ETV Bharat / state

ਕਰਤਾਰਪੁਰ ਸਾਹਿਬ ਦੀ ਯਾਤਰਾ ਲਈ 125 ਸ਼ਰਧਾਲੂਆਂ ਦਾ ਦੂਜਾ ਜੱਥਾ ਹੋਇਆ ਰਵਾਨਾ - ਕਰਤਾਰਪੁਰ ਸਾਹਿਬ ਦੀ ਯਾਤਰਾ ਲਈ 125 ਸ਼ਰਧਾਲੂਆਂ ਦਾ ਦੂਜਾ ਜੱਥਾ ਹੋਇਆ ਰਵਾਨਾ

ਬਰਨਾਲਾ ਦੇ ਗੁਰਦੁਆਰਾ ਬਾਬਾ ਗਾਂਧਾ 'ਚ ਮੁਫ਼ਤ ਯਾਤਰਾ ਕਾਉਂਟਰ ਦਾ ਸ਼ਨੀਵਾਰ ਨੂੰ ਦੂਜਾ ਜੱਥਾ ਰਵਾਨਾ ਹੋ ਗਿਆ ਹੈ, ਜੋ ਕਿ 125 ਸ਼ਰਧਾਲੂਆਂ ਦਾ ਹੈ। 29 ਮਾਰਚ ਨੂੰ ਤੀਜਾ ਜੱਥਾ ਰਵਾਨਾ ਹੋਵੇਗਾ।

ਫ਼ੋਟੋ
ਫ਼ੋਟੋ
author img

By

Published : Feb 22, 2020, 5:34 PM IST

ਬਰਨਾਲਾ: ਪਾਕਿਸਤਾਨ ਦਾ ਲਾਂਘਾ ਖੁੱਲ੍ਹਣ ਤੋਂ ਬਾਅਦ ਵੱਡੀ ਗਿਣਤੀ 'ਚ ਸੰਗਤ ਵਿੱਚ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਕਰਨ ਦਾ ਬੜਾ ਉਤਸ਼ਾਹ ਹੈ, ਪਰ ਕਰਤਾਰਪੁਰ ਸਾਹਿਬ ਜਾਣ ਲਈ ਰਜਿਸਟਰੇਸ਼ਨ ਕਰਵਾਉਣ ਲਈ ਸੰਗਤ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਨੂੰ ਦੇਖਦੇ ਨੂੰ ਸ਼ੋਮਣੀ ਕਮੇਟੀ ਨੇ ਗੁਰਦੁਆਰਾ ਬਾਬਾ ਗਾਂਧਾ ਸਿੰਘ 'ਚ ਕਰਤਾਰਪੁਰ ਯਾਤਰਾ ਲਈ ਮੁਫ਼ਤ ਯਾਤਰਾ ਕਾਉਂਟਰ ਖੋਲ੍ਹਿਆ, ਜਿਸ ਤਹਿਤ ਸੰਗਤਾਂ ਦੀ ਡੇਰਾ ਬਾਬਾ ਨਾਨਕ ਦੇ ਦਰਸ਼ਨ ਕਰਨ ਲਈ ਰਜੀਸਟਰੇਸ਼ਨ ਕੀਤੀ ਜਾ ਰਹੀ ਹੈ। ਇਸ ਦੌਰਾਨ ਮੁਫ਼ਤ ਯਾਤਰਾ ਕਾਉਂਟਰ ਦਾ ਦੂਜਾ ਜਥਾ ਸ਼ਨੀਵਾਰ ਨੂੰ ਗੁਰਦੁਆਰਾ ਬਾਬਾ ਗਾਂਧਾ ਸਿੰਘ ਤੋਂ ਰਵਾਨਾ ਹੋ ਗਿਆ ਹੈ, ਜੋ ਕਿ 125 ਸ਼ਰਧਾਲੂ ਦਾ ਹੈ।

