ETV Bharat / state

Live suicide Case: ਲਾਈਵ ਹੋ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਇਨਸਾਫ ਲਈ ਲਗਾਇਆ ਥਾਣੇ ਅੱਗੇ ਧਰਨਾ

author img

By

Published : Mar 1, 2023, 4:31 PM IST

ਬਰਨਾਲਾ ਜਿਲ੍ਹੇ ਦੇ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਵਿੱਚ ਇਕ ਵਿਅਕਤੀ ਨੇ ਲਾਈਵ ਵੀਡੀਓ ਬਣਾਉਦੇ ਹੋਏ ਖੁਦਕੁਸ਼ੀ ਕਰ ਲਈ ਸੀ। ਉਸ ਨੇ ਪਿੰਡ ਦੇ ਹੀ ਲੋਕਾਂ ਉਤੇ ਇਲਜ਼ਾਮ ਲਗਾਏ ਹਨ। ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਅਤੇ ਪਰਿਵਾਰ ਵਾਲੀਆਂ ਨੇ ਇਨਸਾਫ ਦੇ ਲਈ ਥਾਣਾ ਭਦੌੜ ਅੱਗੇ ਧਰਨਾ ਲਗਾਇਆ ਹੋਇਆ ਹੈ।

Dharna in front of Thana Bhador
Dharna in front of Thana Bhador
ਲਾਈਵ ਹੋ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਇਨਸਾਫ ਲਈ ਲਗਾਇਆ ਥਾਣੇ ਅੱਗੇ ਧਰਨਾ

ਬਰਨਾਲਾ: ਜਿਲ੍ਹੇ ਦੇ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਦੇ ਪਿੰਡ ਇਕ ਵਿਅਕਤੀ ਨੇ ਖੁਦਕੁਸ਼ੀ ਕਰ ਲਈ। ਸਿਕੰਦਰ ਸਿੰਘ ਜਿਸ ਨੇ ਲੰਘੇ ਸ਼ੁੱਕਰਵਾਰ ਸਲਫਾਸ ਖਾ ਲਈ ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਇਕ ਵੀਡੀਓ ਬਣਾਈ ਸੀ। ਵੀਡੀਓ ਵਿੱਚ ਉਸ ਨੇ ਕਿਹਾ ਕੇ ਪਿੰਡ ਦੇ ਹੀ ਤਿੰਨ ਲੋਕ ਉਸ ਨੂੰ ਡਰਾਉਦੇ ਧਮਕਾਉਦੇ ਹਨ।

ਖੁਦਕੁਸ਼ੀ ਦਾ ਕਾਰਨ: ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਅਤੇ ਹੋਰ ਸਥਾਨਕ ਆਗੂਆਂ ਨੇ ਕਿਹਾ ਕਿ ਬੀਤੇ ਦਿਨ ਨੌਜਵਾਨ ਸਿੰਕਦਰ ਸਿੰਘ ਪੁੱਤਰ ਨਾਹਰ ਸਿੰਘ ਵਾਸੀ ਛੰਨਾ ਗੁਲਾਬ ਸਿੰਘ ਵਾਲਾ ਨੇ ਪਿੰਡ ਦੇ ਸਟੇਡੀਅਮ ’ਚ ਆਪਣੀ ਵੀਡੀਓ ਬਣਾਉਦੇ ਹੋਏ ਪਿੰਡ ਦੇ ਹੀ 3 ਨੌਜਵਾਨਾਂ ਉਤੇ ਉਸ ਨੂੰ ਬਲੈਕਮੇਲ ਕਰਨ ਅਤੇ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਹਨ। ਜਿਸ ਤੋਂ ਬਾਅਦ ਚਲਦੀ ਵੀਡੀਓ ਵਿੱਚ ਉਸ ਨੇ ਸਲਫਾਸ ਖਾ ਲਈ। ਜਿਸ ਤੋਂ ਬਾਅਦ ਉਹ ਹੇਠਾਂ ਡਿੱਗ ਗਿਆ। ਪਿੰਡ ਵਾਸੀਆਂ ਨੇ ਜਦੋਂ ਸਟੇਡੀਅਮ ਵਿੱਚ ਜਾ ਕੇ ਦੇਖਿਆ ਤਾਂ ਉਹ ਧਰਤੀ ਉਤੇ ਪਿਆ ਸੀ ਜਿਸ ਤੋ ਬਾਅਦ ਪਿੰਡ ਵਾਸੀਆਂ ਨੇ ਉਸ ਨੂੰ ਹਸਪਤਾਲ ਲੈ ਕੇ ਜਾਣ ਦੀ ਕੋਸ਼ਿਸ ਕੀਤੀ ਪਰ ਉਸ ਦੀ ਰਸਤੇ ਵਿੱਚ ਹੀ ਜਾਨ ਨਿਕਲ ਗਈ।

