ਬਰਨਾਲਾ: ਤਿਉਹਾਰਾਂ (Festivals) ਦੇ ਮੱਦੇਨਜਰ ਬਾਜ਼ਾਰਾਂ ਵਿੱਚ ਵਧਦੀ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਪੁਲਿਸ ਪ੍ਰਸ਼ਾਸਨ (Police administration) ਵੀ ਸਖ਼ਤ ਨਜ਼ਰ ਆ ਰਿਹਾ ਹੈ। ਜਿਸਦੇ ਚੱਲਦੇ ਬਰਨਾਲਾ ਵਿੱਚ ਵੱਡੀਆਂ ਅਤੇ ਵਪਾਰਕ ਗੱਡੀਆਂ ਦੀ ਐਂਟਰੀ ਨੂੰ ਰੋਕਣ ਉੱਤੇ ਪੁਲਿਸ ਪ੍ਰਸ਼ਾਸਨ ਅਤੇ ਬਰਨਾਲਾ ਬਾਜ਼ਾਰ ਦੇ ਵਪਾਰੀਆਂ ਵਿੱਚ ਜੰਮਕੇ ਤਕਰਾਰਬਾਜੀ ਹੋਈ। ਤਕਰਾਰਬਾਜ਼ੀ ਇੰਨੀ ਜ਼ਿਆਦਾ ਵੱਧ ਗਈ ਕਿ ਵਪਾਰੀਆਂ ਨੇ ਬਾਜ਼ਾਰ ਵਿੱਚ ਹੀ ਬੈਠਕੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਅਤੇ ਬਰਨਾਲਾ ਪੁਲਿਸ ਪ੍ਰਸ਼ਾਸਨ (Barnala Police Administration) ਦੇ ਖਿਲਾਫ ਜੰਮਕੇ ਨਾਅਰੇਬਾਜੀ ਕੀਤੀ।
ਇਸ ਮੌਕੇ ਵਪਾਰੀਆਂ ਨੇ ਕਿਹਾ ਕਿ ਵਪਾਰੀ (traders) ਪਹਿਲਾਂ ਹੀ ਮੰਦੀ ਦੀ ਮਾਰ ਝੱਲ ਰਹੇ ਹਨ। ਹੁਣ ਤਿਉਹਾਰਾਂ ਦੇ ਦਿਨ ਸ਼ੁਰੂ ਹੋਏ ਹਨ। ਉਮੀਦ ਹੈ ਕਿ ਕੁੱਝ ਵਪਾਰ ਚੱਲੇਗਾ। ਪਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਤਿਉਹਾਰਾਂ (Festivals) ਦੇ ਮੌਕੇ ਵਪਾਰੀਆਂ ਨੂੰ ਤੰਗ ਕੀਤਾ ਜਾ ਰਿਹਾ ਹੈ ਅਤੇ ਬਾਜ਼ਾਰ ਵਿੱਚ ਟਰੈਫਿਕ ਦੀ ਕੋਈ ਜ਼ਿਆਦਾ ਸਮੱਸਿਆ ਨਹੀਂ ਹੈ। ਜੇਕਰ ਇੱਕ - ਦੋ ਮਿੰਟ ਲਈ ਜਾਮ ਲੱਗਦਾ ਵੀ ਹੈ ਤਾਂ ਉਹ ਵੱਡੀ ਗੱਲ ਨਹੀਂ ਹੈ।
ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਰਵੱਈਆ ਇਸ ਤਰੀਕੇ ਦਾ ਰਿਹਾ ਤਾਂ ਇਹ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਰਹੇਗਾ।
ਇਸ ਮੌਕੇ ਉੱਤੇ ਡਿਊਟੀ ਦੇ ਰਹੇ ਐਸਐਚਓ (SHO) ਜਗਜੀਤ ਸਿੰਘ ਨੇ ਦੱਸਿਆ ਕਿ ਐਸਐਸਪੀ ਬਰਨਾਲੇ ਦੇ ਦਿਸ਼ਾ ਨਿਰਦੇਸ਼ ਅਨੁਸਾਰ ਤਿਉਹਾਰਾਂ ਵਿੱਚ ਵੱਧਦੀ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਬਾਜ਼ਾਰਾਂ ਵਿੱਚ ਵੱਡੀ ਗੱਡੀਆਂ ਦੀ ਐਂਟਰੀ ਬੰਦ ਕੀਤੀ ਗਈ ਹੈ। ਜਿਸਨੂੰ ਲੈ ਕੇ ਅੱਜ ਵਪਾਰੀਆਂ ਨਾਲ ਪੁਲਿਸ ਦੀ ਤਕਰਾਰਬਾਜ਼ੀ ਹੋਈ। ਜਲਦੀ ਹੀ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਅਸੀਂ ਵਪਾਰ ਮੰਡਰ ਦੇ ਵਪਾਰੀਆਂ ਦੀ ਡਿਪਟੀ ਕਮਿਸ਼ਨਰ ਨਾਲ ਬੈਠਕ ਕਰਵਾਵਾਂਗੇ ਤਾਂ ਜੋ ਇਸ ਸਮੱਸਿਆ ਦਾ ਕੋਈ ਪੁਖਤਾ ਹੱਲ ਕੱਢਿਆ ਜਾ ਸਕੇ।
ਇਹ ਵੀ ਪੜ੍ਹੋ: ਸਬਜੀਆਂ ਦੇ ਰੇਟ 'ਚ ਵਾਧਾ, ਆਮ ਜਨਤਾ ਦੇ ਨਾਲ ਵਪਾਰੀ ਵੀ ਪਰੇਸ਼ਾਨ