ਬਰਨਾਲਾ : ਬਰਨਾਲਾ ਜ਼ਿਲ੍ਹੇ ਦੇ ਪਿੰਡ ਭੈਣੀ ਮਹਿਰਾਜ ਵਿਖੇ ਗ੍ਰਾਮ ਪੰਚਾਇਤ ਭੈਣੀ ਮਹਿਰਾਜ ਅਤੇ ਗੁਰੂ ਤੇਗ ਬਹਾਦਰ ਟੀਮ ਦੇ ਸਹਿਯੋਗ ਸਦਕਾ ਅੱਜ ਨਿਵੇਕਲੀ ਮੁਹਿੰਮ 'ਨਵੀਆਂ ਪੁਲਾਂਘਾਂ' ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਪਿੰਡ ਦੇ ਲੋੜਵੰਦ ਘਰਾਂ ਦੀਆਂ ਧੀਆਂ ਵਾਸਤੇ ਸ਼ਗਨ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਬਾਰੇ ਇਕ ਸਮਾਗਮ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਇਆ ਗਿਆ। ਇਸ ਮੌਕੇ ਜਿੱਥੇ ਮਾਤਾ ਜੀਤੋ ਜੀ ਕੰਨਿਆ ਸਮ੍ਰਿਤੀ ਯੋਜਨਾ ਦਾ ਆਗਾਜ਼ ਕੀਤਾ ਗਿਆ, ਓਥੇ ਮਾਤਾ ਗੁਜਰੀ ਜੀ ਸ਼ਗਨ ਸਕੀਮ ਦਾ ਆਗਾਜ਼ ਵੀ ਕੀਤਾ ਗਿਆ।
ਮਾਤਾ ਜੀਤੋ ਜੀ ਕੰਨਿਆ ਸਮ੍ਰਿਤੀ ਯੋਜਨਾ ਤਹਿਤ ਨਵ ਜੰਮੀਆਂ 8 ਧੀਆਂ ਨੂੰ 2100-2100 ਰੁਪਏ ਅਮਰ ਸਿੰਘ ਸਰਾਓ ਅਤੇ ਗੁਰਜੰਟ ਸਿੰਘ ਮਾਨ ਵਲੋਂ ਦਿੱਤੇ ਗਏ ਤੇ ਇਸ ਸਕੀਮ ਤਹਿਤ ਲੋੜਵੰਦ ਘਰਾਂ ਦੀਆਂ ਧੀਆਂ ਨੂੰ ਹਰ ਸਾਲ ਸ਼ਗਨ ਦਿੱਤਾ ਜਾਵੇਗਾ, ਜੋ ਕਿ ਪ੍ਰਤੀ ਬੇਟੀ 10 ਸਾਲ ਲਗਾਤਾਰ ਦਿੱਤਾ ਜਾਵੇਗਾ। ਇਸ ਸਕੀਮ ਤਹਿਤ ਪਹਿਲੇ ਸਾਲ 2100 ਅਤੇ ਅਗਲੇ 9 ਸਾਲ 1000-1000 ਰੁਪਏ ਸ਼ਗਨ ਦਿੱਤਾ ਜਾਵੇਗਾ। ਇਸੇ ਤਰ੍ਹਾਂ ਮਾਤਾ ਗੁਜਰੀ ਜੀ ਸ਼ਗਨ ਸਕੀਮ ਤਹਿਤ ਧੀਆਂ ਦੇ ਵਿਆਹ ਮੌਕੇ 5100 ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ।