ਪੁਲਿਸ ਦੀ ਕਾਰਵਾਈ ਵਿੱਚ ਢਿੱਲ: ਜਿਸ ਤੋਂ ਬਾਅਦ ਮ੍ਰਿਤਕ ਦੇ ਪਤਨੀ ਪੁਲਿਸ ਪਤਨੀ ਕੁਲਦੀਪ ਕੌਰ ਨੇ ਥਾਣਾ ਭਦੌੜ ਵਿੱਚ ਵਿੱਚ 3 ਮੁਲਜ਼ਮਾਂ ਦੇ ਖਿਲਾਫ ਕੇਸ ਦਰਜ ਕਰਵਾਇਆ। ਪੁਲਿਸ ਨੇ ਉਨ੍ਹਾਂ ਖਿਲਾਫ ਕੇਸ ਤਾਂ ਦਰਜ ਕਰ ਲਿਆ ਪਰ ਪੁਲਿਸ ਉਨ੍ਹਾਂ ਉਤੇ ਕੋਈ ਕਾਰਵਾਈ ਨਹੀਂ ਕਰ ਰਹੀ। ਪਤਨੀ ਅਤੇ ਕਿਸਾਨ ਆਗੂਆਂ ਨੇ ਇਲਜ਼ਾਮ ਲਗਾਏ ਹਨ ਕਿ ਪੁਲਿਸ ਕਾਰਵਾਈ ਨਹੀਂ ਕਰ ਰਹੀ ਇਨਸਾਫ ਦੇ ਲਈ ਉਨ੍ਹਾਂ ਨੂੰ ਮਜ਼ਬੂਰਨ ਇਹ ਧਰਨਾ ਲਗਾਉਣਾ ਪੈ ਰਿਹਾ ਹੈ। ਆਗੂਆਂ ਦਾ ਕਹਿਣਾ ਹੈ ਕਿ ਪੁਲਿਸ ਦੋਸ਼ੀਆਂ ਨੂੰ ਬਚਾਉਣ ਉਤੇ ਲੱਗੀ ਹੋਈ ਹੈ। ਸਭ ਕੰਮ ਸਿਆਸੀ ਸਹਿ ਉਤੇ ਹੋ ਰਿਹਾ ਹੈ।

ਪਹਿਲਾਂ ਹੋਰ ਜਗ੍ਹਾਂ ਲਗਾਇਆ ਸੀ ਧਰਨਾ: ਬੁਲਾਰਿਆਂ ਨੇ ਦੱਸਿਆ ਕਿ ਪਿਛਲੇ ਤਿੰਨ ਦਿਨ ਤੋਂ ਧਰਨਾ ਬਰਨਾਲਾ ਬਾਜਾਖਾਨਾ ਰੋਡ ਤੇ ਲਗਾਇਆ ਹੋਇਆ ਸੀ। ਉਹ ਰੋਡ ਪੂਰੀ ਤਰ੍ਹਾਂ ਜਾਮ ਕੀਤਾ ਹੋਇਆ ਸੀ ਪਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਵੇਖਦੇ ਹੋਏ ਧਰਨਾ ਅੱਜ ਚੌਥੇ ਦਿਨ ਥਾਣਾ ਭਦੌੜ ਵਿਖੇ ਲਗਾਇਆ ਗਿਆ ਹੈ ਅਤੇ ਇਨਸਾਫ਼ ਮਿਲਣ ਤੱਕ ਥਾਣਾ ਭਦੌੜ ਦਾ ਘਿਰਾਓ ਜਾਰੀ ਰਹੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜਿੰਨਾਂ ਚਿਰ ਪੁਲਿਸ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀ ਕਰਦੀ ਜਾਂ ਕੋਈ ਪੁਲਿਸ ਦਾ ਉੱਚ ਅਧਿਕਾਰੀ ਆਕੇ ਜਿੰਮੇਵਾਰੀ ਨਹੀ ਲੈਂਦਾਂ ਸਾਡਾ ਧਰਨਾ ਲਗਾਤਰ ਜਾਰੀ ਰਹੇਗਾ। ਇਸ ਸਮੇ ਵੱਖ-ਵੱਖ ਜੱਥੇਬੰਦੀਆਂ ਦੇ ਆਗੂਆਂ ਨੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ ਅਤੇ ਪਰਿਵਾਰ ਨੂੰ ਪੂਰਾ ਸਾਥ ਦੇਣ ਦਾ ਭਰੋਸਾ ਦਿਵਾਇਆ।

ਇਹ ਵੀ ਪੜ੍ਹੋ:- Nagaland Poll result 2023: ਭਲਕੇ ਨਾਗਾਲੈਂਡ ਵਿਧਾਨ ਸਭਾ ਚੋਣਾਂ 2023 ਦੇ ਨਤੀਜੇ, ਭਾਜਪਾ-ਐਨਡੀਪੀਪੀ ਦੀ ਨਜ਼ਰ ਸੱਤਾ 'ਤੇ

ETV Bharat Logo

Copyright © 2024 Ushodaya Enterprises Pvt. Ltd., All Rights Reserved.