ਬਰਨਾਲਾ: ਕਾਂਗਰਸ ਸਰਕਾਰ ਦੌਰਾਨ ਮੰਤਰੀ ਰਹੇ ਗੁਰਪ੍ਰੀਤ ਸਿੰਘ ਕਾਂਗੜ ਨੇ ਆਪ ਸਰਕਾਰ 'ਤੇ ਤਿੱਖੇ ਸਵਾਲ ਚੁੱਕੇ ਉਨ੍ਹਾਂ ਭਦੌੜ ਵਿਖੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਪ ਸਰਕਾਰ ਨੂੰ ਪੰਜਾਬ 'ਚ ਆਇਆ ਇਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਲੋਕਾਂ ਵੱਲੋਂ ਲਗਾਤਾਰ ਇਨ੍ਹਾਂ ਦਾ ਵਿਰੋਧ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਿਛਲੇ 70 ਸਾਲ ਤੋਂ ਕਿਸੇ ਵੀ ਸਰਕਾਰ 'ਚ ਅਜਿਹਾ ਨਹੀਂ ਹੋਇਆ ਕਿ ਸਰਕਾਰ ਬਣਨ ਦੇ ਇਕ ਮਹੀਨੇ 'ਚ ਹੀ ਲੋਕ ਧਰਨੇ ਮੁਜ਼ਾਹਰੇ ਕਰ ਸਰਕਾਰ ਦਾ ਵਿਰੋਧ ਕਰਨ ਲੱਗ ਗਏ ਹਨ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਹੁਣ ਲੋਕਾਂ ਦੇ ਕੰਮ ਪਹਿਲ ਦੇ ਆਧਾਰ 'ਤੇ ਕਰਨ ਕਿਉਂਕਿ ਲੋਕਾਂ ਨੇ ਉਨ੍ਹਾਂ ਨੂੰ ਬਹੁਤ ਵੱਡਾ ਫਤਵਾ ਦੇ ਕੇ ਅੱਗੇ ਲਿਆਂਦਾ ਹੈ ਉਨ੍ਹਾਂ ਕਿਹਾ ਕਿ ਸਾਡੀ ਕਾਂਗਰਸ ਸਰਕਾਰ ਨੂੰ ਲੋਕਾਂ ਨੇ ਇਸ ਕਰਕੇ ਵੋਟ ਨਹੀਂ ਪਾਈ ਕਿ ਇਨ੍ਹਾਂ ਨੇ ਕੰਮ ਨਹੀਂ ਕੀਤੇ ਪਰ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਕੰਮ ਕਰਨ ਦੇ ਆਧਾਰ 'ਤੇ ਵੋਟਾਂ ਪਾਈਆਂ ਹਨ ਜਿਸ ਲਈ ਉਹ ਹੁਣ ਲੋਕਾਂ ਦੀਆਂ ਉਮੀਦਾਂ 'ਤੇ ਖਰੇ ਉਤਰਨ ਦੀ ਜਰੂਰਤ ਹੈ।
ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਵਰਕਰਾਂ ਦੇ ਵੀ ਫੋਨ ਨਾਂ ਚੁੱਕਣ ਵਾਲੇ ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਉਹ ਅੱਜ ਵੀ ਫੋਨ ਆਪਣੇ ਹੱਥ 'ਚ ਰੱਖਦੇ ਹਨ। 1998 ਤੋਂ ਉਨ੍ਹਾਂ ਨੇ ਜੋ ਨੰਬਰ ਲਿਆ ਹੈ ਉਹ ਅੱਜ ਵੀ ਚੱਲ ਰਿਹਾ ਹੈ ਉਨ੍ਹਾਂ ਨੇ ਕਦੇ ਵੀ ਨੰਬਰ ਨਹੀਂ ਬਦਲਿਆ ਅਤੇ ਵਿਧਾਇਕ ਅਤੇ ਮੰਤਰੀ ਹੁੰਦੇ ਹੋਇਆਂ ਵੀ ਉਨ੍ਹਾਂ ਨੇ ਲੋਕਾਂ ਦੇ ਖ਼ੁਦ ਫੋਨ ਚੁੱਕ ਕੇ ਮੁਸ਼ਕਿਲਾ ਸੁਣੀਆਂ ਹਨ ਪਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦਾ ਫੋਨ ਨਾ ਚੁੱਕਣ ਮੰਦਭਾਗਾ ਹੈ।
ਉਨ੍ਹਾਂ ਕਿਹਾ ਕਿ ਅਸੀਂ ਹੁਣ ਹਾਰੇ ਹੋਏ ਹਾਂ ਬੇਸ਼ੱਕ ਪਾਵਰ 'ਚ ਨਹੀਂ ਪਰ ਅੱਜ ਵੀ ਲੋਕਾਂ ਦੇ ਫੋਨ ਉਡੀਕਦੇ ਹਾਂ ਪਰ ਸਾਨੂੰ ਹੁਣ ਫੋਨ ਨਹੀਂ ਆਉਂਦੇ। ਉਨ੍ਹਾਂ ਮਾਣ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਲੋਕਾਂ ਨੇ ਸਾਨੂੰ ਆਪਣੇ ਕੰਮ ਕਰਵਾਉਣ ਲਈ ਚੁਣਿਆ ਹੈ ਅਤੇ ਸਾਨੂੰ ਕੰਮ ਕਰਨੇ ਚਾਹੀਦੇ ਹਨ ਜੇ ਅਸੀਂ ਕੰਮ ਨਹੀਂ ਕਰਨੇ ਤਾਂ ਹੋਰ ਸਾਨੂੰ ਲੋਕਾਂ ਨੇ ਫੋੜੇ 'ਤੇ ਲਗਾਉਣ ਲਈ ਨਹੀਂ ਚੁਣਿਆ।
ਇਹ ਵੀ ਪੜ੍ਹੋ :- ਕਣਕ ਦੀ ਖ਼ਰੀਦ ਨੂੰ ਲੈ ਕੇ ਸੀਐਮ ਮਾਨ ਦੀ ਕੇਂਦਰ ਨੂੰ ਇਹ ਅਪੀਲ ...