ਬਰਨਾਲਾ: ਕੋਰੋਨਾ ਦੀ ਲਾਗ ਐਸੀ ਲੱਗੀ ਕਿ ਕੋਈ ਵੀ ਇਸ ਦੇ ਮੰਦੇ ਪ੍ਰਭਾਵਾਂ ਤੋਂ ਵਾਂਝਾ ਨਹੀਂ ਰਿਹਾ।ਮਹਾਂਮਾਰੀ ਦੀ ਚਪੇਟ 'ਚ ਹਰ ਖੇਤਰ ਆਇਆ, ਜਿੱਥੇ ਵੱਡੇ ਕਾਰੋਬਾਰਾਂ 'ਤੇ ਅਸਰ ਪਿਆ ਉੱਥੇ ਸਵੈ ਰੋਜ਼ਗਾਰਾਂ 'ਤੇ ਵੀ ਵੱਡੀ ਸੱਟ ਵੱਜੀ ਹੈ। ਖ਼ੁਦਮੁਖਤਿਆਰ ਔਰਤਾਂ ਵੱਲੋਂ ਬਣਾਏ ਗਏ ਸੈਲਫ ਹੈਲਪ ਗਰੁੱਪ ਵੀ ਮਹਾਂਮਾਰੀ ਦੀ ਭੇਂਟ ਚੜ੍ਹ ਗਏ। ਘਰ ਦੀ ਆਰਥਿਕ ਮਦਦ ਲਈ ਇਹ ਸੁਆਣੀਆਂ ਮਰਦਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੀਆਂ ਹੈ ਪਰ ਕੋਰੋਨਾ ਨੇ ਇਨ੍ਹਾਂ ਦੀ ਕਮਾਈ 'ਤੇ ਵੀ ਤਾਲਾਬੰਦੀ ਕਰ ਦਿੱਤੀ ਹੈ।
ਇਹ ਪਹਿਲਾਂ ਆਚਾਰ, ਮੁੱਰਬੇ, ਘਰੇਲੂ ਬਗੀਚੀਆਂ , ਡੈਕੋਰੇਸ਼ਨ ਆਦਿ ਦਾ ਕੰਮ ਕਰਦੀਆਂ ਸੀ ਤੇ ਵੱਖ- ਵੱਖ ਥਾਂਵਾਂ 'ਤੇ ਪ੍ਰਦਰਸ਼ਨੀਆਂ ਵੀ ਕਰਦੀਆਂ ਸੀ ਪਰ ਇੱਕਠ, ਮੇਲੇ ਇਹ ਸਭ ਕੋਰੋਨਾ ਕਰਕੇ ਬੰਦ ਹੋ ਗੲ ਜਿਨ੍ਹਾਂ ਦਾ ਇਹ ਔਰਤਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਹੁਣ ਇਹ ਔਰਤਾਂ ਜਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਮਾਸਕ ਬਣਾਉਣ ਦਾ ਕੰਮ ਕਰ ਰਹੀਆਂ ਹਨ।
ਉਹ ਕਹਿੰਦੇ ਨੇ ਖੜੇ ਪਾਣੀ 'ਤੇ ਵੀ ਮੱਛਰ ਆ ਜਾਂਦੇ।ਪਾਣੀ ਵੰਗੂ ਅੱਗੇ ਵਧਦੇ ਰਹਿਣਾ ਚਾਹੀਦਾ ਹੈ। ਇਹ ਔਰਤਾਂ ਨੇ ਵੀ ਸਮੇਂ ਦੀ ਲੋੜ ਸਮਝੀ ਤੇ ਆਪਣਾ ਕੰਮ ਬਦਲਿਆ। ਮਾਸਕ ਬਣਾਉਣ ਨਾਲ ਉਨ੍ਹਾਂ ਨੂੰ ਉਨ੍ਹਾਂ ਲਾਭ 'ਤੇ ਨਹੀਂ ਹੋ ਰਿਹਾ ਪਰ ਆਰਥਿਕਤਾ ਨੂੰ ਹੁਲਾਰਾ ਤਾਂ ਜ਼ਰੂਰ ਮਿਲਿਆ ਹੈ। ਕਮਾਈ ਦੀ ਘਾਣ ਤਾਂ ਹੋਈ ਪਰ ਕਹਿੰਦੇ ਨੇ;"ਡੁੱਬਦੇ ਨੂੰ ਤਿਨਕੇ ਦਾ ਆਸਰਾ।"
ਅਮਰਜੀਤ ਕੌਰ ਭੋਤਨਾ, ਸੈਲਫ ਹੈਲਪ ਗਰੁੱਪ ਦੀ ਮੈਂਬਰ ਨੇ ਜਿਲ੍ਹਾ ਪ੍ਰਸ਼ਾਸਨ ਕੋਲੋਂ ਮਦਦ ਮੰਗੀ ਤੇ ਉਹ ਮੰਨੀ ਗਈ। ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਡੀਸੀ ਅੱਗੇ ਆਪਣੀ ਮੰਗ ਰੱਖੀ ਗਈ ਕਿ ਤਿਉਹਾਰਾਂ ਦੇ ਦਿਨ ਆ ਰਹੇ ਹੈ ਤੇ ਉਨ੍ਹਾਂ ਨੂੰ ਡੀ ਸੀ ਦਫ਼ਤਰ ਸਟਾਲ ਲਗਾਉਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਪ੍ਰਸ਼ਾਸਨ ਵੱਲੋਂ ਇਸ ਨੂੰ ਹਾਂ ਪੱਖੀ ਹੁੰਗਾਰਾ ਮਿਲਿਆ ਹੈ।
ਆਮਦਨ ਘੱਟੀ, ਕੰਮ ਬਦਲਿਆ ਪਰ ਇਨ੍ਹਾਂ ਔਰਤਾਂ ਦਾ ਕੰਮ ਕਰਨ ਦਾ ਹੌਂਸਲਾ ਤੇ ਜ਼ਜ਼ਬਾ ਉਹੀ ਰਿਹਾ। ਇਨ੍ਹਾਂ ਗਰੁੱਪ ਨਾਲ ਜੁੜੀ ਭੁਪਿੰਦਰ ਕੌਰ ਦਾ ਕਹਿਣਾ ਸੀ ਕਿ ਸਰਕਾਰ ਛੋਟੇ ਕਾਰੋਬਾਰਾਂ ਨੂੰ ਚੰਗਾ ਹੁੰਗਾਰਾ ਦੇ ਰਹੀ ਹੈ ਤੇ ਵਿੱਤੀ ਮਦਦ ਵੀ ਮਿਲ ਰਹੀ ਹੈ।
ਕੋਰੋਨਾ ਨੇ ਹਰ ਪੱਖੋਂ ਕਮਰ ਟੋੜੀ ਹੈ ਪਰ ਵਕਤ ਦੇ ਨਾਲ ਅੱਗੇ ਵਧਣਾ ਪੈਂਦਾ ਹੈ। ਕੌਣ ਕਹਿੰਦਾ ਹੈ ਖੰਭਾਂ ਨਾਲ ਉਡਾਣ ਹੁੰਦੀ ਹੈ, ਜ਼ਰਾ ਹੋਂਸਲਾ ਤਾਂ ਬੁਲੰਦ ਕਰੋ।