ETV Bharat / state

ਆਪਣੀਆਂ ਮੰਗਾਂ ਤੇ ਸਮੱਸਿਆਵਾਂ ਦੇ ਹੱਲ ਲਈ ਮਜ਼ਦੂਰ ਜੱਥੇਬੰਦੀਆਂ ਵੱਲੋਂ ਸੱਦੀ ਗਈ ਸੂਬਾ ਪੱਧਰੀ ਮੀਟਿੰਗ - barnala farmers protesters

ਬਰਨਾਲਾ ਵਿਖੇ ਮਜ਼ਦੂਰ ਜਥੇਬੰਦੀਆਂ ਵੱਲੋਂ ਸੱਦਾ ਦੇਕੇ ਵੱਖ ਵੱਖ ਮੁਦਿਆਂ ਉੱਤੇ ਮੀਟਿੰਗ ਕੀਤੀ ਗਈ ਜਿਥੇ ਵਿਚਾਰ ਚਰਚਾ ਤੋਂ ਬਾਅਦ ਸਰਕਾਰ ਦਾ ਬੂਹਾ ਖੜਕਾਉਣ ਦੀ ਰਣਨੀਤੀ ਬਣਾਈ ਜਾ ਰਹੀ ਹੈ।ਕਿ ਸਰਕਾਰਾਂ ਜਨਤਾ ਨੂੰ ਵਾਅਦੇ ਕਰਕੇ ਵੋਟਾਂ ਹਾਸਿਲ ਕਰਦੀਆਂ ਹਨ ਪਰ ਲਾਭ ਕੋਈ ਨਹੀਂ ਦਿੰਦੇ।

State level meeting called by labor organizations to solve their demands and problems
ਆਪਣੀਆਂ ਮੰਗਾਂ ਤੇ ਸਮੱਸਿਆਵਾਂ ਦੇ ਹੱਲ ਲਈ ਮਜ਼ਦੂਰ ਜੱਥੇਬੰਦੀਆਂ ਵੱਲੋਂ ਸੱਦੀ ਗਈ ਸੂਬਾ ਪੱਧਰੀ ਮੀਟਿੰਗ
author img

By

Published : May 21, 2023, 4:42 PM IST

ਆਪਣੀਆਂ ਮੰਗਾਂ ਤੇ ਸਮੱਸਿਆਵਾਂ ਦੇ ਹੱਲ ਲਈ ਮਜ਼ਦੂਰ ਜੱਥੇਬੰਦੀਆਂ ਵੱਲੋਂ ਸੱਦੀ ਗਈ ਸੂਬਾ ਪੱਧਰੀ ਮੀਟਿੰਗ

