ETV Bharat / state

ਹੁਣ ਇਸ ਪਿੰਡ ਵਿੱਚ ਆਰਥਿਕ ਤੰਗੀ ਕਾਰਨ ਪੜ੍ਹਾਈ ਤੋਂ ਵਾਂਝੇ ਨਹੀਂ ਰਹਿਣਗੇ ਬੱਚੇ

ਬਰਨਾਲਾ ਦੇ ਪਿੰਡ ਭੈਣੀ ਮਹਿਰਾਜ 'ਚ ਨੌਜਵਾਨਾਂ ਦੀ ਭਲਾਈ ਲਈ ਬਣਾਈ ਸਟੂਡੈਂਟ ਵੈੱਲਫੇਅਰ ਸੁਸਾਇਟੀ ਦੇ ਮੈਂਬਰਾਂ ਵਲੋਂ ਆਰਥਿਕ ਪੱਖੋਂ ਕਮਜ਼ੋਰ ਬੱਚਿਆਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਚੁੱਕੀ ਹੈ। ਜਿਸ 'ਚ ਉਨ੍ਹਾਂ ਦਾ ਕਹਿਣਾ ਕਿ ਪੈਸੇ ਪੱਖੋਂ ਕੋਈ ਵੀ ਪੜ੍ਹਾਈ ਨਹੀਂ ਛੱਡੇਗਾ।

ਹੁਣ ਇਸ ਪਿੰਡ ਵਿੱਚ ਆਰਥਿਕ ਤੰਗੀ ਕਾਰਨ ਪੜ੍ਹਾਈ ਤੋਂ ਵਾਂਝੇ ਨਹੀਂ ਰਹਿਣਗੇ ਬੱਚੇ
ਹੁਣ ਇਸ ਪਿੰਡ ਵਿੱਚ ਆਰਥਿਕ ਤੰਗੀ ਕਾਰਨ ਪੜ੍ਹਾਈ ਤੋਂ ਵਾਂਝੇ ਨਹੀਂ ਰਹਿਣਗੇ ਬੱਚੇ
author img

By

Published : Aug 13, 2023, 3:33 PM IST

ਬਰਨਾਲਾ: ਜ਼ਿਲ੍ਹੇ ਦੇ ਪਿੰਡ ਭੈਣੀ ਮਹਿਰਾਜ ਦੀ ਗ੍ਰਾਮ ਪੰਚਾਇਤ ਵੱਲੋਂ ਪਿੰਡ ਦੇ ਵਿਕਾਸ ਅਤੇ ਭਲਾਈ ਲਈ ਚੁੱਕੇ ਜਾ ਰਹੇ ਕਦਮਾਂ ਦੀ ਲੜੀ ਤਹਿਤ ਸਟੂਡੈਂਟ ਵੈੱਲਫੇਅਰ ਸੁਸਾਇਟੀ ਭੈਣੀ ਮਹਿਰਾਜ ਨੇ ਜ਼ਰੂਰਤਮੰਦ ਵਿਦਿਆਰਥੀਆਂ ਦੀ ਪੜ੍ਹਾਈ ਲਈ ਉਪਰਾਲਾ ਕੀਤਾ ਹੈ। ਨੌਜਵਾਨਾਂ ਦੀ ਭਲਾਈ ਲਈ ਕੰਮ ਰਹੀ ਸਟੂਡੈਂਟ ਵੈੱਲਫੇਅਰ ਸੁਸਾਇਟੀ ਭੈਣੀ ਮਹਿਰਾਜ ਜਿਸ ਵਿੱਚ ਪੰਚ ਹਰਮੇਲ ਸਿੰਘ ਸਣੇ ਹੋਰ ਮੋਹਤਬਰ ਮੈਂਬਰ ਸ਼ਾਮਲ ਹਨ। ਜਿੰਨਾਂ ਦੀ ਅਗਵਾਈ 'ਚ ਮੀਟਿੰਗ ਸਰਕਾਰੀ ਹਾਈ ਸਕੂਲ ਵਿਖੇ ਕੀਤੀ ਗਈ।

ਜ਼ਰੂਰਤਮੰਦ ਵਿਦਿਆਰਥੀਆਂ ਦੇ ਕੇਸ ਵਿਚਾਰੇ: ਇਸ ਮੀਟਿੰਗ ਵਿੱਚ ਮਾਸਟਰ ਸੁਖਵਿੰਦਰ ਸਿੰਘ ਨੇ ਮੈਂਬਰਾਂ ਨੂੰ ਜੀ ਆਇਆ ਕਿਹਾ ਅਤੇ ਇਕੱਤਰ ਰਾਸ਼ੀ ਤੇ ਖ਼ਰਚਿਆਂ ਦਾ ਲੇਖਾ-ਜੋਖਾ ਸੁਸਾਇਟੀ ਦੇ ਮੈਂਬਰਾਂ ਅੱਗੇ ਪੇਸ਼ ਕਰਨ ਦਾ ਸੱਦਾ ਦਿੱਤਾ। ਪੇਸ਼ ਕੀਤੇ ਗਏ ਆਮਦਨ ਤੇ ਖਰਚ ਨੂੰ ਮੈਂਬਰਾਂ ਨੇ ਸਰਬਸੰਮਤੀ ਨਾਲ ਪਾਸ ਕੀਤਾ। ਇਸ ਮੌਕੇ ਪਿਛਲੇ ਦਿਨਾਂ ਤੋਂ ਸੁਸਾਇਟੀ ਮੈਂਬਰਾਂ ਵੱਲੋਂ ਘਰੋਂ ਘਰ ਜਾ ਕੇ ਇਕੱਤਰ ਕੀਤੇ ਜ਼ਰੂਰਤਮੰਦ ਵਿਦਿਆਰਥੀਆਂ ਦੇ ਕੇਸ ਮੈਂਬਰਾਂ ਦੇ ਸਾਹਮਣੇ ਰੱਖੇ ਗਏ ਤੇ ਵਿਚਾਰ ਵਟਾਂਦਰਾ ਕਰਨ ਉਪਰੰਤ ਯੋਗ ਬਣਦੇ ਕੇਸ ਪਾਸ ਕੀਤੇ ਗਏ।

