ਬਰਨਾਲਾ: ਪੰਜਾਬ ਸਰਕਾਰ, ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਚੰਡੀਗੜ ਵੱਲੋਂ ਕੋਵਿਡ-19 ਦੇ ਮੱਦੇਨਜ਼ਰ ਲਾਈਆਂ ਗਈਆਂ ਪਾਬੰਦੀਆਂ ਦੀ ਲਗਾਤਾਰਾਤਾ ਵਿੱਚ ਜ਼ਿਲਾ ਮੈਜਿਸਟ੍ਰੇਟ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਜਾਰੀ ਹੁਕਮਾਂ ਤਹਿਤ ਵੱਖ ਵੱਖ ਜ਼ਰੂਰੀ ਸਾਮਾਨ ਦੀਆਂ ਦੁਕਾਨਾਂ ਅਤੇ ਸੇਵਾਵਾਂ ਸਬੰਧੀ ਦਿਨ ਅਤੇ ਸਮਾਂ ਨਿਰਧਾਰਿਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਸਰਕਾਰ ਦੇ ਹੁਕਮਾਂ ਅਨੁਸਾਰ ਖਾਦ, ਬੀਜ, ਕੀਟਨਾਸ਼ਕ, ਖੇਤੀਬਾੜੀ ਨਾਲ ਸਬੰਧਤ ਮਸ਼ੀਨਰੀ, ਖੇਤੀਬਾੜੀ/ਬਾਗਬਾਨੀ ਸਬੰਧੀ ਸਪੇਅਰ ਪਾਰਟ ਦੀਆਂ ਦੁਕਾਨਾਂ ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਸਵੇਰੇ 7:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਖੁੱਲਣਗੀਆਂ।
ਟਰੈਕਟਰ ਵਰਕਸ਼ਾਪਾਂ ਅਤੇ ਗੁਡਜ਼ ਕੈਰੀਅਰ ਅਤੇ ਇਨਾਂ ਦੇ ਸਪੇਅਰ ਪਾਰਟਸ ਅਤੇ ਇਨਾਂ ਦੀਆਂ ਟਾਇਰ ਟਿਊਬ/ਪੈਂਚਰ ਦੀਆਂ ਦਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:00 ਵਜੇ ਤੋਂ ਸ਼ਾਮ 3:00 ਵਜੇ ਤੱਕ ਖੁੱਲ ਸਕਣਗੀਆਂ।
ਆਟੋ ਰਿਪੇਅਰ/ਸਪੇਅਰ ਪਾਰਟਸ ਦੀਆਂ ਦੁਕਾਨਾਂ (ਕੇਵਲ ਮੈਕੇਨੀਕਲ/ ਇਲੈਕਟ੍ਰੀਕਲ ਰਿਪੇਅਰ ਪਰ ਸੇਲਜ਼ ਏਜੰਸੀਆਂ, ਡੈਂਟਿੰਗ, ਪੇਟਿੰਗ ਅਤੇ ਸਰਵਿਸ ਸਟੇਸ਼ਨ/ਕਾਰ ਵਾਸ਼ਿੰਗ ਦੀਆਂ ਦੁਕਾਨਾਂ ਨੂੰ ਖੁੱਲਣ ਦੀ ਆਗਿਆ ਨਹੀਂ ਹੋਵੇਗੀ)।
ਗੌਰਤਲੱਬ ਹੈ ਕਿ ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਸਵੇਰੇ 7:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਹੀ ਇਹ ਦੁਕਾਨਾਂ ਖੋਲੀਆਂ ਜਾ ਸਕਣਗੀਆਂ।
ਜਦਕਿ ਬਰੈਡ, ਅੰਡੇ, ਦੁੱਧ ਦੀਆਂ ਉਹੀ ਦੁਕਾਨਾਂ ਖੁੱਲਣਗੀਆਂ ਜੋ ਪਿਛਲੇ 1 ਸਾਲ ਤੋਂ ਇਹ ਕੰਮ ਕਰ ਰਹੀਆਂ ਹਨ। ਜੇਕਰ ਕੋਈ ਹੋਰ ਦੁਕਾਨਦਾਰ ਜਿਸ ਦਾ ਮੁੱਖ ਕਾਰੋਬਾਰ ਕੋਈ ਹੋਰ ਹੈ, ਪਰ ਉਹ ਦੁੱਧ, ਅੰਡੇ ਅਤੇ ਬਰੈਡ ਰੱਖਣ ਦੀ ਆੜ ਵਿੱਚ ਦੁਕਾਨ ਖੋਲਦਾ ਹੈ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਮਾਲ ਦੀ ਢੋਆ ਢੁਆਈ ਵਾਲੇ ਵਾਹਨ ਰੋਜ਼ ਸ਼ਾਮ 7 ਵਜੇ ਤੋਂ ਸਵੇਰੇ 5 ਤੱਕ ਸਮਾਨ ਦੀ ਢੋਆ-ਢੋਆਈ ਕਰ ਸਕਣਗੇ। ਜ਼ਿਲਾ ਮੈਜਿਸਟ੍ਰੇਟ ਨੇ ਆਖਿਆ ਕਿ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਵਿਅਕਤੀਆਂ/ਅਦਾਰਿਆਂ ਵਿਰੁੱਧ ਆਈਪੀਸੀ ਦੀ ਧਾਰਾ 188 ਅਤੇ ਆਫਤ ਪ੍ਰਬੰਧਨ ਐਕਟ ਦੀ ਧਾਰਾ 51 ਤੋਂ 60 ਤਹਿਤ ਕਾਰਵਾਈ ਕੀਤੀ ਜਾਵੇਗੀ।