ETV Bharat / state

ਬਰਨਾਲਾ 'ਚ ਅਮਨ-ਅਮਾਨ ਨਾਲ ਹੋਈਆਂ ਨਗਰ ਕੌਂਸਲ ਚੋਣਾਂ

ਜ਼ਿਲਾ ਬਰਨਾਲਾ ਵਿੱਚ ਨਗਰ ਕੌਂਸਲ ਬਰਨਾਲਾ, ਤਪਾ, ਧਨੌਲਾ ਤੇ ਭਦੌੜ ਵਿੱਚ ਲੰਘੇ ਦਿਨੀਂ ਵੋਟਾਂ ਪਈਆਂ ਹਨ। ਜ਼ਿਲ੍ਹਾਂ ਚੋਣਕਾਰ ਅਫਸਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਸ਼ਾਮ 4 ਵਜੇ ਦੇ ਰੁਝਾਨ ਮੁਤਾਬਕ ਬਰਨਾਲਾ ਵਿੱਚ 67.67 ਫੀਸਦੀ, ਤਪਾ ਵਿੱਚ 82.73 ਫੀਸਦੀ, ਧਨੌਲਾ ਵਿੱਚ 80.39 ਫੀਸਦੀ ਅਤੇ ਭਦੌੜ ਵਿਚ 78 ਫੀਸਦੀ ਪੋਲਿੰਗ ਹੋਈ ਹੈ।

ਬਰਨਾਲਾ 'ਚ ਅਮਨ-ਅਮਾਨ ਨਾਲ ਹੋਈਆਂ ਨਗਰ ਕੌਂਸਲ ਚੋਣਾਂ
ਬਰਨਾਲਾ 'ਚ ਅਮਨ-ਅਮਾਨ ਨਾਲ ਹੋਈਆਂ ਨਗਰ ਕੌਂਸਲ ਚੋਣਾਂ
author img

By

Published : Feb 15, 2021, 7:25 PM IST

ਬਰਨਾਲਾ: ਜ਼ਿਲ੍ਹੇ ਵਿੱਚ ਨਗਰ ਕੌਂਸਲ ਬਰਨਾਲਾ, ਤਪਾ, ਧਨੌਲਾ ਤੇ ਭਦੌੜ ਵਿੱਚ ਲੰਘੇ ਦਿਨੀਂ ਵੋਟਾਂ ਪਈਆਂ ਹਨ। ਜ਼ਿਲ੍ਹਾਂ ਚੋਣਕਾਰ ਅਫਸਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਸ਼ਾਮ 4 ਵਜੇ ਦੇ ਰੁਝਾਨ ਮੁਤਾਬਕ ਬਰਨਾਲਾ ਵਿੱਚ 67.67 ਫੀਸਦੀ, ਤਪਾ ਵਿੱਚ 82.73 ਫੀਸਦੀ, ਧਨੌਲਾ ਵਿੱਚ 80.39 ਫੀਸਦੀ ਅਤੇ ਭਦੌੜ ਵਿਚ 78 ਫੀਸਦੀ ਪੋਲਿੰਗ ਹੋਈ ਹੈ।

ਨਗਰ ਕੌਂਸਲ ਬਰਨਾਲਾ ਵਿੱਚ 31 ਵਾਰਡਾਂ ਲਈ ਵੋਟਾਂ ਪਈਆਂ, ਜਿੱਥੇ 149 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਬਰਨਾਲਾ ਵਿੱਚ ਵੋਟਰਾਂ ਦੀ ਗਿਣਤੀ 85,352 ਹੈ, ਜਿੱਥੇ ਰਿਟਰਨਿੰਗ ਅਫਸਰ ਵਰਜੀਤ ਵਾਲੀਆ ਦੀ ਨਿਗਰਾਨੀ ਹੇਠ 30 ਪੋਲਿੰਗ ਸਟੇਸ਼ਨ ਅਤੇ 97 ਪੋਲਿੰਗ ਬੂਥ ਬਣਾਏ ਗਏ ਸਨ। ਚਾਰੇ ਕੌਂਸਲਾਂ ਅਧੀਨ ਕੁੱਲ 72 ਵਾਰਡਾਂ ਲਈ ਵੋਟਾਂ ਪਈਆਂ ਹਨ। ਜਿਨ੍ਹਾਂ ਦੀ ਗਿਣਤੀ 17 ਫਰਵਰੀ ਨੂੰ ਸਵੇਰੇ 9 ਵਜੇ ਸ਼ੁਰੂ ਹੋ ਜਾਵੇਗੀ।

