ਬਰਨਾਲਾ: ਪੰਜਾਬ ਦੇ ਲੋਕਾਂ ਨੂੰ ਆਪਣੇ ਵਿਰਾਸਤੀ ਸੁੱਧ ਖਾਣੇ ਅਤੇ ਕਿਤਾਬਾਂ ਨਾਲ ਜੋੜਨ ਦੇ ਮਕਸਦ ਅਤੇ ਪੰਜਾਬ ਦੀਆਂ ਵੱਖ ਵੱਖ ਸਮੱਸਿਆਵਾਂ ’ਤੇ ਚਰਚਾ ਸਬੰਧੀ ਬਰਨਾਲਾ ਦੀ ਦਾਣਾ ਮੰਡੀ ਵਿੱਚ ‘ਮੇਲਾ ਜਾਗਦੇ ਜੁਗਨੂੰਆਂ ਦਾ ਲਗਾਇਆ ਗਿਆ (fair held at Barnala) ਹੈ। ਬਰਨਾਲਾ ਦੀ ਦਾਣਾ ਮੰਡੀ ਵਿੱਚ ਇਹ ਮੇਲਾ ਚਾਰ ਦਿਨਾਂ ਲਈ ਲਗਾਇਆ ਗਿਆ ਹੈ, ਜਿਸ ਵਿੱਚ ਵੱਖ ਵੱਖ ਤਰ੍ਹਾਂ ਦੇ ਕੁਦਰਤੀ ਤਰੀਕੇ ਤਿਆਰ ਕੀਤੇ ਰਵਾਇਤੀ ਖਾਣਿਆਂ ਦੀਆਂ ਸਟਾਲਾਂ, ਸੈਲਫ਼ ਹੈਲਪ ਗਰੁੱਪ ਵਾਲੀਆਂ ਔਰਤਾਂ ਦੀਆਂ ਸਟਾਲਾਂ, ਸ਼ੁੱਧ ਸ਼ਹਿਦ ਅਤੇ ਇਸਦੇ ਬਣੇ ਉਤਪਾਦਾਂ ਦੀਆਂ ਸਟਾਲਾਂ, ਪੁਸਤਕ ਪ੍ਰਦਰਸ਼ਨੀਆਂ ਤੋਂ ਇਲਾਵਾ ਪੰਜਾਬ ਤੋਂ ਅਲੋਪ ਹੋ ਰਹੇ ਵਿਰਾਸਤੀ ਰੁੱਖਾਂ ਦੇ ਲੰਗਰ ਲਗਾਏ ਗਏ ਹਨ।
ਇਹ ਵੀ ਪੜੋ: ਮਾਸਕੋ ਤੋਂ ਗੋਆ ਜਾ ਰਹੀ ਫਲਾਈਟ ਦੀ ਜਾਮਨਗਰ 'ਚ ਐਮਰਜੈਂਸੀ ਲੈਂਡਿੰਗ, ATC ਨੂੰ ਮਿਲੀ ਬੰਬ ਦੀ ਈਮੇਲ
ਇਸਦੇ ਨਾਲ ਹੀ ਮੇਲੇ ਦੀ ਸਟੇਜ ਉਪਰ ਵੱਖ ਵੱਖ ਪੰਜਾਬ ਦੀਆਂ ਸਮੱਸਿਆਵਾਂ ਸਬੰਧੀ ਮਾਹਰਾਂ ਨਾਲ ਚਰਚਾ ਵੀ ਕੀਤੀ ਜਾ ਰਹੀ ਹੈ, ਇਸ ਚਰਚਾ ਵਿੱਚ ਭਾਗ ਲੈਣ ਉਘੇ ਗਾਇਕ ਕੰਵਰ ਗਰੇਵਾਲ, ਅਗਾਂਹਵਧੂ ਸਰਪੰਚ ਮਿੰਟੂ ਰਣਸੀਂਹ ਕਲਾਂ, ਮਨੁੱਖਤਾ ਦੀ ਸੇਵਾ ਸੰਸਥਾ ਦੇ ਮੁਖੀ ਗੁਰਪ੍ਰੀਤ ਸਿੰਘ ਤੋਂ ਇਲਾਵਾ ਹੋਰ ਮਾਹਰ ਵੀ ਪਹੁੰਚੇ ਅਤੇ ਅਜਿਹੇ ਉਪਰਾਲੇ ਦੀ ਸ਼ਾਲਾਘਾ ਕੀਤੀ ਅਤੇ ਇਸ ਤਰ੍ਹਾਂ ਦੇ ਮੇਲੇ ਪੂਰੇ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਲਗਾਉਣ ਦੀ ਅਪੀਲ ਕੀਤੀ। ਉਥੇ ਹੀ ਮੇਲੇ ਦੌਰਾਨ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੀ ਪਹੁੰਚੇ ਅਤੇ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਖੂਬ ਪ੍ਰਸ਼ੰਸ਼ਾ ਕੀਤੀ।
