ਬਰਨਾਲਾ: ਨਵਰਾਤਰਿਆਂ ਦੇ ਆਖ਼ਰੀ ਦਿਨ ਨੌਮੀ ਭਗਵਾਨ ਸ਼੍ਰੀ ਰਾਮ ਦੇ ਜਨਮ ਦਿਹਾੜੇ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਮੌਕੇ ਮੰਦਰ ਵਿੱਚ ਸ਼ਰਧਾਲੂ ਭਗਵਾਨ ਰਾਮ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ। ਇਸ ਮੌਕੇ ਜ਼ਿਲ੍ਹੇ ’ਚ ਰਾਮ ਭਗਤਾਂ ਵਲੋਂ ਸ਼੍ਰੀ ਰਾਮ ਦੇ ਜਨਮ ਦਿਹਾੜੇ ਮੌਕੇ ਇੱਕ ਸ਼ਾਨਦਾਰ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਇਸ ਸ਼ੋਭਾ ਯਾਤਰਾ ਦੌਰਾਨ ਸ਼੍ਰੀ ਰਾਮ ਚਰਿੱਤਰ ਨੂੰ ਦਰਸਾਉਦੀਆਂ ਖੂਬਸੂਰਤ ਝਾਂਕੀਆਂ ਪੇਸ਼ ਕੀਤੀਆਂ ਗਈਆਂ। ਸ਼ੋਭਾ ਯਾਤਰਾ ’ਚ ਸ਼ਰਧਾਲੂਆਂ ਨੇ ਸ਼੍ਰੀ ਰਾਮ ਦਾ ਗੁਣਗਾਨ ਕਰਦੇ ਢੋਲ ਉੱਤੇ ਰਾਮ ਭਗਤਾਂ ਨੇ ਖੂਬ ਜੰਮਕੇ ਨੱਚਦੇ ਗਾਉਂਦੇ ਖੁਸ਼ੀ ਮਨਾਈ।
ਕੋਰੋਨਾ ਵਾਇਰਸ ਦੀ ਗਾਈਡਲਾਈਨਜ਼ ਦਾ ਰੱਖਿਆ ਜਾ ਰਿਹਾ ਧਿਆਨ
ਇਸ ਮੌਕੇ ਰਾਮ ਭਗਤਾਂ ਨੇ ਕਿਹਾ ਕਿ ਜਿੱਥੇ ਉਨ੍ਹਾਂ ਵੱਲੋਂ ਸ੍ਰੀ ਰਾਮ ਨੌਮੀਂ ਦੀ ਸੋਭਾ ਯਾਤਰਾ ਕੱਢ ਕੇ ਖੁਸ਼ੀ ਮਨਾਈ ਗਈ ਹੈ। ਉਥੇ ਪੰਜਾਬ ਸਰਕਾਰ ਦੀਆਂ ਕੋਰੋਨਾ ਵਾਇਰਸ ਦੀਆਂ ਹਿਦਾਇਤਾਂ ਦਾ ਪਾਲਣ ਵੀ ਕੀਤਾ ਗਿਆ। ਸ਼ੋਭਾ ਯਾਤਰਾ ’ਚ ਹਰ ਕੋਈ ਆਪਸ ਚ ਦੂਰੀ ਬਣਾ ਕੇ ਚਲ ਰਿਹਾ ਹੈ ਨਾਲ ਹੀ ਮਾਸਕ ਵੀ ਹਰ ਕਿਸੇ ਨੇ ਪਾਏ ਹੋਏ ਹਨ। ਕੋਰੋਨਾ ਵਾਇਰਸ ਨੂੰ ਲੈ ਕੇ ਜਾਰੀ ਹਿਦਾਇਤਾਂ ਦਾ ਪਾਲਣਾ ਕੀਤੀ ਜਾ ਰਹੀ ਹੈ ਤਾਂ ਜੋ ਇਸ ਖੁਸ਼ੀ ਚ ਕਿਸੇ ਪ੍ਰਕਾਰ ਦੀ ਕੋਈ ਰੁਕਾਵਟ ਨਾ ਹੋਵੇ।
ਇਹ ਵੀ ਪੜੋ:ਈਟੀਵੀ ਭਾਰਤ ਵੱਲੋਂ ਰਾਮ ਨੌਮੀ ਦੀਆਂ ਮੁਬਾਰਕਾਂ, ਆਰਟਿਸਟ ਵਰੁਣ ਨੇ ਤਿਆਰ ਕੀਤਾ ਭਗਵਾਨ ਰਾਮ ਦਾ ਪੋਰਟਰੇਟ