ਬਰਨਾਲਾ: ਦੇਸ਼ ਵਿੱਚ ਲਗਾਤਾਰ ਵੱਧ ਰਹੇ ਸੜਕ ਹਾਦਸਿਆਂ (Road accidents) ਦੀ ਗਿਣਤੀ ਰੁਕਣ ਦਾ ਨਾਮ ਨਹੀਂ ਲੈ ਰਹੀ। ਜਿਸ ਦੀ ਇੱਕ ਤਾਜ਼ਾ ਤਸਵੀਰ ਬਰਨਾਲਾ ਸ਼ਹਿਰ ਦੇ ਬਾਜਾਖਾਨਾ ਰੋਡ (Bajakhana Road in Barnala city) ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਕਾਰ ਅਤੇ ਮੋਟਰਸਾਈਕਲ ਵਿੱਚ ਜ਼ੋਰਦਾਰ ਟੱਕਰ ਹੋ ਗਈ। ਜਿਸ ਵਿੱਚ ਕਾਰ ਅਤੇ ਮੋਟਰਸਾਈਕਲ ਦੇ ਪਰਖੱਚੇ ਉੱਡ ਗਏ। ਟੱਕਰ ਇੰਨੀ ਭਿਆਨਕ ਸੀ ਕਿ ਮੋਟਰ ਸਾਈਕਲ ਸਵਾਰ ਨੌਜਵਾਨ ਦੀ ਮੌਕੇ ‘ਤੇ ਹੀ ਮੌਤ (The young man died on the spot) ਹੋ ਗਈ। ਮ੍ਰਿਤਕ ਦੀ ਪਛਾਣ ਮਨਪ੍ਰੀਤ ਸਿੰਘ ਦੇ ਰੂਪ ਵਿੱਚ ਹੋਈ ਹੈ।
ਇਹ ਵੀ ਪੜ੍ਹੋ: ਇਸਲਾਮਾਬਾਦ ਰੇਲਵੇ ਟਰੈਕ 'ਤੇ ਚੱਲੀ ਗੋਲੀ, ਗੈਂਗਸਟਰ ਦੀ ਭਾਲ 'ਚ ਪੁਲਿਸ !
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਊਟੀ ਅਫ਼ਸਰ ਗੁਰਤੇਜ ਸਿੰਘ ਏ.ਐੱਸ.ਆਈ. (Duty Officer Gurtej Singh ASI) ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਨੌਜਵਾਨ ਮਨਪ੍ਰੀਤ ਕਚਹਰੀ ਚੌਂਕ ਤੋਂ ਬਾਜਾਖਾਨਾ ਰੋਡ (Kajhari Chowk to Bajakhana Road) ਵੱਲੋਂ ਜਾ ਰਿਹਾ ਸੀ। ਉਧਰੋਂ ਬਾਜਾਖਾਨਾ ਰੋਡ ਉੱਤੇ ਆ ਰਹੀ ਇੱਕ ਗੱਡੀ ਦੇ ਨਾਲ ਇਹ ਮੋਟਰਸਾਈਕਲ ਟੱਕਰ ਹੋ ਗਈ। ਜਿਸ ਵਿੱਚ ਮੋਟਰਸਾਇਕਿਲ ਸਵਾਰ ਨੌਜਵਾਨ ਮਨਪ੍ਰੀਤ ਦੀ ਮੌਤ (Death) ਹੋ ਗਈ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਸ਼ਰਮਸਾਰ ! ਪਤਨੀ ਹੀ ਨੇ ਕਰਵਾਇਆ ਪਤੀ ਦਾ ਕਤਲ