ਬਰਨਾਲਾ : ਮਨਜੀਤ ਧਨੇਰ ਦੀ ਸਜ਼ਾ ਨੂੰ ਰੱਦ ਕਰਵਾਉਣ ਲਈ ਅੱਜ ਬਰਨਾਲਾ ਜੇਲ੍ਹ ਅੱਗੇ ਚੱਲ ਰਹੇ ਸੰਘਰਸ਼ ਦੇ 15ਵੇਂ ਦਿਨ ਵੱਡੀ ਗਿਣਤੀ ਵਿੱਚ ਪੰਜਾਬ ਦੇ ਲੇਖਕਾਂ ਨੇ ਸਮਰਥਨ ਦਿੱਤਾ। ਅੱਜ ਵੱਡੀ ਗਿਣਤੀ ਵਿੱਚ ਕਿਸਾਨ, ਮਜ਼ਦੂਰ, ਲੇਖਕ, ਪੱਤਰਕਾਰ, ਵਿਦਵਾਨ, ਔਰਤਾਂ, ਬਜ਼ੁਰਗਾਂ ਅਤੇ ਆਮ ਲੋਕ ਧਰਨੇ ਵਿੱਚ ਪਹੁੰਚੇ।
ਧਰਨੇ ਵਿੱਚ ਪਹੁੰਚੇ ਵੱਖ-ਵੱਖ ਜਥੇਬੰਦੀਆਂ, ਸੰਸਥਾਵਾਂ ਦੇ ਲੋਕਾਂ ਨੇ ਸੰਘਰਸ਼ ਨੂੰ ਸ਼ਮੂਲੀਅਤ ਕੀਤੀ ਅਤੇ ਪੰਜਾਬ ਸਰਕਾਰ ਤੋਂ ਮਨਜੀਤ ਧਨੇਰ ਦੀ ਤੁਰੰਤ ਸਜ਼ਾ ਰੱਦ ਕਰਨ ਦੀ ਮੰਗ ਕੀਤੀ ਗਈ।
ਧਰਨੇ ਵਿੱਚ ਸ਼ਾਮਲ ਹੋਏ ਲੋਕਾਂ ਨੇ ਕਿਹਾ ਕਿ ਜੇਕਰ ਮਨਜੀਤ ਨੇ ਦੀ ਸਜ਼ਾ ਰੱਦ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ ਵਿੱਚ ਸਖ਼ਤ ਸੰਘਰਸ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰ ਪੰਜਾਬ ਅਤੇ ਕੇਂਦਰ ਸਰਕਾਰ ਹੋਵੇਗੀ।