ਆਰਥਿਕ ਪੱਖੋ ਪੜਾਈ ਛੱਡਣ ਵਾਲਿਆਂ ਦਾ ਚੁੱਕਣਗੇ ਖਰਚਾ: ਕਈ ਕਾਬਿਲ ਤੇ ਜ਼ਰੂਰਤਮੰਦ ਵਿਦਿਆਰਥੀ ਜੋ ਕਿ ਪਿਛਲੇ ਸਾਲ ਤੋਂ ਆਰਥਿਕ ਕਾਰਨਾਂ ਕਰਕੇ ਘਰ ਬੈਠੇ ਸਨ, ਉਨ੍ਹਾਂ ਦਾ ਵੱਖ ਵੱਖ ਸੰਸਥਾਵਾਂ ਵਿੱਚ ਦਾਖਲਾ ਕਰਵਾਉਣ ਲਈ ਸੁਸਾਇਟੀ ਦੇ ਮੈਂਬਰਾਂ ਦੀ ਡਿਊਟੀ ਲਗਾਈ ਗਈ। ਸੁਸਾਇਟੀ ਦੇ ਮੈਂਬਰ ਡਾਕਟਰ ਨਛੱਤਰ ਸਿੰਘ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਜੋ ਵਿਦਿਆਰਥੀ ਪੜ੍ਹਾਈ ਕਰਨਾ ਚਾਹੁੰਦੇ ਹਨ, ਪਰ ਘਰਾਂ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਪੜ੍ਹਾਈ ਨਹੀਂ ਕਰ ਰਹੇ, ਉਨ੍ਹਾਂ ਵਿਦਿਆਰਥੀਆਂ ਦਾ ਦਾਖਲਾ ਸੁਸਾਇਟੀ ਆਪਣੇ ਖਰਚੇ ’ਤੇ ਕਰਵਾਏਗੀ। ਸੁਸਾਇਟੀ ਦਾ ਸੁਪਨਾ ਹੈ ਕਿ ਪਿੰਡ ਦਾ ਕੋਈ ਵੀ ਬੱਚਾ ਪੜਾਈ ਤੋਂ ਵਾਂਝਾ ਨਾ ਰਹਿ ਸਕੇ।

ਸਰਕਾਰ ਵੀ ਸਿੱਖਿਆ ਲਈ ਚੱਕ ਰਹੀ ਕਦਮ: ਉਧਰ ਸਰਕਾਰ ਵਲੋਂ ਸਿੱਖਿਆ ਨੂੰ ਉੱਚਾ ਚੁੱਕਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਜਿਸ ਦੇ ਚੱਲਦੇ ਸਰਕਾਰ ਦਿੱਲੀ ਮਾਡਲ ਦੇ ਤਹਿਤ ਪੰਜਾਬ ਦੀ ਸਿੱਖਿਆ ਨੂੰ ਅੱਗੇ ਲੈਕੇ ਜਾਣਾ ਚਾਹੁੰਦੀ ਹੈ। ਜਿਸ ਦੇ ਚੱਲਦੇ ਪਹਿਲਾਂ ਸਕੂਲਾਂ ਦੇ ਪ੍ਰਿੰਸੀਪਲਾਂ ਦੀ ਸਿੰਘਾਪੁਰ ਟ੍ਰੇਨਿੰਗ ਕਰਵਾਈ ਗਈ ਤਾਂ ਹੁਣ ਹੈਡ ਮਾਸਟਰਾਂ ਨੂੰ ਵੀ ਟ੍ਰੇਨਿੰਗ ਲਈ ਅਹਿਮਦਾਬਾਦ ਭੇਜਿਆ ਗਿਆ ਸੀ। ਇਸ ਦੇ ਨਾਲ ਹੀ ਚੰਦਰਯਾਨ 3 ਦੀ ਲਾਂਚਿੰਗ ਵੀ ਸਕੂਲੀ ਵਿਦਿਆਰਥੀਆਂ ਨੂੰ ਦਿਖਾਈ ਗਈ ਸੀ। ਇਸ ਦੇ ਨਾਲ ਹੀ ਸਕੂਲ ਆਫ਼ ਐਮੀਨੈਂਸ ਵੀ ਤਿਆਰ ਕੀਤੇ ਜਾ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.