ਬਰਨਾਲਾ: ਲਵਪ੍ਰੀਤ ਦਾ ਖੁਦਕੁ਼ਸ਼ੀ ਮਾਮਲਾ ਸ਼ੋਸਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਮਾਮਲੇ ਨਾਲ ਜੁੜਿਆਂ ਇਕ ਹੋਰ ਵੀਡੀਓ ਸਾਹਮਣੇ ਆਇਆ ਹੈ। ਲਵਪ੍ਰੀਤ ਦੀ ਪਤਨੀ ਬੇਅੰਤ ਕੌਰ ਜੋ ਉਸਦੀ ਖੁਦਕੁ਼ਸ਼ੀ ਲਈ ਜਿੰਮੇਵਾਰ ਮੰਨੀ ਜਾ ਰਹੀ ਹੈ। ਉਸਦੇ ਪਿੰਡ ਖੁੱਡੀ ਕਲਾਂ ਵਿਖੇ ਬੀਤੀ ਰਾਤ ਦੋ ਵਿਅਕਤੀ ਆ ਗਏ, ਜੋ ਜਾਅਲੀ ਅੰਬੈਸੀ ਅਧਿਕਾਰੀ ਬਣਕੇ ਪੁੱਜੇ ਨੌਜਵਾਨ ਦੀ ਵਾਇਰਲ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਿਹਾ ਨੌਜਵਾਨ ਪਰਿਵਾਰ ਨੂੰ ਕੈਨੈਡਾ ਇਮੀਗਰੇਸ਼ਨ ਦਾ ਅਧਿਕਾਰੀ ਦੱਸ ਕੇ ਬੇਅੰਤ ਕੌਰ ਦੇ ਪਰਿਵਾਰ ਤੋਂ 2 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ। ਨੌਜਵਾਨ ਨੇ ਪਰਿਵਾਰ ਵਿਰੁੱਧ ਪਰਚੇ ਦਰਜ਼ ਹੋਣ ਅਤੇ ਬੇਅੰਤ ਦੇ ਡਿਪੋਰਟ ਹੋਣ ਦਾ ਡਰਾਵਾ ਦਿੱਤਾ ਸੀ। ਪਰਿਵਾਰ ਨੇ ਸ਼ੱਕ ਪੈਣ ਤੇ ਮੌਕੇ ਉਪਰ ਪੰਚਾਇਤ ਅਤੇ ਪੁਲਿਸ ਸੱਦ ਲਈ। ਜਿਸ ਤੋਂ ਬਾਅਦ ਉਸ ਨੌਜਵਾਨ ਨੂੰ ਬਰਨਾਲਾ ਦੇ ਥਾਣਾ ਸਦਰ ਅਧੀਨ ਪੈਂਦੀ ਹੰਡਿਆਇਆ ਪੁਲਿਸ ਚੌਂਕੀ ਵੱਲੋਂ ਕਾਬੂ ਕਰਕੇ ਪਰਚਾ ਦਰਜ ਕਰ ਲਿਆ ਗਿਆ ਹੈ।
ਇਸ ਸਬੰਧੀ ਬਰਨਾਲਾ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕਰਕੇ ਪਰਚਾ ਦਰਜ਼ ਕਰ ਲਿਆ ਹੈ। ਇਸ ਸਬੰਧੀ ਬੇਅੰਤ ਕੌਰ ਦੇ ਪਿਤਾ ਜਗਦੇਵ ਸਿੰਘ ਨੇ ਦੱਸਿਆ, ਕਿ ਰਾਤ ਅੱਠ ਵਜੇ ਉਹਨਾਂ ਦੇ ਘਰ ਦੋ ਨੌਜਵਾਨ ਗੱਡੀ ਤੇ ਪੁੱਜੇ ਸਨ। ਜਿਹਨਾਂ ਵਿੱਚੋਂ ਇੱਕ ਕਾਰ ਦਾ ਡਰਾਈਵਰ ਸੀ। ਉਕਤ ਇੱਕ ਨੌਜਵਾਨ ਆਪਣੇ ਆਪ ਨੂੰ ਭਾਰਤੀ ਅੰਬੈਸੀ ਦਾ ਅਧਿਕਾਰੀ ਦੱਸ ਰਿਹਾ ਸੀ। ਜਿਸਨੇ ਮੇਰੇ ਨਾਲ ਗੱਲ ਕਰਨ ਦੀ ਇੱਛਾ ਜ਼ਾਹਿਰ ਕੀਤੀ, ਅਤੇ ਘਰ ਦੀਆਂ ਔਰਤਾਂ ਦੂਰ ਹੋ ਕੇ ਗੱਲ ਕਰਨ ਲਈ ਕਿਹਾ। ਇਸ ਤੋਂ ਬਾਅਦ ਮੇਰੇ ਚਾਚੇ ਦੇ ਮੁੰਡੇ ਦੇ ਘਰ ਬੈਠ ਗਿਆ।
