ETV Bharat / state

ਤੀਆਂ ਦੇ ਤਿਉਹਾਰ ਨੂੰ ਚੜ੍ਹਿਆ ਕਿਸਾਨੀ ਸੰਘਰਸ਼ ਦਾ ਰੰਗ - ਬਰਨਾਲਾ

ਖੇਤੀ ਕਾਨੂੰਨਾਂ (Agricultural laws) ਦਾ ਖਿਲਾਫ਼ ਲਗਾਤਾਰ ਪੰਜਾਬ ਸਮੇਤ ਦੇਸ਼ ਭਰ ਦੇ ਕਿਸਾਨਾਂ ਵੱਲੋਂ ਸੰਘਰਸ਼ ਲੜਿਆ ਜਾ ਰਿਹਾ ਹੈ। ਪੂਰਾ ਪੰਜਾਬ ਇਸ ਲਈ 9 ਮਹੀਨਿਆਂ ਤੋਂ ਕਿਸਾਨੀ ਸੰਘਰਸ਼ ਵਿੱਚ ਰੰਗਿਆ ਹੋਇਆ ਹੈ। ਇਸ ਸੰਘਰਸ਼ ਦਾ ਰੰਗ ਹੁਣ ਪੰਜਾਬ ਦੇ ਸੱਭਿਆਚਾਰ ‘ਤੇ ਵੀ ਪੈਣ ਲੱਗਿਆ ਹੈ।

ਤੀਆਂ ਦੇ ਤਿਉਹਾਰ ਨੂੰ ਚੜ੍ਹਿਆ ਕਿਸਾਨੀ ਸੰਘਰਸ਼ ਦਾ ਰੰਗ

author img

By

Published : Aug 10, 2021, 3:53 PM IST

Updated : Aug 10, 2021, 6:19 PM IST

ਬਰਨਾਲਾ: ਸਾਉਣ ਮਹੀਨੇ ਵਿੱਚ ਪਿੰਡਾਂ ਵਿੱਚ ਤੀਆਂ ਦਾ ਤਿਉਹਾਰ (Teej festival) ਮਨਾਇਆ ਜਾ ਰਿਹਾ ਹੈ ਇਸ ਵਾਰ ਤੀਆਂ ਵਿੱਚ ਕਿਸਾਨੀ ਸੰਘਰਸ਼ (farmers struggle ) ਦੀਆਂ ਬੋਲੀਆਂ ਪੈਣ ਲੱਗੀਆਂ ਹਨ। ਬਰਨਾਲਾ ਜ਼ਿਲ੍ਹੇ ਦੇ ਪਿੰਡ ਪੱਤੀ ਸੇਖਵਾਂ ਵਿੱਚ ਇਸ ਦੀ ਝਲਕ ਦੇਖਣ ਨੂੰ ਮਿਲੀ ਹੈ। ਜਿੱਥੇ ਪਿੰਡ ਦੀਆਂ ਔਰਤਾਂ ਵੱਲੋਂ ਇੱਕਜੁਟ ਹੋ ਕੇ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਤੀਆਂ ਦੇ ਤਿਉਹਾਰ ਵਿੱਚ ਔਰਤਾਂ ਅਤੇ ਕੁੜੀਆਂ ਵੱਲੋਂ ਕਿਸਾਨੀ ਸੰਘਰਸ਼ ਦੀਆਂ ਬੋਲੀਆਂ ਪਾਉਣ ਦੇ ਨਾਲ-ਨਾਲ ਕੇਂਦਰ ਸਰਕਾਰ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ।

ਤੀਆਂ ਦੇ ਤਿਉਹਾਰ ਨੂੰ ਚੜ੍ਹਿਆ ਕਿਸਾਨੀ ਸੰਘਰਸ਼ ਦਾ ਰੰਗ

ਔਰਤਾਂ ਵੱਲੋਂ ਇਸ ਵਾਰ ਬੋਲੀਆਂ ਵੀ ਮੋਦੀ ਸਰਕਾਰ ਨੂੰ ਲਾਹਨਤ ਪਾਉਣ ਵਾਲੀਆਂ ਤਿਆਰ ਕੀਤੀਆਂ ਗਈਆਂ ਹਨ। ਇਸ ਮੌਕੇ ਤੀਆਂ ਮਨਾ ਰਹੀਆਂ ਔਰਤਾਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਸੰਘਰਸ਼ ਲੜ ਰਹੇ ਹਨ। ਇਸ ਵਾਰ ਉਨ੍ਹਾਂ ਵੱਲੋਂ ਮਿਲ ਕੇ ਤੀਆਂ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕੀਤੀਆਂ ਗਈਆਂ ਹਨ।

ਤੀਆਂ ਦੀਆਂ ਬੋਲੀਆਂ ਵੀ ਕਿਸਾਨਾਂ ਦੇ ਸਮਰਥਨ ਵਾਲੀਆਂ ਹਨ। ਕਿਸਾਨ 9 ਮਹੀਨਿਆਂ ਤੋਂ ਦਿੱਲੀ ਵਿਖੇ ਸੰਘਰਸ਼ ਕਰ ਰਹੇ ਹਨ ਅਤੇ 600 ਦੇ ਕਰੀਬ ਕਿਸਾਨ ਸ਼ਹੀਦ ਹੋ ਗਏ ਹਨ, ਪ੍ਰੰਤੂ ਸਰਕਾਰ ਕਿਸਾਨਾਂ ਦੀ ਸੁਣਵਾਈ ਨਹੀਂ ਕਰ ਰਹੀ। ਜਿਸ ਕਰਕੇ ਉਨ੍ਹਾਂ ਵੱਲੋਂ ਕੇਂਦਰ ਸਰਕਾਰ ਨੂੰ ਤੀਆਂ ਵਿੱਚ ਬੋਲੀਆਂ ਰਾਹੀਂ ਲਾਹਨਤਾਂ ਪਾਈਆਂ ਜਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਸੰਘਰਸ਼ ਨੇ ਔਰਤਾਂ ਨੂੰ ਕਾਫ਼ੀ ਜਾਗਰੂਕ ਕੀਤਾ ਹੈ ਪਹਿਲਾਂ ਔਰਤਾਂ ਸਿਰਫ਼ ਘਰਾਂ ਦੇ ਚੁੱਲ੍ਹਿਆਂ ਤੱਕ ਸੀਮਤ ਸਨ। ਪਰੰਤੂ ਇਸ ਸੰਘਰਸ਼ ਵਿਚ ਔਰਤਾਂ ਘਰਾਂ ਤੋਂ ਬਾਹਰ ਨਿਕਲ ਕੇ ਦਿੱਲੀ ਮੋਰਚੇ ਵਿੱਚ ਸ਼ਾਮਿਲ ਹੋਣ ਤੱਕ ਪਹੁੰਚ ਗਈਆਂ ਹਨ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਵਾਏ ਬਿਨਾਂ ਸੰਘਰਸ਼ ਪਿੱਛੇ ਹਟਣ ਵਾਲਾ ਨਹੀਂ ਹੈ।

ਇਹ ਵੀ ਪੜ੍ਹੋ:ਪੋਸਟ ਮੈਟ੍ਰਿਕ ਸਕਾਲਰਸ਼ਿੱਪ ਘੁਟਾਲਾ ਕਿਵੇਂ ਬਣਿਆ ਸਰਕਾਰ ਦੇ ਗਲੇ ਦੀ ਹੱਡੀ ! ਵੇਖੋ ਖਾਸ ਰਿਪੋਰਟ

Last Updated : Aug 10, 2021, 6:19 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.