ETV Bharat / state

ਕਿਸਾਨ ਅੰਦੋਲਨ ਮੌਕੇ ਸ਼ਹੀਦਾਂ ਦਾ ਮਨਾਇਆ ਸ਼ਹੀਦੀ ਦਿਵਸ

ਬਰਨਾਲਾ ਵਿਖੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਸ਼ਹਿਰ ਦੇ ਰੇਲਵੇ ਸਟੇਸ਼ਨ ’ਤੇ ਚੱਲ ਰਹੇ ਪੱਕੇ ਮੋਰਚੇ ਦੁਆਰਾ ਮਨਾਇਆ ਗਿਆ।

ਤਸਵੀਰ
ਤਸਵੀਰ
author img

By

Published : Mar 23, 2021, 7:57 PM IST

ਬਰਨਾਲਾ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਦੌਰਾਨ ਅੱਜ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਸ਼ਹਿਰ ਦੇ ਰੇਲਵੇ ਸਟੇਸ਼ਨ ਦੇ ਚੱਲ ਰਹੇ ਪੱਕੇ ਮੋਰਚੇ ਦੁਆਰਾ ਮਨਾਇਆ ਗਿਆ। ਅੱਜ ਵਿਸ਼ੇਸ਼ ਤੌਰ ’ਤੇ ਵੱਧ ਚੜ੍ਹ ਕੇ ਨੌਜਵਾਨਾਂ ਵੱਲੋਂ ਕਿਸਾਨ ਮੋਰਚੇ ਵਿੱਚ ਸ਼ਮੂਲੀਅਤ ਕੀਤੀ ਗਈ।

ਇਸ ਮੌਕੇ ਕਿਸਾਨ ਮੋਰਚੇ ਦਾ ਪ੍ਰਬੰਧ ਅਤੇ ਸਟੇਜ ਨੌਜਵਾਨਾਂ ਵੱਲੋਂ ਹੀ ਚਲਾਏ ਗਏ। ਸਮੂਹ ਕਿਸਾਨ, ਨੌਜਵਾਨ ਲੜਕੇ-ਲੜਕੀਆਂ ਅਤੇ ਔਰਤਾਂ ਕੇਸਰੀ ਪੱਗਾਂ, ਚੁੰਨੀਆਂ ਤੇ ਪੱਟੀਆਂ ਬੰਨ੍ਹ ਕੇ ਕਿਸਾਨ ਮੋਰਚੇ ਵਿੱਚ ਸ਼ਾਮਲ ਹੋਏ। ਜਿਨ੍ਹਾਂ ਵੱਲੋਂ ਮੋਰਚੇ ਦੀ ਸ਼ੁਰੂਆਤ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਨੂੰ ਸ਼ਰਧਾਂਜਲੀ ਦੇ ਕੇ ਕੀਤੀ ਗਈ।

ਕਿਸਾਨ ਅੰਦੋਲਨ ਮੌਕੇ ਸ਼ਹੀਦਾਂ ਦਾ ਮਨਾਇਆ ਸ਼ਹੀਦੀ ਦਿਵਸ

ਇਸ ਦੌਰਾਨ ਨੌਜਵਾਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਜੋ ਆਜ਼ਾਦੀ ਲਈ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੇ ਸ਼ਹਾਦਤ ਦਿੱਤੀ ਸੀ, ਉਹ ਆਜ਼ਾਦੀ ਦੇਸ਼ ਦੇ ਲੋਕਾਂ ਨੂੰ ਨਹੀਂ ਮਿਲ ਸਕੀ। ਅੱਜ ਵੀ ਕਿਰਤੀ ਲੋਕਾਂ ਦੀ ਲੁੱਟ ਜਾਰੀ ਹੈ। ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਗੋਰੇ ਅੰਗਰੇਜ਼ਾਂ ਵਿਰੁੱਧ ਲੜਾਈ ਲੜਦਿਆਂ ਸ਼ਹਾਦਤ ਦਿੱਤੀ ਸੀ, ਜਦੋਂਕਿ ਅੱਜ ਕਾਲੇ ਅੰਗਰੇਜ਼ ਦੇਸ਼ ਨੂੰ ਲੁੱਟ ਰਹੇ ਹਨ। ਉਸ ਸਮੇਂ ਵੀ ਲੜਾਈ ਸਾਮਰਾਜੀ ਸਿਸਟਮ ਵਿਰੁੱਧ ਲੜੀ ਗਈ ਸੀ ਅਤੇ ਹੁਣ ਵੀ ਲੜਾਈ ਕਾਰਪੋਰੇਟ ਸਿਸਟਮ ਵਿਰੁੱਧ ਲੋਕ ਲੜ ਰਹੇ ਹਨ।

ਨੌਜਵਾਨ ਆਗੂ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਕਿਰਤੀ ਲੋਕਾਂ ਦੀ ਲੁੱਟ ਲਈ ਸਰਕਾਰ ਨੇ ਖੇਤੀ ਕਾਨੂੰਨ ਬਣਾਏ ਹਨ, ਜਿਨ੍ਹਾਂ ਦਾ ਕਿਸਾਨ ਅਤੇ ਖਾਸ ਕਰਕੇ ਨੌਜਵਾਨ ਅੱਗੇ ਵਧ ਕੇ ਵਿਰੋਧ ਕਰ ਰਹੇ ਹਨ। ਇਸ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਦੌਰਾਨ ਨੌਜਵਾਨ ਵੱਡੀ ਪੱਧਰ ਤੇ ਜਾਗਰੂਕ ਹੋਏ ਹਨ, ਜਿਸ ਕਰਕੇ ਇਹ ਸੰਘਰਸ਼ ਦੇਸ਼ ਨੂੰ ਇੱਕ ਨਵੀਂ ਮੰਜ਼ਿਲ ਵੱਲ ਲੈ ਕੇ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.