ਵੀਡੀਓ

ਕਰਤਾਰਪੁਰ ਦੇ ਦਰਸ਼ਨ ਕਰਨ ਜਾ ਰਹੇ ਸ਼ਰਧਾਲੂਆਂ ਨੇ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਨ੍ਹਾਂ ਦੀ ਲੰਬੇ ਸਮੇਂ ਤੋਂ ਇੱਛਾ ਸੀ ਕਿ ਉਹ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਦੇ ਦਰਸ਼ਨ ਕਰਨ ਜੋ ਕਿ ਸ਼੍ਰੋਮਣੀ ਕਮੇਟੀ ਵੱਲੋਂ ਪੂਰਾ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਰੀਆਂ ਸੰਗਤਾਂ ਨੂੰ ਇਸ ਦੀ ਗੱਲ ਦੀ ਬੜੀ ਖੁਸ਼ੀ ਹੈ ਕਿ ਜਿੱਥੇ ਬਾਬਾ ਨਾਨਕ ਨੇ ਆਪਣੀ ਜ਼ਿੰਦਗੀ ਦੇ 18 ਸਾਲ ਵਤੀਤ ਕੀਤੇ ਸਨ ਤੇ ਉਸ ਦੇ ਦਰਸ਼ਨ ਕਰਨ ਲਈ ਉਹ ਜਾ ਰਹੇ ਹਨ।

ਕਾਉਂਟਰ ਮੈਨੇਜਰ ਗੁਰਜੰਟ ਸਿੰਘ ਨੇ ਕਿਹਾ ਕਿ ਸ਼ਨੀਵਾਰ ਨੂੰ ਦੂਜਾ ਜਥਾ ਰਵਾਨਾ ਹੋ ਗਿਆ ਹੈ, ਤੇ ਤੀਜਾ ਜਥਾ 29 ਮਾਰਚ ਨੂੰ ਰਵਾਨਾ ਹੋਵੇਗਾ। ਉਸ ਦੀ ਰੈਜੀਸਟਰੇਸ਼ਨ ਵੀ ਸ਼ੁਰੂ ਹੋ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਬਾਬਾ ਗਾਂਧਾ ਰਜੀਸਟਰੇਸ਼ਨ ਕਾਉਂਟਰ 'ਚ ਰਜੀਸਟਰੇਸ਼ਨ ਕਰਵਾਉਣ ਲਈ ਸੰਗਤ ਬੜੀ ਦੂਰੋਂ-ਦੂਰੋਂ ਆ ਰਹੀਆਂ ਹਨ।

ਇਹ ਵੀ ਪੜ੍ਹੋ:ਕਿਵੇਂ ਹੁੰਦੀ ਹੈ ਦੁਨੀਆ ਦੇ ਸਭ ਤੋਂ ਤਾਕਤਵਰ ਰਾਸ਼ਟਰਪਤੀ ਦੀ ਸੁਰੱਖਿਆ, ਖ਼ਾਸ ਰਿਪੋਰਟ

ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਖ਼ਾਲਸਾ ਨੇ ਦੱਸਿਆ ਕਿ ਇਨ੍ਹਾਂ ਜਥਿਆਂ ਦਾ ਸਾਰਾ ਖ਼ਰਚਾ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਹਰ ਸਹੂਲਤ ਜਿਵੇਂ ਲੰਗਰ ਪਾਣੀ, ਰਿਹਾਇਸ਼, ਆਵਾਜਈ ਤੇ ਡਾਕਟਰੀ ਸਹੂਲਤ ਦਾ ਖ਼ਰਚਾ ਵੀ ਸ਼੍ਰੋਮਣੀ ਕਮੇਟੀ ਕਰ ਰਹੀ ਹੈ। ਇਸ ਦੇ ਨਾਲ ਹੀ ਲੋੜਵੰਦ ਲੋਕਾਂ ਦੀ 20 ਡਾਲਰ ਦੀ ਫ਼ੀਸ ਵੀ ਗੁਰੂ ਨਾਨਕ ਕਾਲਜ ਦੇ ਚੇਅਰਮੈਨ ਬਲਵਿੰਦਰ ਸਿੰਘ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਨੀਵਾਰ ਨੂੰ ਰਵਾਨਾ ਹੋਇਆ ਜਥਾ ਡੇਰਾ ਬਾਬਾ ਨਾਨਕ ਤੋਂ ਲੰਗਰ ਸ਼ੱਕ ਕੇ ਕੱਲ ਵਾਪਸੀ ਲਈ ਰਵਾਨਾ ਹੋ ਜਾਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.