ETV Bharat / state

ਖਾਦੀ ਵੱਲ ਮੁੜ ਵਧਿਆ ਲੋਕਾਂ ਦਾ ਰੁਝਾਨ - adoption of Khadi

ਕੋਈ ਸਮਾਂ ਸੀ ਕਿ ਭਾਰਤ ਵਿੱਚ ਸਰੀਰ ਤੇ ਪਹਿਨਣ ਵਾਲੇ ਕੱਪੜੇ ਤੋਂ ਲੈ ਕੇ ਹਰ ਇੱਕ ਚੀਜ਼ ਹੱਥੀਂ ਬਣਾਈ ਜਾਂਦੀ ਸੀ। ਪਰ ਸਮੇਂ ਦੇ ਨਾਲ ਮਸ਼ੀਨੀ ਯੁੱਗ ਨੇ ਹੱਥ ਕਲਾਂ ਨੂੰ ਨਵੀਂ ਪੀੜ੍ਹੀ ਤੋਂ ਕੋਹਾਂ ਦੂਰ ਕਰ ਦਿੱਤਾ ਹੈ। ਪਿੰਡਾਂ ਦੀਆਂ ਔਰਤਾਂ ਇਕੱਠੀਆਂ ਬੈਠ ਕੇ ਚਰਖੇ ਕੱਤਦੀਆਂ ਸਨ ਅਤੇ ਰੂੰ ਤੋਂ ਸੂਤ ਤਿਆਰ ਕੀਤਾ ਜਾਂਦਾ ਸੀ। ਇਸ ਸੂਤ ਰਾਹੀਂ ਕੱਪੜੇ ਦਰੀਆਂ ਅਤੇ ਹਰ ਇੱਕ ਵਰਤੋਂ ਦੀ ਚੀਜ਼ ਤਿਆਰ ਕੀਤੀ ਜਾਂਦੀ ਸੀ। ਪਰ ਹੁਣ ਇਸ ਕਲਾ ਦੀ ਥਾਂ ਬ੍ਰੈਂਡ ਸੱਭਿਆਚਾਰ ਨੇ ਲੈ ਲਈ ਹੈ। ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰੋਗਰਾਮ 'ਮਨ ਕੀ ਬਾਤ' ਵਿੱਚ ਕੀਤੀ ਅਪੀਲ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਇਸ ਵੱਲ ਮੁੜਨ ਲੱਗੇ ਹਨ। ਬਰਨਾਲਾ ਖਾਦੀ ਬੋਰਡ ਦੇ ਖੁੱਲ੍ਹੇ ਸਟੋਰ ਵਿੱਚ ਵੀ ਗਾਹਕਾਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ। ਪੂਰੀ ਖ਼ਬਰ ਪੜ੍ਹੋ...

people trend towards Khadi again
ਖਾਦੀ ਵੱਲ ਮੁੜ ਵਧਿਆ ਲੋਕਾਂ ਦਾ ਰੁਝਾਨ
author img

By

Published : Aug 29, 2020, 8:03 AM IST

ਬਰਨਾਲਾ: ਖਾਦੀ ਬੋਰਡ ਦੇ ਖੁੱਲ੍ਹੇ ਸਟੋਰ ਵਿੱਚ ਗਾਹਕਾਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ। ਇਸ ਸਟੋਰ ਵਿੱਚ ਖਾਦੀ ਦੇ ਬਣੇ ਕੁੜਤੇ-ਪਜਾਮੇ, ਸੂਟ, ਜੈਕੇਟ, ਦਰੀਆਂ, ਸਮੇਤ ਹੋਰ ਕਈ ਤਰ੍ਹਾਂ ਦੀਆਂ ਚੀਜ਼ਾਂ ਮਿਲ ਰਹੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਇਸ ਵੱਲ ਮੁੜਨ ਲੱਗੇ ਹਨ।

ਪ੍ਰਧਾਨ ਮੰਤਰੀ ਮੋਦੀ ਨੇ ਮਨ ਕੀ ਬਾਤ ਰਾਹੀਂ ਦੇਸ਼ ਵਾਸੀਆਂ ਨੂੰ ਗ਼ਰੀਬ ਪਰਿਵਾਰਾਂ ਦੀ ਮਦਦ ਲਈ ਖਾਦੀ ਉਤਪਾਦ ਖਰੀਦਣ ਦੀ ਅਪੀਲ ਕੀਤੀ ਹੈ। ਕੁਝ ਸਮੇਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਟਾਈਲ ਦੀ ਖਾਦੀ 'ਕੁੜਤਾ-ਜੈਕਟ' ਨੌਜਵਾਨਾਂ ਵਿੱਚ ਪ੍ਰਸਿੱਧ ਹੋਇਆ ਸੀ।

