ਬਰਨਾਲਾ: ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਬਰਨਾਲਾ ਵਿਖੇ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਹੱਕ ਵਿੱਚ ਵਿਸ਼ਾਲ ਰੈਲੀ ਨੂੰ ਸੰਬੋਧਨ ਕੀਤਾ ਗਿਆ। ਇਸ ਰੈਲੀ ਦੌਰਾਨ ਮੁੜ ਨਵਜੋਤ ਸਿੱਧੂ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਮੁੜ ਮੁੱਦਿਆਂ ਤੇ ਖੁੱਲ੍ਹੀ ਬਹਿਸ ਲਈ ਚੁਣੌਤੀ ਦਿੱਤੀ ਹੈ।
ਇਸ ਮੌਕੇ ਨਵਜੋਤ ਸਿੱਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਵਜੋਤ ਸਿੱਧੂ ਨੇ ਕਿਹਾ ਕਿ ਪਿਛਲੀ ਵਾਰ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਨਾਅਰਾ ਦਿੱਤਾ ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ, ਪਰ ਚੋਣਾਂ ਵਿੱਚ ਝਾੜੂ ਖਿਲਰ ਗਿਆ ਅਤੇ ਮੈਂ ਕਿਹਾ ਸੀ ਕੇਜਰੀਵਾਲ ਕੇਜਰੀਵਾਲ ਆਹ ਕੀ ਹੋਇਆ, ਤੇਰੇ ਨਾਲ। ਉਹਨਾਂ ਕਿਹਾ ਕਿ ਕੇਜਰੀਵਾਲ ਇੱਕ ਝੂਠਾ ਬੰਦਾ ਹੈ, ਪਿਛਲੀ ਵਾਰ ਵੀ ਝੂਠ ਵੇਚ ਕੇ ਸਰਕਾਰ ਵਿੱਚ ਆਉਣ ਦਾ ਖੁਆਬ ਦੇਖਿਆ ਸੀ। ਸਿੱਧੂ ਨੇ ਕੇਜਰੀਵਾਲ ਨੂੰ ਬਹਿਸ ਦੀ ਮੁੜ ਚੁਣੌਤੀ ਦਿੱਤੀ। ਜਿਹੜੀ ਮਰਜ਼ੀ ਜਗ੍ਹਾ 'ਤੇ ਪੰਜਾਬੀ ਚਾਹੇ ਹਿੰਦੀ ਵਿੱਚ ਕੇਜਰੀਵਾਲ ਮੇਰੇ ਨਾਲ ਬਹਿਸ ਕਰੇ।
ਦਿੱਲੀ ਵਿੱਚ 8 ਲੱਖ ਨੌਕਰੀ ਦੇਣ ਦੀ ਗੱਲ ਕੀਤੀ, ਪਰ ਸਿਰਫ਼ 400 ਨੌਕਰੀਆ ਦਿੱਤੀਆ। ਪੰਜਾਬ ਵਿੱਚ ਬਿਜਲੀ ਫਰੀ ਦੇਣ ਦੀ ਕੇਜਰੀਵਾਲ ਨੇ ਗੱਲ ਕੀਤੀ, ਪਰ ਦਿੱਲੀ ਵਿੱਚ ਕੁੱਝ ਨਹੀਂ ਦਿੱਤਾ। ਪੰਜਾਬ ਤਾਂ ਸਰਕਾਰ ਕਰੋੜਾਂ ਰੁਪਏ ਦੀ ਖੇਤੀ ਲਈ ਕਿਸਾਨਾਂ ਨੂੰ ਬਿਜਲੀ ਸਬਸਿਡੀ ਦੇ ਰਹੀ ਹੈ। ਇਸਦੀਆਂ ਡਰਾਮੇਬਾਜ਼ੀਆ ਨਹੀਂ ਚੱਲਣਗੀਆਂ।
ਕੇਜਰੀਵਾਲ ਐਸ.ਵਾਈ.ਐਲ 'ਤੇ ਆਪਣਾ ਸਟੈਂਡ ਸਪੱਸ਼ਟ ਕਰੇ, ਜੇ ਕੇਜਰੀਵਾਲ ਆ ਗਿਆ ਤਾਂ ਪੰਜਾਬ ਦੇ ਤੱਪੜ ਰੋਲ ਦੇਵੇਗਾ। ਜਿਹੜਾ ਕੇਜਰੀਵਾਲ ਪੰਜਾਬ ਵਿੱਚ ਟੀਚਰਾਂ ਨੂੰ ਟੈਂਕੀਆ ਤੋਂ ਲਾਹੁਣ ਦੀ ਗੱਲ ਕਰਦਾ, ਉਸਦੇ ਦਿੱਲੀ ਰਾਜ ਵਿੱਚ 22 ਹਜ਼ਾਰ ਅਧਿਆਪਕਾਂ ਦੇ ਧਰਨੇ ਵਿੱਚ ਸਿੱਧੂ ਬੈਠ ਕੇ ਆਇਆ। 15 ਦਿਨਾਂ ਦੇ ਠੇਕੇ 'ਤੇ ਅਧਿਆਪਕ ਰੱਖੇ ਜਾਂਦੇ ਹਨ। ਖੇਤੀ ਕਾਨੂੰਨਾਂ ਨੂੰ ਸਭ ਤੋਂ ਪਹਿਲਾਂ ਨੋਟੀਫ਼ਾਈ ਕੇਜਰੀਵਾਲ ਦੀ ਸਰਕਾਰ ਨੇ ਕੀਤਾ।
ਇਹ ਵੀ ਪੜੋ:- ਬੇਸ਼ਰਮ ਮੁੱਖ ਮੰਤਰੀ ਕੈਪਟਨ ਮੈਂ ਪੂਰੀ ਜਿੰਦਗੀ 'ਚ ਨੀ ਦੇਖਿਆ: ਨਵਜੋਤ ਸਿੰਘ ਸਿੱਧੂ