ਇਸ ਸਬੰਧੀ ਮੇਲਾ ਪ੍ਰਬੰਧਕਾਂ ਨੇ ਦੱਸਿਆ ਕਿ ਮੇਲੇ ਦਾ ਮਕਸਦ ਪੰਜਾਬ ਦੈ ਲੋਕਾਂ ਨੂੰ ਆਪਣੀ ਵਿਰਾਸਤ ਨਾਲ ਜੋੜਨਾ ਹੈ। ਜਿਸ ਤਹਿਤ ਸਿਹਤ ਅਤੇ ਸਾਹਿਤ ਦਾ ਸੁਮੇਲ ਦਿੱਤਾ ਜਾ ਰਿਹਾ ਹੈ। ਇਸ ਤਹਿਤ ਪੰਜਾਬ ਦੇ ਕਦਮੀਂ ਕਿਸਾਨ ਜੋ ਆਰਗੈਨਿਕ ਖੇਤੀ ਕਰ ਰਹੇ ਹਨ, ਜ਼ਹਿਰ ਮੁਕਤ ਰਵਾਇਤੀ ਨਾਲੋਂ ਵਿਰਾਸਤੀ ਫਸਲਾਂ ਦੀ ਖੇਤੀ ਕਰ ਰਹੇ ਹਨ, ਸਵੈ ਰੁਜ਼ਗਾਰ ਕਰ ਰਹੀਆਂ ਔਰਤਾਂ ਨੂੰ ਇੱਕ ਸਾਂਝਾ ਮੰਚ ਦਿੱਤਾ ਜਾ ਰਿਹਾ ਹੈ। ਇਸ ਮੇਲੇ ਵਿੱਚ ਪੰਜਾਬ ਦੇ ਵੱਖ-ਵੱਖ ਕਿਸਾਨ ਆਪੋ ਅਪਣੇ ਖੇਤੀ ਪ੍ਰੋਡਕਟ ਤਿਆਰ ਕਰਕੇ ਲਿਆਏ ਹਨ। ਜਿਹਨਾਂ ਦੀਆਂ ਸਟਾਲਾਂ ਉਪਰ ਲੋਕ ਉਤਸ਼ਾਹ ਨਾਲ ਖਰੀਦਦਾਰੀ ਕਰ ਰਹੇ ਹਨ। ਉਹਨਾਂ ਕਿਹਾ ਕਿ ਇਸਤੋਂ ਇਲਾਵਾ ਪੰਜਾਬ ਦੇ ਵੱਖ ਵੱਖ ਮੁੱਦਿਆਂ ਉਪਰ ਵੀ ਚਰਚਾ ਕਰਨ ਲਈ ਮਾਹਿਰਾਂ ਨਾਲ ਚਰਚਾ ਕੀਤੀ ਗਈ ਹੈ।
ਇਸ ਮੌਕੇ ਮੰਤਰੀ ਮੀਤ ਹੇਅਰ ਨੇ ਜਾਗਦੇ ਜੁਗਨੂੰਆਂ ਦਾ ਮੇਲਾ ਲਗਾਉਣ ਵਾਲੇ ਪ੍ਰਬੰਧਕਾਂ ਦੇ ੳਪਰਾਲੇ ਦੀ ਪ੍ਰਸ਼ੰਸ਼ਾ ਕੀਤੀ। ਉਹਨਾਂ ਦੱਸਿਆ ਕਿ ਮੇਲੇ ਦੌਰਾਨ ਉਹ ਸਾਰੀਆਂ ਸਟਾਲਾਂ ’ਤੇ ਗਏ ਹਨ, ਜਿਹਨਾਂ ਦੇ ਕੰਮ ਤੋਂ ਉਹ ਬਹੁਤ ਪ੍ਰਭਾਵਿਤ ਹੋਏ ਹਨ। ਉਹਨਾਂ ਦੱਸਿਆ ਕਿ ਸਾਡੀਆਂ ਔਰਤਾਂ ਮਿਹਨਤ ਕਰਕੇ ਆਪਣੇ ਕਾਰੋਬਾਰ ਕਰਕੇ ਚੰਗਾ ਕਮਾਈ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਜੇਕਰ ਇਹ ਔਰਤਾਂ ਸਵੈ ਰੁਜ਼ਗਾਰ ਕਰਕੇ ਇਸ ਤਰ੍ਹਾਂ ਕਾਮਯਾਬ ਹੋ ਸਕਦੀਆਂ ਹਨ ਤਾਂ ਸਾਡੇ ਪਿੰਡਾਂ ਦੀਆਂ ਔਰਤਾਂ ਨੂੰ ਇਸ ਤਰ੍ਹਾਂ ਦੇ ਉਪਰਾਲੇ ਕਰਨ ਦੀ ਲੋੜ ਹੈ। ਇਸਤੋਂ ਇਲਾਵਾ ਉਹਨਾਂ ਕਿਹਾ ਕਿ ਮੇਲੇ ਵਿੱਚ ਬਹੁਤ ਸਾਰੇ ਕਿਸਾਨ ਆਰਗੈਨਿਕ ਆਪਣੇ ਉਤਪਾਦ ਲੈ ਕੇ ਪਹੁੰਚੇ ਹਨ, ਜੋ ਚੰਗੀ ਪਹਿਲ ਹੈ।
ਇਹ ਵੀ ਪੜੋ: ਅੱਜ ਦਾ ਰਾਸ਼ੀਫਲ: ਜਾਣੋ ਕਿਵੇਂ ਰਹੇਗਾ ਤੁਹਾਡਾ ਦਿਨ