ETV Bharat / state

ਸੇਖਾ ਵਾਸੀਆਂ ਨੇ ਸੰਘਰਸ਼ਸ਼ੀਲ ਕਿਸਾਨਾਂ ਲਈ ਤਿਆਰ ਕੀਤੀ ਦੇਸੀ ਘਿਓ ਦੀ 15 ਕੁਇੰਟਲ ਪੰਜੀਰੀ

author img

By

Published : Dec 13, 2020, 5:28 PM IST

ਦਿੱਲੀ ਅੰਦੋਲਨ 'ਚ ਬੈਠੇ ਕਿਸਾਨਾਂ ਦਾ ਪ੍ਰਵਾਸੀ ਪੰਜਾਬੀ ਵੱਖ-ਵੱਖ ਢੰਗਾਂ ਨਾਲ ਸਹਿਯੋਗ ਦੇ ਰਹੇ ਹਨ। ਬਰਨਾਲਾ ਦੇ ਪਿੰਡ ਸੇਖਾ ਦੇ ਵਾਸੀਆਂ ਨੇ ਇਨ੍ਹਾਂ ਕਿਸਾਨਾਂ ਲਈ ਦੇਸੀ ਘਿਓ ਦੀ 15 ਕੁਇੰਟਲ ਪੰਜੀਰੀ ਤਿਆਰ ਕੀਤੀ ਹੈ। ਠੰਢ ਨੂੰ ਧਿਆਨ ਵਿੱਚ ਰੱਖਦਿਆਂ ਕਿਸਾਨਾਂ ਲਈ ਇਹ ਪੰਜੀਰੀ ਛੋਟੇ-ਛੋਟੇ ਪੈਕਟਾਂ 'ਚ ਪੈਕ ਕਰ ਕੇ ਦਿੱਲੀ ਭੇਜੀ ਜਾਵੇਗੀ।

ਸੇਖਾ ਵਾਸੀਆਂ ਨੇ ਸੰਘਰਸ਼ਸ਼ੀਲ ਕਿਸਾਨਾਂ ਲਈ ਤਿਆਰ ਕੀਤੀ ਦੇਸੀ ਘਿਓ ਦੀ 15 ਕੁਇੰਟਲ ਪੰਜੀਰੀ
ਸੇਖਾ ਵਾਸੀਆਂ ਨੇ ਸੰਘਰਸ਼ਸ਼ੀਲ ਕਿਸਾਨਾਂ ਲਈ ਤਿਆਰ ਕੀਤੀ ਦੇਸੀ ਘਿਓ ਦੀ 15 ਕੁਇੰਟਲ ਪੰਜੀਰੀ

ਬਰਨਾਲਾ: ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਲਗਾਤਾਰ ਪੰਜਾਬ ਸਮੇਤ ਦੇਸ਼ ਭਰ ਦੇ ਕਿਸਾਨ ਦਿੱਲੀ ਵਿਖੇ ਸੰਘਰਸ਼ ਕਰ ਰਹੇ ਹਨ। ਇਨ੍ਹਾਂ ਕਿਸਾਨਾਂ ਲਈ ਵੱਖ-ਵੱਖ ਤਰ੍ਹਾਂ ਦੇ ਪਕਵਾਨ ਅਤੇ ਲੰਗਰ ਦਿੱਲੀ ਵਿਖੇ ਵੱਖ-ਵੱਖ ਸੰਸਥਾਵਾਂ ਅਤੇ ਸੰਗਤਾਂ ਵੱਲੋਂ ਲਗਾਏ ਜਾ ਰਹੇ ਹਨ। ਇਸੇ ਤਹਿਤ ਬਰਨਾਲਾ ਜ਼ਿਲ੍ਹੇ ਦੇ ਪਿੰਡ ਸੇਖਾ ਨਿਵਾਸੀਆਂ ਵੱਲੋਂ ਦਿੱਲੀ ਵਿਖੇ ਸੰਘਰਸ਼ ਲੜ ਰਹੇ ਕਿਸਾਨਾਂ ਲਈ ਦੇਸੀ ਘਿਓ ਦੀ 15 ਕੁਇੰਟਲ ਪੰਜੀਰੀ ਤਿਆਰ ਕੀਤੀ ਗਈ ਹੈ। ਇਹ ਉਪਰਾਲਾ ਵੱਧ ਰਹੀ ਠੰਢ ਨੂੰ ਧਿਆਨ ਵਿੱਚ ਰੱਖਦਿਆਂ ਕੀਤਾ ਗਿਆ ਹੈ। ਪਿੰਡ ਦੀ ਛੋਟੇ ਸਾਹਿਬਜ਼ਾਦੇ ਸੁਸਾਇਟੀ ਵੱਲੋਂ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਇਹ ਪੰਜੀਰੀ ਤਿਆਰ ਕੀਤੀ ਗਈ ਹੈ, ਜਿਸ ਨੂੰ ਛੋਟੇ-ਛੋਟੇ ਪੈਕਟਾਂ ਵਿੱਚ ਪੈਕ ਕਰ ਕੇ ਦਿੱਲੀ ਵਿਖੇ ਭੇਜਿਆ ਜਾਵੇਗਾ।