- Chandrayaan 3: ਚੰਦਰਯਾਨ-3 ਦੀ ਲੈਂਡਿੰਗ ਤੋਂ ਬਾਅਦ ਅੰਮ੍ਰਿਤਸਰ 'ਚ ਜਸ਼ਨ, ਸਾਰੇ ਧਰਮਾਂ ਦੇ ਲੋਕਾਂ ਨੇ ਕੀਤੀਆਂ ਸਨ ਅਰਦਾਸਾਂ
- ਪਾਕਿਸਤਾਨ 'ਚ ਫੜੇ ਪੰਜਾਬੀ ਨੌਜਵਾਨ ਦੇ ਪਰਿਵਾਰ ਦੀ ਸਰਕਾਰ ਨੂੰ ਗੁਹਾਰ, ਪੜ੍ਹੋ ਹਥਿਆਰਾਂ ਤੇ ਨਸ਼ੇ ਦੀ ਤਸਕਰੀ ਨੂੰ ਲੈ ਕੇ ਕੀ ਬੋਲਿਆ ਪਰਿਵਾਰ
- ਫਿਰੋਜ਼ਪੁਰ ਦੇ ਵੱਖ-ਵੱਖ ਇਲਾਕੇ ਹੜ੍ਹ ਦੀ ਮਾਰ ਹੇਠ, ਲੋਕਾਂ ਨੇ ਪ੍ਰਸ਼ਾਸਨ ਖ਼ਿਲਾਫ਼ ਕੱਢੀ ਭੜਾਸ
ਇਸ ਮੌਕੇ ਸਮਾਗਮ ਦੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਨੇ ਕਿਹਾ ਕਿ ਪਿੰਡ ਭੈਣੀ ਮਹਿਰਾਜ ਹੋਰਨਾਂ ਪਿੰਡਾਂ ਲਈ ਰਾਹ ਦਸੇਰਾ ਬਣ ਕੇ ਉਭਰ ਰਿਹਾ ਹੈ। ਇਸੇ ਤਰ੍ਹਾਂ ਸਾਬਕਾ ਖੇਤੀ ਕਮਿਸ਼ਨਰ ਭਾਰਤ ਸਰਕਾਰ ਡਾ. ਗੁਰਬਚਨ ਸਿੰਘ ਨੇ ਵਿਸ਼ੇਸ਼ ਸ਼ਿਰਕਤ ਤੌਰ ਉੱਤੇ ਸ਼ਿਰਕਤ ਕੀਤੀ। ਪਿੰਡ ਭੈਣੀ ਮਹਿਰਾਜ ਦੇ ਰਹਿਣ ਵਾਲੇ ਡਾ. ਗੁਰਬਚਨ ਸਿੰਘ ਨੇ ਦੱਸਿਆ ਕਿ ਇਨ੍ਹਾਂ ਨੇ ਪਿੰਡ ਦੇ ਸਕੂਲ 'ਚੋਂ ਆਪਣੀ ਪੜ੍ਹਾਈ ਸ਼ੁਰੂ ਕੀਤੀ ਅਤੇ ਫੇਰ ਅੱਗੇ ਪੜ੍ਹਾਈ ਕਰਕੇ ਭਾਰਤ ਸਰਕਾਰ ਦੇ ਵੱਖ ਵੱਖ ਅਦਾਰਿਆਂ ਵਿਚ ਖੇਤੀਬਾੜੀ ਖੇਤਰ ਵਿਚ ਕੰਮ ਕੀਤਾ। ਆਪਣੇ 44 ਸਾਲ ਦੇ ਖੇਤੀਬਾੜੀ ਨਾਲ ਸਬੰਧਿਤ ਤਜਰਬੇ 'ਚ ਉਨ੍ਹਾਂ ਨੇ ਪਾਣੀ ਬਚਾਉਣ ਅਤੇ ਖੇਤੀ ਨੂੰ ਲਾਹੇਵੰਦ ਬਣਾਉਣ ਉੱਤੇ ਕੰਮ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਹ ਪਿੰਡ ਵਿਚ ਡਿਸਪੈਂਸਰੀ ਸ਼ੁਰੂ ਕਰਨ 'ਤੇ ਕੰਮ ਕਰ ਰਹੇ ਹਨ, ਜਿੱਥੇ ਪਿੰਡ ਵਾਸੀਆਂ ਨੂੰ ਲੈਬ ਟੈਸਟ ਦੀ ਸਹੂਲਤ ਵੀ ਦਿੱਤੀ ਜਾਵੇਗੀ।