ਬਰਨਾਲਾ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੇ ਆਗੂਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੰਬੇ ਸਮੇਂ ਤੋਂ ਨਾ ਕਰਵਾਏ ਜਾਣ ਕਰਕੇ ਬਰਨਾਲਾ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਮੌਕੇ ਉਹਨਾਂ ਐਸਜੀਪੀਸੀ ਚੋਣਾਂ ਕਰਵਾਉਣ ਸਬੰਧੀ ਇੱਕ ਮੰਗ ਪੱਤਰ ਵੀ ਮੁੱਖ ਮੰਤਰੀ ਦੇ ਨਾਂਅ ਡੀਸੀ ਬਰਨਾਲਾ ਨੂੰ ਸੌਂਪਿਆ। (Demand letter for conducting SGPC elections)
ਸਰਕਾਰ ਕਰਵਾਏ ਚੋਣਾਂ : ਇਸ ਮੌਕੇ ਅਕਾਲੀ ਦਲ ਅੰਮ੍ਰਿਤਸਰ ਦੇ ਜਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ ਅਤੇ ਯੂਥ ਆਗੂ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਹੀਂ ਕਰਵਾਈਆਂ ਜਾ ਰਹੀਆਂ। ਪੰਜਾਬ ਵਿੱਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਗਿਆ ਸੀ ਕਿ ਪੰਜਾਬ ਦੇ ਗੁਰਦੁਆਰਿਆਂ ਨੂੰ ਸਿਆਸੀ ਪਾਰਟੀਆਂ ਦੇ ਕਬਜ਼ੇ ਤੋਂ ਮੁਕਤ ਕਰਵਾਇਆ ਜਾਵੇਗਾ ਪਰ ਡੇਢ ਸਾਲ ਦੇ ਰਾਜ ਦੌਰਾਨ ਸਰਕਾਰ ਨੇ ਇਸ ਪਾਸੇ ਵੱਲ ਕੋਈ ਕਦਮ ਨਹੀਂ ਵਧਾਇਆ ਹੈ। ਇਸ ਕਰਕੇ ਉਹਨਾਂ ਦੀ ਮੰਗ ਹੈ ਕਿ ਪੰਜਾਬ ਸਰਕਾਰ 1987 ਦੇ ਗੁਰਦੁਆਰਾ ਐਕਟ ਤਹਿਤ ਚੋਣਾਂ ਕਰਵਾਵੇ। ਪਿਛਲੇ 18 ਸਾਲਾਂ ਤੋਂ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਐੱਸਜੀਪੀਸੀ ਦੀ ਚੋਣ ਨਹੀਂ ਕਰਵਾਈ ਜਾ ਰਹੀ।
- Cycle Industry Punjab : ਗੁਆਂਢੀ ਸੂਬਿਆਂ 'ਚ ਵਿਦਿਆਰਥੀਆਂ ਨੂੰ ਵੰਡੇ ਜਾਣਗੇ ਸਾਇਕਲ, ਲੁਧਿਆਣਾ ਸਾਇਕਲ ਇੰਡਸਟਰੀ ਨੂੰ ਮਿਲੇ ਆਰਡਰ, ਪਰ ਪੰਜਾਬ ਨੇ ਠੁਕਰਾਈ ਸਕੀਮ !
- Theft in Hoshiarpur : ਹੁਸ਼ਿਆਰਪੁਰ ਵਿੱਚ ਮੋਬਾਇਲਾਂ ਦੀ ਦੁਕਾਨ 'ਚ ਚੋਰੀ, ਮਹਿੰਗੇ ਫੋਨ ਤੇ ਸਮਾਨ 'ਤੇ ਹੱਥ ਸਾਫ਼
- Inzamam ul Haq on World Cup 2023: ਅੰਮ੍ਰਿਤਸਰ ਏਅਰਪੋਰਟ 'ਤੇ ਪੁੱਜੇ ਪਾਕਿਸਤਾਨੀ ਸਾਬਕਾ ਕ੍ਰਿਕਟਰ ਇੰਜ਼ਮਾਮ ਉਲ ਹੱਕ ਦਾ ਹੋਇਆ ਨਿੱਘਾ ਸਵਾਗਤ
ਉਹਨਾਂ ਕਿਹਾ ਕਿ ਇਹ ਜਮੂਹੀਰਅਤ ਦਾ ਘਾਣ ਕੀਤਾ ਜਾ ਰਿਹਾ ਹੈ। ਸਿੱਖਾਂ ਦੀ ਐੱਸਜੀਪੀਸੀ ਦੀ ਆਖਰੀ ਚੋਣ 2005 ਵਿੱਚ ਹੋਈ ਸੀ। ਜਦਕਿ ਹੋਰਨਾਂ ਵਿਧਾਨ ਸਭਾ ਅਤੇ ਲੋਕ ਸਭਾ ਸਮੇਤ ਹਰ ਚੋਣ ਪੰਜ ਸਾਲਾਂ ਬਾਅਦ ਕਰਵਾਈ ਜਾਂਦੀ ਹੈ। ਸਿੱਖਾਂ ਦੀ ਐੱਸਜੀਪੀਸੀ ਦੀ ਚੋਣ ਨਾਲ ਕਰਵਾ ਕੇ ਵਿਤਕਰਾ ਕੀਤਾ ਜਾ ਰਿਹਾ ਹੈ। ਸਿੱਖ ਕੌਮ ਦੇ ਅਹਿਮ ਮੁੱਦਿਆਂ ਵੱਲ ਧਿਆਨ ਦਿੱਤਾ ਜਾਵੇ। ਉਹਨਾਂ ਕਿਹਾ ਕਿ ਲੰਬੇ ਸਮੇਂ ਤੋਂ ਬਾਦਲ ਪਰਿਵਾਰ ਐੱਸਜੀਪੀਸੀ ਉਪਰ ਕਾਬਜ਼ ਹੈ ਅਤੇ ਗੁਰੂ ਦੀਆ ਗੋਲਕਾਂ ਨੂੰ ਲੁੱਟ ਕੇ ਦੁਰਵਰਤੋਂ ਕਰ ਰਿਹਾ ਹੈ, ਜਿਸ ਕਰਕੇ ਇਸ ਬਾਦਲ ਪਰਿਵਾਰ ਦਾ ਇਹ ਕਬਜ਼ਾ ਹਟਾਉਣ ਲਈ ਐੱਸਜੀਪੀਸੀ ਦੀ ਚੋਣ ਕਰਵਾਈ ਜਾਵੇ।