਿੰਗ,ਸਮੈਸ਼ਿੰਗ ਵਿੱਚ 364 ਅਤੇ ਖੋ-ਖੋ ਵਿੱਚ ਕੁੱਲ 230 ਖਿਡਾਰੀਆਂ ਨੇ ਭਾਗ ਲਿਆ, ਜਿਸ ਵਿੱਚ (ਅੰਡਰ 14, 17, 21) ਲੜਕੀਆਂ ਨੇ ਖੇਡ ਜੌਹਰ ਦਿਖਾਏ।
ਖਿਡਾਰੀਆਂ ਨੇ ਮਾਰੀਆਂ ਮੱਲਾਂ: ਰੱਸਾਕਸ਼ੀ ਵਿੱਚ ਕੁੱਲ 102 ਖਿਡਾਰੀਆਂ ਨੇ ਭਾਗ ਲਿਆ। ਅੰਡਰ 14 ਲੜਕੇ ਵਿੱਚ ਸੰਤ ਲੌਂਗਪੁਰੀ ਸਕੂਲ ਖੱਖੋਂ ਕਲਾਂ ਪਹਿਲੇ, ਸਹਸ ਕੁੱਬੇ ਦੂਜੇ ਸਥਾਨ 'ਤੇ ਰਿਹਾ। ਅੰਡਰ 17 ਲੜਕੇ ਵਿੱਚ ਸ਼ੇਰੇ ਪੰਜਾਬ ਕਲੱਬ ਖੱਖੋਂ ਕਲਾਂ ਪਹਿਲੇ ਅਤੇ ਸਹਸ ਕੁੱਬੇ ਦੂਜੇ ਸਥਾਨ 'ਤੇ ਰਿਹਾ। ਫੁੱਟਬਾਲ ਵਿੱਚ ਕੁੱਲ 234 ਖਿਡਾਰੀਆਂ ਨੇ ਭਾਗ ਲਿਆ। ਫੁੱਟਬਾਲ ਦੇ ਮਕਾਬਲੇ ਵਿੱਚ ਅੰਡਰ 14 ਲੜਕੀਆਂ ਵਿੱਚ ਜੇਤੂ ਆਦਰਸ਼ ਕਾਲੇਕੇ ਰਹੀ, ਦੋਇਮ ਰਹੀ ਯੂ.ਐਫ.ਸੀ ਬਰਨਾਲਾ, ਤੀਜੇ ਸਥਾਨ 'ਤੇ ਸਸਸ ਧਨੌਲਾ ਰਹੀ। ਕਬੱਡੀ ਨੈਸ਼ਨਲ ਸਟਾਈਲ ਵਿੱਚ 98 ਖਿਡਾਰੀਆਂ ਨੇ ਭਾਗ ਲਿਆ।
ਐਥਲੈਟਿਕਸ ਵਿੱਚ ਲਗਭਗ 853 ਖਿਡਾਰੀਆਂ ਨੇ ਭਾਗ ਲਿਆ। 800 ਮੀਟਰ ਈਵੈਂਟ ਵਿੱਚ ਅੰਡਰ 21 ਸਾਲ ਲੜਕਿਆਂ ਵਿੱਚੋਂ ਪ੍ਰਵੀਨ ਸਿੰਘ, ਜਸਪ੍ਰੀਤ ਸਿੰਘ, ਪਵਨਦੀਪ ਸਿੰਘ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਰਹੇ। ਇਸੇ ਗਰੁੱਪ ਵਿੱਚ 5000 ਮੀਟਰ ਰੇਸ ਵਾਕ ਵਿੱਚ ਮਨੀ, ਖੁਸ਼ਪ੍ਰੀਤ ਸਿੰਘ ਪਹਿਲੇ, ਦੂਜੇ ਸਥਾਨ 'ਤੇ ਰਹੇ ਅਤੇ ਸ਼ਾਟ ਪੁੱਟ ਵਿੱਚ ਕ੍ਰਿਸ਼ਨ ਕੁਮਾਰ, ਆਸ਼ਿਤ ਕੁਮਾਰ ਅਤੇ ਹਰਮਨਦੀਪ ਸਿੰਘ ਨੇ ਪਹਿਲਾ , ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਇਸੇ ਗਰੁੱਪ ਵਿੱਚ 5000 ਮੀਟਰ ਰੇਸ ਵਾਕ ਵਿੱਚ ਪ੍ਰਵੀਨ ਸਿੰਘ, ਅਵਤਾਰ ਸਿੰਘ, ਲਵਪ੍ਰੀਤ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।