ਬਰਨਾਲਾ: ਬਰਨਾਲਾ ਸ਼ਹਿਰ ਦੇ ਤਰਕਸ਼ੀਲ ਭਵਨ ਵਿਖੇ ਵੱਖ-ਵੱਖ ਮਜ਼ਦੂਰ ਜੱਥੇਬੰਦੀਆਂ ਵੱਲੋਂ ਸੂਬਾ ਪੱਧਰੀ ਮੀਟਿੰਗ ਕੀਤੀ ਗਈ। ਇਸ ਮੌਕੇ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੇ ਕੇਂਦਰ ਸਰਕਾਰ ’ਤੇ ਮਜ਼ਦੂਰਾਂ ਦੇ ਹੱਕਾਂ ਦੀ ਅਣਦੇਖੀ ਕਰਨ ਦੇ ਦੋਸ਼ ਲਾਏ ਅਤੇ ਆਪਣੀਆਂ ਹੱਕਾਂ ਮੰਗਾਂ ਲਈ ਇਕਜੁੱਟ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਗੱਲਬਾਤ ਕਰਦਿਆਂ ਮਜ਼ਦੂਰ ਯੂਨੀਅਨਾਂ ਦੇ ਆਗੂਆਂ ਭਗਵੰਤ ਸਿੰਘ ਅਤੇ ਮੱਖਣ ਸਿੰਘ ਰਾਮਗੜ੍ਹ ਨੇ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਲੋਕਾਂ ਦੇ ਹੱਥਾਂ ਵਿੱਚ ਖੇਡ ਕੇ ਮਜ਼ਦੂਰਾਂ ਦੇ ਹੱਕਾਂ ’ਤੇ ਡਾਕਾ ਮਾਰ ਰਹੀ ਹੈ। ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਜ਼ਦੂਰ ਵਰਗ ਅਤੇ ਮੱਧ ਵਰਗ ਨੂੰ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਜਾ ਰਿਹਾ ਹੈ ਅਤੇ ਕਾਰਪੋਰੇਟ ਘਰਾਣਿਆਂ ਦੀ ਮਰਜ਼ੀ ਦੀਆਂ ਨੀਤੀਆਂ ਬਣਾਈਆਂ ਜਾ ਰਹੀਆਂ ਹਨ, ਦੋ ਦੇਸ਼ ਅਤੇ ਆਮ ਲੋਕਾਂ ਦੇ ਹਿੱਤ ਵਿੱਚ ਨਹੀਂ ਹਨ। ਜਿਸ ਦਾ ਸਖ਼ਤ ਨੋਟਿਸ ਲਿਆ ਜਾਣਾ ਚਾਹੀਦਾ ਹੈ।

8 ਜ਼ਿਲ੍ਹਿਆਂ ਦੀਆਂ ਜੱਥੇਬੰਦੀਆਂ ਨੂੰ ਸੱਦਾ : ਉਹਨਾਂ ਕਿਹਾ ਕਿ ਅੱਜ ਦੀ ਸੂਬਾ ਪੱਧਰੀ ਕਨਵੈਨਸ਼ਨ ਵਿੱਚ ਵੀ ਮਜ਼ਦੂਰਾਂ, ਕਿਸਾਨਾਂ ਤੇ ਹੋਰ ਛੋਟੇ ਵਰਗਾਂ ਦੀਆਂ ਮੰਗਾਂ ਤੇ ਸਮੱਸਿਆਵਾਂ ਸਬੰਧੀ ਚਰਚਾ ਕੀਤੀ ਗਈ ਹੈ। ਇਸ ਕਨਵੈਨਸ਼ਨ ਵਿੱਚ ਵੱਖ ਵੱਖ ਜੱਥੇਬੰਦੀਆਂ ਦੇ ਪੰਜਾਬ ਦੇ ਅੱਠ ਜ਼ਿਲ੍ਹਿਆਂ ਤੋਂ ਵਰਕਰ ਵੀ ਪਹੁੰਚੇ ਹਨ। ਸਾਡੇ ਵਲੋਂ ਪੰਜਾਬ ਦੇ ਲੋਕਾਂ ਨੂੰ ਲੋਕ ਵਿਰੋਧੀ ਨੀਤੀਆਂ ਵਿਰੁੱਧ ਕੀਤੇ ਜਾਣ ਵਾਲੇ ਸੰਘਰਸ਼ਾਂ ਵਿੱਚ ਇਕਜੁੱਟ ਹੋ ਕੇ ਲੜਨ ਦਾ ਸੱਦਾ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਕਿਸੇ ਵੀ ਪਾਰਟੀ ਦੀ ਬਣੇ,ਪਰ ਆਮ ਲੋਕਾਂ ਦੀ ਹਮੇਸ਼ਾ ਲੁੱਟ ਹੀ ਕੀਤੀ ਗਈ ਹੈ।

