ਬਰਨਾਲਾ: ਪੰਜਾਬ 'ਚ ਦਿਨ ਦਿਹਾੜੇ ਲੁੱਟ ਖੋਹ ਦੀਆਂ ਵਾਰਦਾਤਾਂ 'ਚ ਵਾਧਾ ਹੁੰਦਾ ਜਾ ਰਿਹਾ ਹੈ। ਅਜਿਹੀ ਲੁੱਟ ਦਾ ਸ਼ਿਕਾਰ ਹੋਈ ਹੈ ਭਦੌੜ ਤੋਂ ਨੈਣੇਵਾਲਾ ਰੋਡ 'ਤੇ ਸਥਿਤ ਅਕਾਲ ਅਕੈਡਮੀ ਦੀ ਅਧਿਆਪਿਕਾਂ, ਜਾਣਕਾਰੀ ਮੁਤਾਬਿਕ ਪੀੜਤ ਅਧਿਆਪਿਕਾ ਸਕੂਲ ਤੋਂ ਜਦ ਘਰ ਜਾਣ ਲਈ ਨਿਕਲੇ ਤਾਂ ਉਹਨਾਂ ਨੂੰ ਸਕੂਲ ਦੇ ਬਾਹਰ ਹੀ ਇਕ ਮੋਟਰਸਾਈਕਲ ਸਵਾਰ ਨੌਜਵਾਨ ਨੇ ਸ਼ਿਕਾਰ ਬਣਾਇਆ ਅਤੇ ਅਧਿਆਪਿਕਾ ਨੂੰ ਹਮਲਾ ਕਰਕੇ ਉਸ ਤੋਂ ਮੋਬਾਈਲ ਕਹੋ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਿਆ।
ਲੁਟੇਰੇ ਦੀਆਂ ਤਸਵੀਰਾਂ: ਉਥੇ ਹੀ ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਪੀੜਤ ਦੀ ਮਦਦ ਕੀਤੀ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਜਿਸ ਤੋਂ ਬਾਅਦ ਉੱਥੇ ਆਉਣ-ਜਾਣ ਵਾਲੇ ਲੋਕਾਂ ਦਾ ਇਕੱਠ ਹੋ ਗਿਆ ਜਿਨ੍ਹਾਂ ਨੇ ਉਸ ਜ਼ਖਮੀ ਔਰਤ ਨੂੰ ਭਦੌੜ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਦੇ ਜਾਣਕਾਰ ਜਸਕਰਨ ਸਿੰਘ ਨਾਮ ਦੇ ਇਕ ਨੌਜਵਾਨ ਨੇ ਦੱਸਿਆ ਕਿ ਉਹ ਨੈਣੇਵਾਲ ਰੋਡ 'ਤੇ ਅਕਾਲ ਅਕੈਡਮੀ ਕੋਲ ਗੱਡੀ ਤੇ ਜਾ ਰਿਹਾ ਸੀ ਅਤੇ ਭਦੌੜ ਤੋਂ ਨੈਣੇਵਾਲ ਵੱਲ ਨੂੰ ਜਾ ਰਹੀ ਐਕਟਿਵਾ ਸਵਾਰ ਲੜਕੀ ਤੋਂ ਉਸਦੇ ਪਿੱਛੇ ਆ ਰਹੇ ਪਲਟੀਨਾ ਮੋਟਰਸਾਈਕਲ ਸਵਾਰ ਲੜਕੇ ਨੇ ਲੜਕੀ ਦੇ ਕੰਨ ਨੂੰ ਲੱਗਿਆ ਮੋਬਾਇਲ ਫੋਨ ਖੋਹ ਕੇ ਉਸਨੂੰ ਧੱਕਾ ਮਾਰ ਕੇ ਸੁੱਟ ਦਿੱਤਾ। ਜਿਸ ਨਾਲ ਸਬੰਧਤ ਲੜਕੀ ਦੇ ਸਿਰ ਵਿਚ ਕਾਫ਼ੀ ਸੱਟ ਵੱਜੀ ਅਤੇ ਖੂਨ ਵਹਿਣ ਲੱਗਾ ਅਤੇ ਉਹ ਗੱਡੀ ਨਾਲ ਲੜਕੇ ਦਾ ਪਿੱਛਾ ਕਰਨ ਲੱਗਿਆ ਅਤੇ ਉਸ ਲੜਕੇ ਦੀਆਂ ਫੋਟੋਆਂ ਵੀ ਖਿੱਚੀਆਂ ਪਰ ਅੱਗੇ ਜਾ ਕੇ ਟ੍ਰੈਫਿਕ ਜਿਆਦਾ ਹੋਣ ਕਾਰਨ ਮੋਟਰਸਾਈਕਲ ਸਵਾਰ ਉਸ ਦੇ ਹੱਥੋਂ ਬਚ ਨਿਕਲਿਆ।
ਇਹ ਵੀ ਪੜ੍ਹੋ : Best Moonak Police Staion : ਪੰਜਾਬ ਦਾ ਇਹ ਪੁਲਿਸ ਸਟੇਸ਼ਨ ਬਣਿਆ 'Best Police Station'
