ਬਰਨਾਲਾ: ਜ਼ਿਲ੍ਹੇ ਦੇ ਕਸਬਾ ਧਨੌਲਾ ਵਿੱਚ ਸ਼ੱਕੀ ਹਾਲਾਤਾਂ ਵਿੱਚ ਵਿਆਹੁਤਾ ਲੜਕੀ ਦੀ ਮੌਤ ਹੋ ਗਈ ਹੈ। ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਸਹੁਰਿਆਂ ਤੇ ਕਤਲ ਕਰਨ ਦੇ ਦੋਸ਼ ਲਗਾਏ ਹਨ। ਪਰਿਵਾਰ ਵੱਲੋਂ ਇਨਸਾਫ਼ ਲੈਣ ਲਈ ਥਾਣਾ ਧਨੌਲਾ ਅੱਗੇ ਪ੍ਰਦਰਸ਼ਨ ਕੀਤਾ ਗਿਆ।
ਮ੍ਰਿਤਕਾ ਦੀ ਮਾਤਾ ਪਰਮਜੀਤ ਕੌਰ ਅਤੇ ਭਰਾ ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਰਮਨਦੀਪ ਕੌਰ, ਜਿਸ ਦੀ ਉਮਰ ਲੱਗਭਗ 20 ਸਾਲ ਸੀ ਅਤੇ ਉਸ ਦਾ ਵਿਆਹ 2 ਸਾਲ ਪਹਿਲਾਂ ਹਰਪ੍ਰੀਤ ਸਿੰਘ ਨਿਵਾਸੀ ਪਿੰਡ ਧਨੌਲਾ ਨਾਲ ਹੋਇਆ ਸੀ।
ਉਨ੍ਹਾਂ ਕਿਹਾ ਕਿ ਸਹੁਰਾ ਪਰਿਵਾਰ ਉਹਨਾਂ ਦੀ ਧੀ ਨੂੰ ਦਾਜ ਲਈ ਤੰਗ ਪ੍ਰੇਸਾਨ ਕਰਦਾ ਰਹਿੰਦਾ ਸੀ। ਇੰਨ੍ਹਾਂ ਵਿੱਚ ਕਈ ਵਾਰ ਲੜਾਈ ਵੀ ਹੋਈ ਸੀ। ਐਤਵਾਰ ਨੂੰ ਉਨ੍ਹਾਂ ਦੀ ਕੁੜੀ ਨੇ ਉਨ੍ਹਾਂ ਨੂੰ ਰੋਂਦੇ ਹੋਏ ਫੋਨ ਕੀਤਾ ਸੀ। ਉਸ ਦੇ ਬਾਅਦ ਉਸ ਦਾ ਮੋਬਾਇਲ ਫੋਨ ਸਵਿਚ ਆਫ ਹੋ ਗਿਆ। ਕੁੜੀ ਦੀ ਜਠਾਣੀ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਦੀ ਕੁੜੀ ਦੀ ਮੌਤ ਹੋ ਗਈ ਹੈ। ਜਿਸ ਦੇ ਬਾਅਦ ਉਹ ਤੁਰੰਤ ਬਰਨਾਲਾ ਪੁੱਜੇ।
ਜਿਸਦੇ ਬਾਅਦ ਉਨ੍ਹਾਂ ਨੇ ਸਹੁਰਿਆਂ ਖਿਲਾਫ਼ ਪੁਲਿਸ ਨੂੰ ਸ਼ਿਕਾਇਤ ਦਿੱਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੁੜੀ ਦਾ ਕਤਲ ਹੋਇਆ ਹੈ। ਲੜਕੀ ਦੇ ਗਲ ਉੱਤੇ ਗਲਾ ਨਿਸ਼ਾਨ ਹਨ ਜਿਸ ਤੋਂ ਪਤਾ ਚੱਲਦਾ ਹੈ ਕਿ ਉਸਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜਾ ਮਿਲਣੀ ਚਾਹੀਦੀ ਹੈ, ਪੁਲਿਸ ਸਾਨੂੰ ਇਨਸਾਫ ਦਿਵਾਏ।
ਉਥੇ ਹੀ ਇਸ ਮਾਮਲੇ ਵਿੱਚ ਧਨੌਲਾ ਦੇ ਕਾਰਜਕਾਰੀ ਐਸਐਚਓ ਆਈਪੀਐਸ ਡਾ .ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਰਮਨਦੀਪ ਕੌਰ ਦੇ ਪਿਤਾ ਭਰਪੂਰ ਸਿੰਘ ਦੇ ਬਿਆਨ ਦੇ ਆਧਾਰ ਉੱਤੇ ਉਸ ਦੇ ਪਤੀ ਹਰਪ੍ਰੀਤ ਸਿੰਘ, ਸਹੁਰਾ ਜਸਪਾਲ ਸਿੰਘ, ਸੱਸ ਅਮਰਜੀਤ ਕੌਰ, ਦਾਦੀ ਸੱਸ ਅਤੇ ਉੱਤੇ ਆਤਮ ਹੱਤਿਆ ਲਈ ਮਜ਼ਬੂਰ ਕਰਨ ਦਾ ਪਰਚਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ: ਮਹਾਰਾਸ਼ਟਰ ‘ਚ ਫੜ੍ਹੇ ਹਥਿਆਰ, ਪੰਜਾਬ ਨਾਲ ਜੁੜੇ ਤਾਰ: 2 ਖ਼ਿਲਾਫ਼ ਪਰਚਾ, ਜਾਣੋ ਮਾਮਲਾ