ਖਾਦੀ ਵੱਲ ਮੁੜ ਵਧਿਆ ਲੋਕਾਂ ਦਾ ਰੁਝਾਨ

ਇਸ ਸਬੰਧੀ ਗੱਲਬਾਤ ਕਰਦਿਆਂ ਖਾਦੀ ਬੋਰਡ ਬਰਨਾਲਾ ਦੇ ਸਟੋਰ ਦੇ ਮੈਨੇਜਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਬਰਨਾਲਾ ਵਿੱਚ ਖਾਦੀ ਬੋਰਡ ਦਾ ਸਟਾਰ ਸਟੋਰ ਖੁੱਲ੍ਹਿਆ ਹੋਇਆ ਹੈ, ਜਿਸ ਵਿੱਚ ਹੱਥ ਕਲਾ ਦੇ ਹਰ ਤਰ੍ਹਾਂ ਦੇ ਨਮੂਨੇ ਦਿੱਤੇ ਜਾ ਰਹੇ ਹਨ। ਇੱਥੇ ਮਰਦਾਂ ਤੇ ਔਰਤਾਂ ਦੇ ਸੂਟ ਅਤੇ ਕੱਪੜੇ, ਦਰੀਆਂ ਟਾਟ, ਰਾਸ਼ਟਰੀ ਝੰਡਾ, ਲੋਕਾਂ ਨੂੰ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖਾਦੀ ਨੂੰ ਅਪਣਾਉਣ ਦੇ ਸੱਦੇ ਕਾਰਨ ਦੇਸੀ ਕਪੜਿਆਂ ਪ੍ਰਤੀ ਜਾਗਰੂਕਤਾ ਵਧੀ ਹੈ। ਇਸ ਨਾਲ ਲੋਕ ਖ਼ਾਸਕਰ ਨੌਜਵਾਨ ਇਸ ਵੱਲ ਆਕਰਸ਼ਤ ਹੋ ਰਹੇ ਹਨ।

ਖਾਦੀ ਦੇ ਸਟੋਰ ਵਿੱਚ ਖ਼ਰੀਦਦਾਰੀ ਕਰਨ ਆਏ ਲੋਕਾਂ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਖਾਦੀ ਦੇ ਕੱਪੜੇ ਹੀ ਪਾਉਂਦੇ ਆ ਰਹੇ ਹਨ। ਭਾਵੇਂ ਅੱਜ ਦੇ ਦੌਰ ਵਿੱਚ ਲੋਕ ਬਰਾਂਡ ਕਲਚਰ ਵੱਲ ਵਧੇ ਹਨ, ਪਰ ਅਸਲ ਵਿੱਚ ਬ੍ਰਾਂਡ ਖਾਦੀ ਹੀ ਹੈ, ਕਿਉਂਕਿ ਖਾਦੀ ਦਾ ਕੱਪੜਾ ਗਰਮੀਆਂ ਵਿੱਚ ਠੰਢਾ ਅਤੇ ਠੰਢ ਵਿੱਚ ਗਰਮ ਹੁੰਦਾ ਹੈ।

ਦੂਜੇ ਪਾਸੇ ਪਿੰਡਾਂ ਵਿੱਚ ਹੱਥ ਕਲਾ ਨਾਲ ਅੱਜ ਵੀ ਜੁੜੀਆਂ ਹੋਈਆਂ ਔਰਤਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਪਿੰਡਾਂ ਵਿੱਚ ਪਹਿਲਾਂ ਹਰ ਘਰ ਵਿੱਚ ਚਰਖਾ ਕੱਤਿਆ ਜਾਂਦਾ ਸੀ। ਦਰੀਆਂ ਬੁਣੀਆਂ ਜਾਂਦੀਆਂ ਸੀ ਅਤੇ ਤਾਣੀ ਤੇ ਕੰਮ ਕੀਤਾ ਜਾਂਦਾ ਸੀ। ਪਰ ਅੱਜ ਦੀ ਘੜੀ ਇਹ ਸਾਰਾ ਸੱਭਿਆਚਾਰ ਖ਼ਤਮ ਹੁੰਦਾ ਜਾ ਰਿਹਾ ਹੈ। ਉਹ ਪਿਛਲੇ 5-6 ਸਾਲਾਂ ਤੋਂ ਖਾਦੀ ਬੋਰਡ ਨਾਲ ਜੁੜ ਕੇ ਮੁੜ ਆਪਣੇ ਹੱਥ ਕਲਾ ਨੂੰ ਉਭਾਰ ਰਹੀਆਂ ਹਨ।

ਉਨ੍ਹਾਂ ਨੂੰ ਖਾਦੀ ਬੋਰਡ ਵੱਲੋਂ ਕੱਚਾ ਮਾਲ ਮੁਹੱਈਆ ਕਰਵਾਇਆ ਜਾਂਦਾ ਹੈ, ਜਿਸ ਲਈ ਉਹ ਸੂਤ ਕੱਤ ਕੇ ਇਨ੍ਹਾਂ ਨੂੰ ਵਾਪਸ ਦੇ ਦਿੰਦੀਆਂ ਹਨ। ਇਸ ਤੋਂ ਇਲਾਵਾ ਦਰੀਆਂ ਬਣਾ ਰਹੀਆਂ ਔਰਤਾਂ ਨੇ ਦੱਸਿਆ ਕਿ ਖਾਦੀ ਬੋਰਡ ਵੱਲੋਂ ਉਨ੍ਹਾਂ ਨੂੰ ਸੂਤ ਮੁਹੱਈਆ ਕਰਵਾਇਆ ਜਾਂਦਾ ਹੈ ਅਤੇ ਉਹ ਦਰੀਆਂ ਬਣਾ ਕੇ ਇਨ੍ਹਾਂ ਨੂੰ ਮੁਹੱਈਆ ਕਰਵਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸੂਤ ਕੱਤਣ ਲਈ ਅਤੇ ਦਰੀਆਂ ਬੁਣ ਲਈ ਬਕਾਇਦਾ ਮਿਹਨਤਾਨਾ ਵੀ ਦਿੱਤਾ ਜਾ ਰਿਹਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.