ਉਹਨਾਂ ਦੱਸਿਆ ਕਿ ਉਕਤ ਨੌਜਵਾਨ ਆਖ ਰਿਹਾ ਸੀ, ਕਿ ਉਹ ਕੈਨੈਡਾ ਤੋਂ ਆਏ ਹਨ, ਅਤੇ ਉਹਨਾਂ ਦੀ ਲੜਕੀ ਦੇ ਅੱਠ ਦਿਨਾਂ ਵਿੱਚ ਕੈਨੇਡਾ ਤੋਂ ਡਿਪੋਰਟ ਹੋਣ ਬਾਰੇ ਦੱਸਿਆ। ਉਹਨਾਂ ਨੇ ਕਿਹਾ ਕਿ ਤੁਹਾਡੇ ਪਰਿਵਾਰ ਉਤੇ ਕਈ ਧਾਰਾਵਾਂ ਤਹਿਤ ਪਰਚਾ ਦਰਜ਼ ਹੋ ਜਾਵੇਗਾ। ਉਕਤ ਨੌਜਵਾਨ ਨੇ 2 ਲੱਖ ਰੁਪਏ ਦੀ ਮੰਗ ਕਰਕੇ ਇਸ ਸਮੱਸਿਆ ਹੱਲ ਕਰਨ ਨੂੰ ਕਿਹਾ।
ਇਸ ਉਪਰੰਤ ਅਸੀਂ ਪੰਚਾਇਤ ਬੁਲਾ ਲਈ ਅਤੇ ਸਰਪੰਚ ਸਾਡੇ ਘਰ ਆ ਗਿਆ। ਸਰਪੰਚ ਦੇ ਪੁੱਛਣ ਤੇ ਵੀ ਨੌਜਵਾਨ ਨੇ ਆਪਣੇ ਬਾਰੇ ਕੋਈ ਜਾਣਕਾਰੀ ਦਿੱਤੀ। ਇਸ ਉਪਰੰਤ ਸਰਪੰਚ ਵੱਲੋਂ ਪੁਲਿਸ ਬੁਲਾਈ ਗਈ ਅਤੇ ਉਕਤ ਨੌਜਵਾਨਾਂ ਨੂੰ ਪੁਲਿਸ ਹਵਾਲੇ ਕੀਤਾ ਗਿਆ। ਉਹ ਆਪਣੀ ਲੜਕੀ ਦੇ ਕੇਸ ਸਬੰਧ. ਪਹਿਲਾਂ ਹੀ ਪ੍ਰੇਸ਼ਾਨ ਹਨ। ਉਪਰੋਂ ਅਜਿਹੇ ਲੋਕ ਉਹਨਾਂ ਨੂੰ ਹੋਰ ਤੰਗ ਪ੍ਰੇਸ਼ਾਨ ਕਰ ਰਹੇ ਹਨ। ਹੁਣ ਇਹਨਾਂ ਵਿਰੁੱਧ ਪਰਚਾ ਦਰਜ਼ ਕਰ ਲਈ ਥਾਣੇ ਪਹੁੰਚ ਕੀਤੀ ਹੈ।
ਉਧਰ ਇਸ ਸਬੰਧੀ ਜਾਂਚ ਪੁਲਿਸ ਅਧਿਕਾਰੀ ਬਲਦੇਵ ਸਿੰਘ ਨੇ ਦੱਸਿਆ, ਕਿ ਬੇਅੰਤ ਕੌਰ ਲੜਕੀ ਜੋ ਕੈਨੇਡਾ ਵਿੱਚ ਹੈ। ਜਿਸਦਾ ਪਰਿਵਾਰ ਖੁੱਡੀ ਕਲਾਂ ਪਿੰਡ ਰਹਿ ਰਿਹਾ ਹੈ। ਜਿਹਨਾਂ ਦੇ ਘਰ ਇੱਕ ਨੌਜਵਾਨ ਨਵਦੀਪ ਸਿੰਘ ਜਿ਼ਲ੍ਹਾ ਜਲੰਧਰ ਤੋਂ ਆਇਆ ਸੀ। ਜਿਸਨੇ ਉਹਨਾਂ ਦੇ ਪਰਿਵਾਰ ਨੂੰ ਕੈਨੇਡਾ ਤੋਂ ਇਮੀਗਰੇਸ਼ਨ ਅਧਿਕਾਰੀ ਦੱਸਦਿਆਂ ਕਿਹਾ, ਕਿ ਤੁਹਾਡੀ ਲੜਕੀ ਅਤੇ ਤੁਹਾਡੇ ਵਿਰੁੱਧ ਕਈ ਪਰਚੇ ਦਰਜ਼ ਹੋਣਗੇ ਅਤੇ ਤੁਹਾਡੀ ਲੜਕੀ ਕੈਨੇਡਾ ਤੋਂ ਡਿਪੋਰਟ ਹੋਵੇਗੀ। ਜਿਸ ਕਰਕੇ ਇਸ ਤੋਂ ਬਚਣ ਲਈ ਤੁਹਾਡਾ ਫ਼ਾਇਦਾ ਕਰ ਸਕਦਾ ਹਾਂ, ਅਤੇ 2 ਲੱਖ ਰੁਪਏ ਦੀ ਮੰਗ ਕੀਤੀ ਸੀ। ਜਿਸਨੂੰ ਮੌਕੇ ਤੋਂ ਕਾਬੂ ਕਰਕੇ ਉਸ ਵਿਰੁੱਧ ਪਰਚਾ ਦਰਜ਼ ਕਰ ਲਿਆ ਹੈ।
ਇਹ ਵੀ ਪੜ੍ਹੋ: ਕੁੜੀ ਬਾਬੂ ਬਾਬੂ ਚੀਕਦੀ ਰਹੀ ਮੁੰਡਾ ਲੈਂਦਾ ਰਿਹਾ 7 ਫੇਰੇ!