ਮੋਟਰਸਾਈਕਲ ਸਵਾਰ ਨੇ ਮੋਬਾਇਲ ਖੋਹ ਲਿਆ: ਪਰ ਜਦੋਂ ਉਹ ਵਾਪਸ ਘਟਨਾ ਵਾਲੇ ਸਥਾਨ 'ਤੇ ਪਹੁੰਚਿਆ ਤਾਂ ਲੜਕੀ ਨੂੰ ਲੋਕ ਸਿਵਲ ਹਸਪਤਾਲ ਵਿਖੇ ਇਲਾਜ ਲਈ ਲੈ ਗਏ ਸਨ।ਜ਼ਖਮੀ ਹੋਈ ਲੜਕੀ ਨੇ ਆਪਣਾ ਨਾਮ ਲਖਵੀਰ ਕੌਰ ਪੁੱਤਰੀ ਅਮਰਜੀਤ ਸਿੰਘ ਚੱਕੀ ਵਾਲੇ ਪਿੰਡ ਸੰਧੂ ਕਲਾਂ ਦੱਸਦਿਆਂ ਕਿਹਾ ਕਿ ਉਹ ਮਾਤਾ ਗੁਜਰੀ ਕੌਨਵੈਂਟ ਸਕੂਲ ਹਿੰਮਤਪੁਰਾ ਵਿੱਚ ਅਧਿਆਪਿਕਾ ਲੱਗੀ ਹੋਈ ਹੈ ਅਤੇ ਰੋਜਾਨਾ ਦੀ ਤਰ੍ਹਾਂ ਉਹ ਦੁਪਹਿਰ ਨੂੰ ਸਕੂਲ ਦੀ ਛੁੱਟੀ ਤੋਂ ਬਾਅਦ ਹਿਮਤਪੁਰਾ ਤੋਂ ਆਪਣੇ ਪਿੰਡ ਸੰਧੂ ਕਲਾਂ ਆਪਣੀ ਐਕਟਿਵਾ 'ਤੇ ਜਾ ਰਹੀ ਸੀ ਤਾਂ ਜਦੋਂ ਉਹ ਭਦੌੜ ਲੰਘ ਕੇ ਨੈਣੇਵਾਲਾ ਰੋਡ 'ਤੇ ਅਕਾਲ ਅਕੈਡਮੀ ਕੋਲ ਪਹੁੰਚੀ ਤਾਂ ਪਿੱਛੇ ਤੋਂ ਆ ਰਹੇ ਇੱਕ ਮੋਟਰਸਾਈਕਲ ਸਵਾਰ ਨੇ ਉਸ ਦਾ ਮੋਬਾਇਲ ਖੋਹ ਲਿਆ।
ਭਦੌੜ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ: ਜ਼ਖ਼ਮੀ ਲਖਵੀਰ ਕੌਰ ਦੇ ਭਰਾ ਨੇ ਦੱਸਿਆ ਕਿ ਉਸ ਦੀ ਭੈਣ ਰੋਜਾਨਾ ਦੀ ਤਰਾਂ ਪ੍ਰਾਈਵੇਟ ਸਕੂਲ ਤੋਂ ਆਪਣੇ ਪਿੰਡ ਸੰਧੂ ਕਲਾਂ ਆ ਰਹੀ ਸੀ ਤਾਂ ਰਸਤੇ ਵਿੱਚ ਅਣਪਛਾਤੇ ਨੌਜਵਾਨਾਂ ਨੇ ਉਸ ਦਾ ਮੋਬਾਇਲ ਖੋਹ ਕੇ ਉਸ ਨੂੰ ਧੱਕਾ ਦੇ ਕੇ ਜ਼ਖਮੀ ਕਰ ਦਿੱਤਾ। ਜਿਸ ਤੋਂ ਬਾਅਦ ਕੁਝ ਲੋਕਾਂ ਨੇ ਉਸ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਅਤੇ ਡਾਕਟਰਾਂ ਨੇ ਉਸਨੂੰ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਬਰਨਾਲਾ ਵਿਖੇ ਰੈਫਰ ਕਰ ਦਿੱਤਾ ਹੈ। ਉਹਨਾਂ ਵੱਲੋਂ ਥਾਣਾ ਭਦੌੜ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਲੁੱਟਾਂ-ਖੋਹਾਂ ਪੰਜਾਬ ਵਿਚ ਦਿਨੋ ਦਿਨ ਵਧ ਰਹੀਆਂ ਹਨ। ਪਰ ਸਰਕਾਰ ਦਾ ਇਸ ਵੱਲ ਉੱਕਾ ਹੀ ਧਿਆਨ ਨਹੀਂ ਹੈ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਸ਼ੇ ਕਰਕੇ ਲੁੱਟਾਂ-ਖੋਹਾਂ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ,ਤਾਂ ਜ਼ੋ ਹੋਰ ਲੋਕ ਇਸ ਤਰਾਂ ਦੀਆਂ ਲੁੱਟਾਂ ਖੋਹਾਂ ਦੇ ਸ਼ਿਕਾਰ ਨਾ ਹੋਣ।