  1. Golden Temple Assault Video: ਹਰਿਮੰਦਰ ਸਾਹਿਬ ਵਿਖੇ ਪਰਵਾਸੀ ਕੋਲੋਂ ਬਰਾਮਦ ਹੋਇਆ ਤੰਬਾਕੂ, ਸੇਵਾਦਾਰਾਂ ਨੇ ਕੱਢਿਆ ਬਾਹਰ
  2. Anti-Sikh riots case: ਸੀਬੀਆਈ ਨੇ ਜਗਦੀਸ਼ ਟਾਈਟਲਰ ਖ਼ਿਲਾਫ਼ ਚਾਰਜਸ਼ੀਟ ਕੀਤੀ ਦਾਖ਼ਲ
  3. ਜਿਮਨੀ ਚੋਣ 'ਚ ਆਪ ਦੀ ਜਿੱਤ, ਦਲ-ਬਦਲੀਆਂ ਸ਼ੁਰੂ, ਸਾਬਕਾ ਕੌਂਸਲਰਾਂ ਦਾ ਵਧਿਆ ਪਾਰਟੀ 'ਤੇ ਵਿਸ਼ਵਾਸ਼ ਜਾਂ ਟਿਕਟ ਦੀ ਲਾਲਸਾ !

ਸੱਤਾ ਵਿਚ ਤੁਹਾਨੂੰ ਵੱਡੇ ਕਾਰੋਬਾਰੀਆਂ ਨੇ ਹੀ ਨਹੀਂ ਬਲਕਿ ਆਮ ਜਨਤਾ ਦੀਆਂ ਵੋਟਾਂ ਨੇ ਪਹੁੰਚਾਇਆ: ਹਰ ਸਰਕਾਰ ਵਲੋਂ ਨੀਤੀਆਂ ਤਕੜੇ ਤੇ ਸਾਮਰਾਜੀ ਲੋਕਾਂ ਨੂੰ ਧਿਆਨ ਵਿਚ ਰੱਖ ਕੇ ਹੀ ਨੀਤੀਆਂ ਬਣਾਈਆਂ ਗਈਆਂ ਹਨ। ਜਦਕਿ ਸਰਕਾਰ ਬਨਾਉਣ ਵਿੱਚ ਸਭ ਤੋਂ ਵੱਡਾ ਰੋਲ ਆਮ ਲੋਕਾਂ ਦਾ ਰਿਹਾ ਹੈ, ਜਿਸਨੂੰ ਸਰਕਾਰ ਹਮੇਸ਼ਾ ਅਣਗੌਲਿਆਂ ਕਰ ਦਿੰਦੀ ਹੈ। ਇਸ ਕਰਕੇ ਆਪਣੇ ਹੱਕਾਂ ਤੇ ਮੰਗਾਂ ਦੇ ਹੱਲ ਲਈ ਸਭ ਨੂੰ ਇਕਜੁੱਟ ਹੋਣ ਦੀ ਲੋੜ ਹੈ ਅਤੇ ਤਕੜੇ ਸੰਘਰਸ਼ ਦੀ ਲੋੜ ਹੈ। ਅੱਜ ਦੀ ਕਨਵੈਨਸ਼ਨ ਵਲੋਂ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ।ਜਿਸ ਵਿਚ ਵੱਖ ਵੱਖ ਮੁਦਿਆਂ ਉੱਤੇ ਵਿਚਾਰ ਚਰਚਾ ਕੀਤੀ ਜਾਵੇਗੀ ਅਤੇ ਆਉਣ ਵਾਲੇ ਸਮੇਂ ਵਿਚ ਰਣਨੀਤੀ ਘੜ ਕੇ ਸਰਕਾਰਾਂ ਦੇ ਬੂਹੇ ਖੜਕਾਏ ਜਾਣਗੇ। ਤਾਂ ਜੋ ਉਨਾਂ ਦੇ ਧਿਆਨ ਵਿਚ ਲਿਆਉਂਦਾ ਜਾਵੇ ਕਿ ਸੱਤਾ ਵਿਚ ਤੁਹਾਨੂੰ ਵੱਡੇ ਕਾਰੋਬਾਰੀਆਂ ਨੇ ਹੀ ਨਹੀਂ ਬਲਕਿ ਆਮ ਜਨਤਾ ਦੀਆਂ ਵੋਟਾਂ ਨੇ ਵੀ ਪਹੁੰਚਾਇਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.