ਰਿਟਰਨਿੰਗ ਅਫਸਰ ਪ੍ਰੀਤ ਮੋਹਿੰਦਰ ਸਿੰਘ ਨੇ ਦੱਸਿਆ ਕਿ ਤਪਾ ਨਗਰ ਕੌਂਸਲ ਅਧੀਨ 15 ਵਾਰਡ ਹਨ, ਜਿੱਥੇ 13 ਪੋਲਿੰਗ ਸਟੇਸ਼ਨ ਅਤੇ 18 ਪੋਲਿੰਗ ਬੂਥ ਬਣਾਏ ਗਏ ਸਨ। ਤਪਾ ਵਿਚ ਵੋਟਰਾਂ ਦੀ ਗਿਣਤੀ 15,861 ਹੈ ਅਤੇ 38 ਉਮੀਦਵਾਰ ਚੋਣ ਮੈਦਾਨ ਵਿਚ ਹਨ। ਤਪੇ ਵਿਚ ਸ਼ਾਮ 4 ਵਜੇ ਤੱਕ 13,122 ਵੋਟਾਂ ਪਈਆਂ, ਜਿਸ ਨਾਲ 82.73 ਫੀਸਦੀ ਪੋਲਿੰਗ ਹੋਈ ਹੈ।

ਰਿਟਰਨਿੰਗ ਅਫਸਰ ਨਗਰ ਕੌਂਸਲ ਚੋਣਾਂ ਧਨੌਲਾ ਅਸ਼ੋਕ ਕੁਮਾਰ ਨੇ ਦੱਸਿਆ ਕਿ ਧਨੌਲਾ ਵਿੱਚ 13 ਵਾਰਡਾਂ ਲਈ ਵੋਟਾਂ ਪਈਆਂ ਹਨ, ਜਿਸ ਵਾਸਤੇ 12 ਪੋਲਿੰਗ ਸਟੇਸ਼ਨ ਅਤੇ 19 ਪੋਲਿੰਗ ਬੂਥ ਬਣਾਏ ਗਏ। ਧਨੌਲਾ ਵਿਚ ਵੋਟਰਾਂ ਦੀ ਗਿਣਤੀ 14,718 ਹੈ, ਜਿੱਥੇ 49 ਉਮੀਦਵਾਰ ਚੋਣ ਮੈਦਾਨ ਵਿਚ ਹਨ। ਧਨੌਲਾ ਵਿਚ ਸ਼ਾਮ 4 ਵਜੇ ਤੱਕ 11,833 ਵੋਟਾਂ ਪਈਆਂ, ਜਿਸ ਨਾਲ 80.39 ਫੀਸਦੀ ਪੋਲਿੰਗ ਹੋਈ ਹੈ।

ਰਿਟਰਨਿੰਗ ਅਫਸਰ ਨਗਰ ਕੌਂਸਲ ਚੋਣਾਂ ਭਦੌੜ ਹਰਬੰਸ ਸਿੰਘ ਨੇ ਦੱਸਿਆ ਕਿ ਭਦੌੜ ਵਿੱਚ 13 ਵਾਰਡਾਂ ਲਈ ਵੋਟਾਂ ਪਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਵਾਸਤੇ 6 ਪੋਲਿੰਗ ਸਟੇਸ਼ਨ ਅਤੇ 19 ਪੋਲਿੰਗ ਬੂਥ ਬਣਾਏ ਗਏ। ਉਨ੍ਹਾਂ ਦੱਸਿਆ ਕਿ ਭਦੌੜ ਵਿੱਚ ਵੋਟਰਾਂ ਦੀ ਗਿਣਤੀ 13,303 ਹੈ, ਜਿੱਥੇ 45 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਭਦੌੜ ਵਿਚ ਸ਼ਾਮ 4 ਵਜੇ ਤੱਕ 10,324 ਵੋਟਾਂ ਪਈਆਂ, ਜਿਸ ਨਾਲ 78 ਫੀਸਦੀ ਪੋਲਿੰਗ ਹੋਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.