ਬਰਨਾਲਾ : ਬਰਨਾਲਾ ਦੇ ਸਾਇੰਸ ਅਧਿਆਪਕ ਸੁਖਪਾਲ ਸਿੰਘ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵਤ ਸਿੰਘ ਮਾਨ ਵੱਲੋਂ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਅਵਾਰਡ ਮਿਲਣ ਮਗਰੋਂ ਸੁਖਪਾਲ ਸਿੰਘ ਦੇ ਘਰ ਵਿੱਚ ਖੁਸ਼ੀ ਦਾ ਮਾਹੌਲ ਹੈ। ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ।
ਕੋਰੋਨਾ ਕਾਲ ਵੇਲੇ ਦਿੱਤੀਆਂ ਸੇਵਾਵਾਂ : ਜ਼ਿਕਰਯੋਗ ਹੈ ਕਿ ਸਾਇੰਸ ਅਧਿਆਪਕ ਸੁਖਪਾਲ ਸਿੰਘ ਬਰਨਾਲਾ ਨੇ ਕੋਰੋਨਾ ਕਾਲ ਦੇ ਦੌਰ ਦੌਰਾਨ ਦੂਰਦਰਸ਼ਨ ਕੇਂਦਰ ਜਲੰਧਰ ਵਿਖੇ ਚੱਲ ਰਹੀਆਂ ਸਾਇੰਸ ਕਲਾਸਾਂ ਵਿੱਚ ਭਰਪੂਰ ਸਹਿਯੋਗ ਦਿੱਤਾ ਸੀ, ਜਿਸ ਦੌਰਾਨ ਵਿਦਿਆਰਥੀਆਂ ਵਿੱਚ ਵਿਗਿਆਨ ਦੀ ਰੁਚੀ ਵਧਾਉਣ ਲਈ ਵਿਦਿਆਰਥੀਆਂ ਨੂੰ ਆਪਣੀ ਸਾਇੰਸ ਕਿੱਟ ਤਿਆਰ ਕਰਨ ਲਈ ਪ੍ਰੇਰਿਤ ਕੀਤਾ ਗਿਆ ਸੀ।
ਵਿਦਿਆਰਥੀਆਂ ਨੇ ਐੱਨ.ਐੱਮ.ਐੱਮ.ਐੱਸ. ਸਕਾਲਰਸ਼ਿਪ ਦੀ ਤਿਆਰੀ ਲਈ ਸਾਇੰਸ ਵਿਸ਼ੇ ਦੀ ਸਟੱਡੀ ਮਟੀਰੀਅਲ ਤਿਆਰ ਕੀਤਾ ਅਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਸਾਂਝਾ ਕੀਤਾ। ਇਸ ਤੋਂ ਇਲਾਵਾ ਵੱਖ-ਵੱਖ ਪ੍ਰੋਜੈਕਟਾਂ, ਖੇਡ ਮੁਕਾਬਲੇ, ਬੇਟੀ ਬਚਾਓ ਬੇਟੀ ਪੜ੍ਹਾਓ, ਬਾਲ ਮੇਲੇ, ਵਿਗਿਆਨ ਮੇਲੇ, ਦਾਖਲਾ ਰੈਲੀ ਬਾਰੇ ਜਾਣਕਾਰੀ ਦਿੱਤੀ। ਸੁਖਪਾਲ ਸਿੰਘ ਨੇ ਮੁਹਿੰਮ ਬਾਲ ਵਿਗਿਆਨ ਮੇਲਾ, ਸਮਰ ਕੈਂਪ ਆਦਿ ਵਿੱਚ ਪੂਰੀ ਸੇਵਾ ਨਿਭਾਈ। ਇਸ ਕਾਰਜਸ਼ੈਲੀ ਨੂੰ ਦੇਖਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵਤ ਸਿੰਘ ਮਾਨ ਨੇ 15 ਅਗਸਤ ਨੂੰ ਸਾਇੰਸ ਅਧਿਆਪਕ ਸੁਖਪਾਲ ਸਿੰਘ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ।