ਵੇਖੋ ਵੀਡੀਓ।

ਇਸ ਸਬੰਧੀ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ ਭਰ ਦੇ ਕਿਸਾਨ ਕੜਕਦੀ ਠੰਢ ਵਿੱਚ ਸੜਕਾਂ ਉੱਪਰ ਸੰਘਰਸ਼ ਕਰ ਰਹੇ ਹਨ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਪੰਜੀਰੀ ਤਿਆਰ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਦੇਸੀ ਘਿਓ ਨਾਲ ਤਿਆਰ ਕੀਤੀ ਗਈ ਇਸ ਪੰਜੀਰੀ ਵਿੱਚ ਬਦਾਮ, ਕਾਜੂ, ਦਾਖਾਂ, ਖਸਖਸ ਸਮੇਤ ਸੁੱਕੇ ਮੇਵੇ ਰਲਾਏ ਗਏ ਹਨ ਤਾਂ ਕਿ ਸੰਘਰਸ਼ ਲੜ ਰਹੇ ਕਿਸਾਨਾਂ ਦਾ ਠੰਢ ਤੋਂ ਬਚਾਅ ਹੋ ਸਕੇ।

ਇਸ ਪੰਜੀਰੀ ਨੂੰ ਲਿਫ਼ਾਫ਼ਿਆਂ ਵਿੱਚ ਬੰਦ ਕਰਕੇ ਦਿੱਲੀ ਲਿਜਾਇਆ ਜਾਵੇਗਾ ਤਾਂ ਕਿ ਕਿਸਾਨਾਂ ਨੂੰ ਵੰਡਣ ਵਿੱਚ ਕੋਈ ਮੁਸ਼ਕਲ ਨਾ ਆਵੇ। ਹਜ਼ਾਰਾਂ ਦੀ ਗਿਣਤੀ ਵਿੱਚ ਪੰਜੀਰੀ ਦੇ ਲਿਫ਼ਾਫ਼ੇ ਭਰ ਕੇ ਤਿਆਰ ਕੀਤੇ ਗਏ ਹਨ।

ਪੰਜੀਰੀ ਤਿਆਰ ਕਰ ਰਹੀਆਂ ਔਰਤਾਂ ਨੇ ਵੀ ਕਿਹਾ ਕਿ ਉਨ੍ਹਾਂ ਦੱਸਿਆ ਕਿ ਸੰਘਰਸ਼ ਕਿੰਨਾ ਵੀ ਲੰਮਾ ਅਤੇ ਤੇਜ਼ ਹੋ ਜਾਵੇ ਪਰ ਉਹ ਆਪਣੇ ਸੰਘਰਸ਼ਸ਼ੀਲ ਭਰਾਵਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੀ ਗੱਲ ਮੰਨ ਕੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਜੇਕਰ ਸਰਕਾਰ ਨੇ ਇਹ ਕਾਲੇ ਕਾਨੂੰਨ ਨੂੰ ਰੱਦ ਨਾ ਕੀਤੇ ਤਾਂ ਉਹ ਆਪਣੇ ਸੰਘਰਸ਼ਸ਼ੀਲ ਸਾਥੀਆਂ ਸਮੇਤ ਦਿੱਲੀ ਵਿਖੇ ਜਾ ਕੇ ਸੰਘਰਸ਼ ਕਰਨਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.