- Ludhiana Fire Brigade: ਕੀ ਤੁਸੀ ਵੀ ਬਿਨ੍ਹਾਂ ਐਨਓਸੀ ਕਮਰਸ਼ੀਅਲ ਬਿਲਡਿੰਗ 'ਚ ਕਰ ਰਹੇ ਹੋ ਕਾਰੋਬਾਰ, ਤਾਂ ਤੁਹਾਡੇ ਲਈ ਇਹ ਖ਼ਬਰ ਜ਼ਰੂਰੀ
- Viral Video : ਕੀੜਿਆਂ ਵਾਲੀ ਮਿਠਾਈ ਦੀ ਵੀਡਿਓ ਵਾਇਰਲ ਹੋਣ ਤੋਂ ਬਾਅਦ ਭੜਕੇ ਹਲਵਾਈ ਐਸੋਸੀਏਸ਼ਨ ਦੇ ਅਹੁਦੇਦਾਰ, ਸਾਇਬਰ ਸੈੱਲ ਨੂੰ ਸ਼ਿਕਾਇਤ
- State Teacher's Award: ਸਟੇਟ ਐਵਾਰਡ ਲੈਕੇ ਪਰਤੇ ਅਧਿਆਪਕਾਂ ਦਾ ਢੋਲ-ਢਮੱਕੇ ਨਾਲ ਸ਼ਾਨਦਾਰ ਸਵਾਗਤ, ਸੁਣੋ ਅਧਿਆਪਿਕਾ ਨੇ ਕੀ ਕਿਹਾ
ਖੇਡਾਂ ਲਈ ਸਰਕਾਰ ਦੀ ਸ਼ਲਾਘਾ: ਇਸ ਮੌਕੇ ਵਿਸ਼ੇਸ਼ ਤੌਰ ਉੱਤੇ ਪਹੁੰਚੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਓਐਸਡੀ ਹਸਨਪ੍ਰੀਤ ਭਾਰਦਵਾਜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਲਗਾਤਾਰ ਖੇਡਾਂ ਨੁੰ ਪ੍ਰਫ਼ੁੱਲਿਤ ਕਰਨ ਲਈ ਯਤਨ ਕਰ ਰਹੀ ਹੈ। ਅੱਜ ਖੇਡਾਂ ਵਤਨ ਪੰਜਾਬ ਦੀਆਂ ਦੂਜੇ ਪੜਾਅ ਤਹਿਤ ਸ਼ੁਰੂ ਹੋਈਆਂ ਹਨ। ਇਸ ਵਾਰ ਦੀਆਂ ਖੇਡਾਂ ਵਿੱਚ 3 ਲੱਖ ਖਿਡਾਰੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਸੋਚ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਹੈ। ਸਰਕਾਰ ਵਲੋਂ ਖੇਡ ਮੁਕਾਬਲੇ ਕਰਵਾਉਣ ਦੇ ਨਾਲ ਨਾਲ ਖੇਡਾਂ ਲਈ ਬਜ਼ਟ ਵੀ ਕਈ ਗੁਣਾ ਵਧਾਇਆ ਗਿਆ ਹੈ। ਸਰਕਾਰ ਤੋਂ ਉਮੀਦ ਹੈ ਕਿ ਇਸ ਤਰ੍ਹਾਂ ਦੇ ਉਪਰਾਲੇ ਅੱਗੇ ਵੀ ਜਾਰੀ ਰਹਿਣਗੇ।