ETV Bharat / state

Lovepreet suicide case SIT ਨੇ ਬੇਅੰਤ ਕੌਰ ਦੀ ਮਾਂ ਨੂੰ ਕੀਤਾ ਗ੍ਰਿਫਤਾਰ

ਲਵਪ੍ਰੀਤ ਖੁਦਕੁਸ਼ੀ ਮਾਮਲੇ (Lovepreet suicide case) ਦੇ ਵਿੱਚ ਇੱਕ ਨਵਾਂ ਮੋੜ ਆਇਆ ਹੈ। ਲਵਪ੍ਰੀਤ ਖੁਦਕੁਸ਼ੀ ਮਾਮਲੇ ਵਿੱਚ ਪੰਜਾਬ ਪੁਲਿਸ ਨੇ SIT ਦਾ ਗਠਨ ਕੀਤਾ ਸੀ। SIT ਨੇ ਆਪਣੀ ਜਾਂਚ ਵਿੱਚ ਬੇਅੰਤ ਕੌਰ ਦੀ ਮਾਂ ਸੁਖਵਿੰਦਰ ਕੌਰ ਨੂੰ ਇਸ ਮਾਮਲੇ ਵਿੱਚ ਮੁਲਜ਼ਮ ਵੱਜੋਂ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ।

author img

By

Published : Sep 4, 2022, 7:02 PM IST

Updated : Sep 4, 2022, 8:31 PM IST

Etv Bharat
Etv Bharat

ਬਰਨਾਲਾ: ਬਰਨਾਲਾ ਜ਼ਿਲ੍ਹੇ ਵਿੱਚ ਕੈਨੇਡਾ ਗਏ ਆਪਣੀ ਪਤਨੀ ਬੇਅੰਤ ਕੌਰ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਵਾਲੇ ਲਵਪ੍ਰੀਤ ਸਿੰਘ (Lovepreet suicide case) ਦੇ ਮਾਮਲੇ 'ਚ ਵੱਡਾ ਅਪਡੇਟ ਸਾਹਮਣੇ ਆਈ ਹੈ। ਲਵਪ੍ਰੀਤ ਖੁਦਕੁਸ਼ੀ ਮਾਮਲੇ ਵਿੱਚ ਪੰਜਾਬ ਪੁਲਿਸ ਨੇ SIT ਦਾ ਗਠਨ ਕੀਤਾ ਸੀ। SIT ਨੇ ਆਪਣੀ ਜਾਂਚ ਵਿੱਚ ਬੇਅੰਤ ਕੌਰ ਦੀ ਮਾਂ ਸੁਖਵਿੰਦਰ ਕੌਰ ਨੂੰ ਇਸ ਮਾਮਲੇ ਵਿੱਚ ਮੁਲਜ਼ਮ ਵੱਜੋਂ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਗੱਲ ਦੀ ਪੁਸ਼ਟੀ ਥਾਣਾ ਧਨੌਲਾ ਦੇ ਐਸਐਚਓ ਲਖਵਿੰਦਰ ਸਿੰਘ ਨੇ ਫੋਨ ’ਤੇ ਗੱਲਬਾਤ ਕਰਦਿਆਂ ਕੀਤੀ ਹੈ।

ਦੱਸ ਦੇਈਏ ਕਿ ਧਨੌਲਾ ਦੇ ਗੋਬਿੰਦਪੁਰਾ ਕੋਠੇ ਦੇ ਲਵਪ੍ਰੀਤ ਸਿੰਘ ਦੀ ਖੁਦਕੁਸ਼ੀ (Lovepreet suicide case) ਦਾ ਮੁੱਦਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਮਾਮਲੇ ਵਿੱਚ ਥਾਣਾ ਧਨੌਲਾ ਦੀ ਪੁਲਿਸ ਵਲੋਂ ਲਵਪ੍ਰੀਤ ਦੀ ਕੈਨੇਡਾ (Canada) ਰਹਿੰਦੀ ਪਤਨੀ ਬੇਅੰਤ ਕੌਰ (Beant Kaur) ਵਿਰੁੱਧ ਧੋਖਾਧੜੀ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਜਦਕਿ ਲਵਪ੍ਰੀਤ ਦਾ ਪਰਿਵਾਰ ਉਸ ਦੀ ਪਤਨੀ ਬੇਅੰਤ 'ਤੇ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਲਗਾ ਰਿਹਾ ਸੀ ਅਤੇ ਬੇਅੰਤ ਅਤੇ ਉਸਦੇ ਪਰਿਵਾਰ ‘ਤੇ ਧਾਰਾ 306 ਤਹਿਤ ਪਰਚਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਇਸ ਮਾਮਲੇ ਵਿੱਚ ਹੁਣ ਬਰਨਾਲਾ ਪੁਲਿਸ ਨੇ ਧਾਰਾ ਵਧਾ ਕੇ 306 ਜੋੜ ਦਿੱਤੀ ਸੀ। ਲਵਪ੍ਰੀਤ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਥਾਣਾ ਧਨੌਲਾ ਦੀ ਪੁਲਿਸ ਨੇ ਲਵਪ੍ਰੀਤ ਦੀ ਪਤਨੀ ਬੇਅੰਤ ਵਿਰੁੱਧ ਧਾਰਾ 306 ਦਾ ਵਾਧਾ ਕਰ ਦਿੱਤਾ ਸੀ।

ਲਵਪ੍ਰੀਤ ਦੀ ਮੌਤ ਮਾਮਲੇ ਵਿੱਚ ਪਹਿਲਾਂ ਪੁਲਿਸ ਨੇ ਧੋਖਾਧੜੀ ਦਾ ਪਰਚਾ ਉਸ ਦੀ ਪਤਨੀ ਬੇਅੰਤ ਕੌਰ ਵਿਰੁੱਧ ਦਰਜ ਕੀਤਾ ਸੀ। ਲਵਪ੍ਰੀਤ ਦੀ ਪੋਸਟਮਾਰਟਮ ਦੇ ਬਾਅਦ ਬਿਸਰਾ ਰਿਪੋਰਟ ਆਉਣੀ ਅਜੇ ਬਾਕੀ ਸੀ। ਜਿਸ ਦੇ ਆਉਣ ਤੋਂ ਬਾਅਦ ਬਰਨਾਲਾ ਪੁਲਿਸ ਨੇ ਲਵਪ੍ਰੀਤ ਨੂੰ ਮਰਨ ਲਈ ਮਜਬੂਰ ਕਰਨ ਦੀ ਧਾਰਾ 306 ਤਹਿਤ ਮਾਮਲਾ ਦਰਜ ਕਰ ਲਿਆ ਸੀ। ਇਸ ਮਾਮਲੇ ਨੂੰ ਲੈ ਕੇ ਬਰਨਾਲਾ ਪੁਲਿਸ ਨੇ ਇੱਕ ਐਸਆਈਟੀ ਟੀਮ ਬਣਾਈ ਸੀ।

ਇਹ ਵੀ ਪੜ੍ਹੋ: ਮੀਤ ਹੇਅਰ ਨੇ ਆਪਣੇ ਹਲਕੇ ਵਿੱਚ ਖੇਡ ਪ੍ਰਬੰਧਾਂ ਉੱਤੇ ਉਠ ਰਹੇ ਸਵਾਲਾਂ ਦਾ ਦਿੱਤਾ ਜਵਾਬ

Last Updated : Sep 4, 2022, 8:31 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.