500 ਬੱਚਿਆਂ ਦਾ ਸੀ ਬੈਚ : ਜ਼ਿਕਰਯੋਗ ਹੈ ਕਿ ਦੂਰਦਰਸ਼ਨ ਕੇਂਦਰ ਜਲੰਧਰ ਵਿਖੇ ਚੱਲ ਰਹੀਆਂ ਸਾਇੰਸ ਦੀਆਂ ਕਲਾਸਾਂ ਵਿੱਚ ਉਨ੍ਹਾਂ ਨੇ ਪੂਰਾ ਸਹਿਯੋਗ ਦਿੱਤਾ ਅਤੇ ਉਸ ਸਮੇਂ ਇਸ ਵਿੱਚ ਔਨਲਾਈਨ ਕਲਾਸਾਂ ਸ਼ਾਮਲ ਹੁੰਦੀਆਂ ਸਨ। ਇਸ ਵਿੱਚ 500 ਬੱਚਿਆਂ ਦਾ ਬੈਚ ਹੁੰਦਾ ਸੀ ਅਤੇ ਇਸ ਔਨਲਾਈਨ ਸਟੱਡੀ ਵਿੱਚ ਕਿਸੇ ਵੀ ਸਕੂਲ ਦਾ ਕੋਈ ਵੀ ਬੱਚਾ ਪੜ੍ਹ ਸਕਦਾ ਸੀ, ਉਸ ਸਮੇਂ ਦੌਰਾਨ ਵਿਦਿਆਰਥੀਆਂ ਵਿੱਚ ਵਿਗਿਆਨ ਦੀ ਰੁਚੀ ਨੂੰ ਵਧਾਉਣ ਲਈ ਇਹਨਾਂ ਨੇ ਪ੍ਰੇਰਿਆ।
ਵਿਦਿਆਰਥੀਆਂ ਨੂੰ ਆਪਣੀ ਸਾਇੰਸ ਕਿੱਟ ਤਿਆਰ ਕਰਨ, ਐੱਨਐੱਮਐੱਮਐੱਸ. ਸਕਾਲਰਸ਼ਿਪ ਦੀ ਤਿਆਰੀ ਲਈ, ਸਾਇੰਸ ਵਿਸ਼ੇ ਦੀ ਸਟੱਡੀ ਮਟੀਰੀਅਲ ਤਿਆਰ ਕਰਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਪ੍ਰੋਜੈਕਟਾਂ, ਖੇਡ ਮੁਕਾਬਲੇ, ਬੇਟੀ ਬਚਾਓ ਬੇਟੀ ਪੜ੍ਹਾਓ, ਬਾਲ ਮੇਲੇ ਵੀ ਕਰਵਾਏ ਗਏ। ਸਾਇੰਸ ਮੇਲੇ, ਦਾਖਲਾ ਰੈਲੀ, ਪੌਦੇ ਲਗਾਉਣ ਦੀ ਮੁਹਿੰਮ ਸੁਖਪਾਲ ਸਿੰਘ ਨੇ ਬਾਲ ਵਿਗਿਆਨ ਮੇਲਾ, ਸਮਰ ਕੈਂਪ ਆਦਿ ਵਿੱਚ ਪੂਰੀ ਸੇਵਾ ਕੀਤੀ ਹੈ।
- ਚਾਂਦ ਸਿਨੇਮਾ ਨੇੜੇ ਹੋਇਆ ਵੱਡਾ ਹਾਦਸਾ, ਰੀਫਾਇੰਡ ਨਾਲ ਭਰਿਆ ਟੈਂਕਰ ਪਲਟਿਆ, ਸੜਕ 'ਤੇ ਹੋਈ ਤਿਲਕਣ ਨਾਲ ਡਿੱਗੇ ਲੋਕ
- Punjab Panchayat 2023 : ਸੀਐਮ ਮਾਨ ਦਾ ਸਰਬ ਸੰਮਤੀ ਨਾਲ ਪੰਚਾਇਤਾਂ ਚੁਣਨ ਵਾਲਾ ਫਾਰਮੂਲਾ ਹੋਵੇਗਾ ਪਾਸ ਜਾਂ ਫੇਲ੍ਹ ? ਕੀ ਕਹਿਣਾ ਪਿੰਡ ਵਾਸੀਆਂ ਅਤੇ ਸਰਪੰਚਾਂ ਦਾ, ਖਾਸ ਰਿਪੋਰਟ
- Student Crime News : ਖੰਨਾ ਪੁਲਿਸ ਨੇ 4 ਸਾਥੀਆਂ ਸਣੇ ਕਾਬੂ ਕੀਤਾ BSC ਦਾ ਵਿਦਿਆਰਥੀ, ਸੋਸ਼ਲ ਮੀਡੀਆ ਰਾਹੀਂ ਕਰਦਾ ਸੀ ਹਥਿਆਰਾਂ ਦੀ ਸਪਲਾਈ
ਅਧਿਆਪਕ ਹਰਵਿੰਦਰ ਸਿੰਘ ਰੋਮੀ ਨੇ ਸਾਇੰਸ ਅਧਿਆਪਕ ਸੁਖਪਾਲ ਸਿੰਘ ਦਾ ਪੰਜਾਬ ਸਰਕਾਰ ਦਾ ਐਵਾਰਡ ਮਿਲਣ 'ਤੇ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਸੁਖਪਾਲ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਭਲਾਈ ਲਈ ਚਲਾਈ ਗਈ ਹਰ ਮੁਹਿੰਮ 'ਚ ਭਾਗ ਲਿਆ ਅਤੇ ਸਿੱਖਿਆ ਪ੍ਰਤੀ ਹਮੇਸ਼ਾ ਵਚਨਬੱਧ ਰਹੇ। ਇਸ ਕਰਕੇ ਸਰਕਾਰ ਵਲੋਂ ਦਿੱਤੇ ਗਏ ਸਨਮਾਨ ਦੇ ਅਧਿਆਪਕ ਸੁਖਪਾਲ ਸਿੰਘ ਹੱਕਦਾਰ ਸਨ।