ਬਰਨਾਲਾ: ਭਦੌੜ ਵਿਖੇ ਨਾਨਕਸਰ ਰੋਡ ਨੂੰ ਜ਼ਿਲ੍ਹੇ ਦੀ ਬਾਜਾਖਾਣਾ ਰੋਡ ਵਾਲੀ ਮੁੱਖ ਸੜਕ ਨਾਲ ਜੋੜਣ ਲਈ ਸੜਕ ਬਣਾਈ ਜਾ ਰਹੀ ਸੀ ਜਿਸ ਦੇ ਕੰਮ ਨੂੰ ਲੋਕਾਂ ਵੱਲੋਂ ਰੋਕਵਾ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਸੜਕ ਬਣਾਉਣ ਲਈ ਘਟੀਆ ਮਟੀਰੀਅਲ ਦੇ ਇਸਤੇਮਾਲ ਕਾਰਨ ਸਥਾਨਕ ਲੋਕ ਨੇ ਕੰਮ ਨੂੰ ਰੁਕਵਾ ਦਿੱਤਾ। ਇਸ ਸਬੰਧ ’ਚ ਸਥਾਨਕ ਲੋਕਾਂ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਠੇਕੇਦਾਰ ’ਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਵੱਲੋਂ ਸੜਕ ਬਣਾਉਣ ਲਈ ਬੇਹੱਦ ਹੀ ਘਟੀਆ ਮਟੀਰੀਅਲ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਬਿਨਾਂ ਸਾਫ ਸਫਾਈ ਕੀਤੇ ਹੀ ਸੜਕ ਨੂੰ ਬਣਾਇਆ ਜਾ ਰਿਹਾ ਹੈ। ਇਸ ਸਬੰਧੀ ਉਨ੍ਹਾਂ ਨੇ ਠੇਕੇਦਾਰ ਨੂੰ ਕਿਹਾ ਸੀ ਪਰ ਠੇਕੇਦਾਰ ਨੇ ਉਨ੍ਹਾਂ ਦੀਆਂ ਗੱਲ੍ਹਾਂ ਨੂੰ ਅਣਗੌਲੀ ਕਰਦਿਆਂ ਸੜਕ ਦਾ ਕੰਮ ਜਾਰੀ ਰੱਖਿਆ। ਕਿਸੇ ਨੇ ਵੀ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ।
ਸੜਕ ਲਈ ਇਸਤੇਮਾਲ ਕੀਤਾ ਜਾ ਰਿਹਾ ਘਟੀਆ ਕਿਮਸ ਦਾ ਮਟੀਰੀਅਲ
ਸਥਾਨਕ ਲੋਕਾਂ ਨੇ ਕਿਹਾ ਕਿ ਹੁਣ ਸੜਕ ਮੁਕੰਮਲ ਹੋਣ ਦੇ ਕੰਢੇ ’ਤੇ ਹੈ ਅਤੇ ਬਣਾਈ ਹੋਈ ਸੜਕ ਪੈਰਾਂ ਨਾਲ ਹੀ ਟੁੱਟ ਰਹੀ ਹੈ। ਜਦੋਂ ਉਨ੍ਹਾਂ ਵੱਲੋਂ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਵੀ ਇਹ ਕਹਿ ਕੇ ਪੱਲਾ ਝਾੜ ਦਿੱਤਾ ਜਾਂਦਾ ਹੈ ਇਹ ਸੜਕ ਦਾ ਨਗਰ ਕੌਂਸਲ ਵੱਲੋਂ ਬਣ ਰਹੀ ਹੈ। ਜਿਸ ਤੋਂ ਪਰੇਸ਼ਾਨ ਹੋ ਕੇ ਉਨ੍ਹਾਂ ਵੱਲੋਂ ਠੇਕੇਦਾਰ ਦਾ ਕੰਮ ਰੋਕ ਦਿੱਤਾ ਗਿਆ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਸੜਕ ’ਤੇ ਪ੍ਰੀਮਿਕਸ ਉਦੋਂ ਤੱਕ ਨਹੀਂ ਪਾਉਣ ਦਿੱਤੀ ਜਾਵੇਗੀ ਜਦੋ ਤੱਕ ਠੇਕੇਦਾਰ ਵੱਲੋਂ ਟੈਂਡਰਾਂ ਵਿਚ ਪਾਸ ਹੋਏ ਨਿਯਮਾਂ ਮੁਤਾਬਿਕ ਸੜਕ ਨੂੰ ਨਹੀਂ ਬਣਾਇਆ ਜਾਂਦੀ। ਬੇਸ਼ੱਕ ਉਨ੍ਹਾਂ ਨੂੰ ਕਿੰਨੇ ਵੀ ਲੰਬੇ ਸਮੇਂ ਤੱਕ ਸੰਘਰਸ਼ ਕਿਉਂ ਨਾ ਕਰਨਾ ਪਵੇ।
ਇਹ ਵੀ ਪੜੋ: ਐਸਬੀਐਸਐਸਟੀਸੀ ਦੇ ਮੁਲਾਜ਼ਮਾਂ ਦੇ ਬੱਚਿਆਂ ਨੇ ਲਹੂ ਨਾਲ ਲਿਖੀ ਕੈਪਟਨ ਨੂੰ ਚਿੱਠੀ
ਦੂਜੇ ਪਾਸੇ ਇਸ ਸਬੰਧ ’ਚ ਨਗਰ ਕੌਂਸਲ ਦੀ ਮੀਤ ਪ੍ਰਧਾਨ ਦਾ ਮੁੰਡਾ ਅਸ਼ੋਕੀ ਨੇ ਦੱਸਿਆ ਕਿ ਇਸ ਸਬੰਧ ’ਚ ਉਨ੍ਹਾਂ ਨੇ ਠੇਕੇਦਾਰ ਨੂੰ ਇੱਥੇ ਬੁਲਾਇਆ ਸੀ ਪਰ ਉਹ ਅਜੇ ਤੱਕ ਇਥੇ ਨਹੀਂ ਪਹੁੰਚਿਆ। ਉਨ੍ਹਾਂ ਕਿਹਾ ਕਿ ਇੱਥੇ ਸਭ ਤੋਂ ਵੱਡੀ ਸਮੱਸਿਆ ਸੀਵਰੇਜ ਦੀ ਸਮੱਸਿਆ ਹੈ ਜਿਸ ਵੱਲ ਬਿਲਕੁੱਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਠੇਕੇਦਾਰ ਦੀ ਅਣਗਹਿਲੀ ਕਾਰਨ ਸੜਕ ਦਾ ਇਹ ਹਾਲ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਸੜਕ ਨੂੰ ਮਾਰਕੀਟ ਕਮੇਟੀ ਵੱਲੋਂ ਬਣਾਇਆ ਜਾ ਰਿਹਾ ਹੈ।