ETV Bharat / state

ਜ਼ਿੰਮੇਵਾਰ SDM ਨੂੰ ਜਲਦ ਸਿਖਾਇਆ ਜਾਵੇਗਾ ਸਬਕ: ਮਨਜੀਤ ਧਨੇਰ - ਜ਼ਿਲ੍ਹੇ ਬਰਨਾਲਾ

ਬਰਨਾਲਾ ਜ਼ਿਲ੍ਹੇ ਵਿੱਚ ਪੱਖੋਕੈਂਚੀਆਂ ਕੋਲ ਪਲਾਜ਼ਾ ਅੰਮ੍ਰਿਤਸਰ ਰੋਡ, ਮਹਿਲ ਕਲਾਂ ਵਿਖੇ 2 ਥਾਵਾਂ 'ਤੇ ਰੋਡ ਜਾਮ ਕਰਕੇ ਪ੍ਰਦਰਸ਼ਨ ਦੌਰਾਨ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਹਰਿਆਣਾ ਦੇ ਐਸ.ਡੀ.ਐਮ ਨੂੰ ਵੀ ਸੰਯੁਕਤ ਕਿਸਾਨ ਮੋਰਚਾ ਸਬਕ ਸਿਖਾਵੇਗਾ।

ਜ਼ਿੰਮੇਵਾਰ SDM ਨੂੰ ਜਲਦ ਸਿਖਾਇਆ ਜਾਵੇਗਾ ਸਬਕ: ਮਨਜੀਤ ਧਨੇਰ

author img

By

Published : Aug 29, 2021, 7:10 PM IST

ਬਰਨਾਲਾ: ਜਿੱਥੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਜਾਰੀ ਹੈ। ਇਸੇ ਅੰਦੋਲਨ ਦੇ ਚੱਲਦੇ ਸ਼ਨੀਵਾਰ ਨੂੰ ਹਰਿਆਣਾ ਦੇ ਕਰਨਾਲ ਵਿੱਚ ਬੀਜੇਪੀ ਲੀਡਰ ਦਾ ਵਿਰੋਧ ਕਰਦਿਆਂ ਕਿਸਾਨਾਂ 'ਤੇ ਬੁਰੀ ਤਰੀਕੇ ਲਾਠੀਚਾਰਜ ਕੀਤਾ ਗਿਆ। ਇਸ ਲਾਠੀਚਾਰਜ ਵਿੱਚ ਕਈ ਕਿਸਾਨ ਜ਼ਖ਼ਮੀ ਹੋ ਗਏ। ਇਸ ਲਾਠੀਚਾਰਜ ਦੇ ਰੋਸ ਵਜੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ 2 ਘੰਟੇ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਸੀ।

ਜ਼ਿੰਮੇਵਾਰ SDM ਨੂੰ ਜਲਦ ਸਿਖਾਇਆ ਜਾਵੇਗਾ ਸਬਕ: ਮਨਜੀਤ ਧਨੇਰ

ਜਿਸ ਤਹਿਤ ਬਰਨਾਲਾ ਜ਼ਿਲ੍ਹੇ ਵਿੱਚ ਵੱਖ ਵੱਖ ਥਾਵਾਂ 'ਤੇ ਦੁਪਹਿਰ 12 ਤੋਂ 2 ਵਜੇ ਤੱਕ 2 ਘੰਟੇ ਰੋਡ ਜਾਮ ਕਰ ਕੇ ਹਰਿਆਣਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਬਰਨਾਲਾ ਜ਼ਿਲ੍ਹੇ ਵਿੱਚ ਪੱਖੋਕੈਂਚੀਆਂ ਕੋਲ ਪਲਾਜ਼ਾ ਅੰਮ੍ਰਿਤਸਰ ਰੋਡ, ਮਹਿਲ ਕਲਾਂ ਵਿਖੇ ਲੁਧਿਆਣਾ ਰੋਡ, ਹੰਡਿਆਇਆ ਚੌਂਕ 'ਚ ਬਠਿੰਡਾ-ਮਾਨਸਾ ਰੋਡ ਅਤੇ ਦੋ ਥਾਵਾਂ 'ਤੇ ਚੰਡੀਗੜ੍ਹ ਰੋਡ ਜਾਮ ਕਰਕੇ ਪ੍ਰਦਰਸ਼ਨ ਕੀਤਾ ਗਿਆ।

ਇਸ ਮੌਕੇ ਗੱਲਬਾਤ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਹਰਿਆਣਾ ਸਰਕਾਰ ਦੇ ਇਸ ਅੱਤਿਆਚਾਰ ਦੇ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਵੱਲੋਂ 2 ਘੰਟੇ ਚੱਕਾ ਜਾਮ ਕਰਨ ਦਾ ਐਲਾਨ ਕੀਤਾ। ਜਿਸ ਤਹਿਤ ਐਤਵਾਰ ਨੂੰ 2 ਘੰਟੇ ਸੜਕਾਂ 'ਤੇ ਬੈਠ ਕੇ ਕਿਸਾਨ ਹਰਿਆਣਾ ਸਰਕਾਰ ਦੇ ਨਿਰਦਈਪੁਣੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ। ਉਹਨਾਂ ਕਿਹਾ ਕਿ ਜਿਸ ਐਸ.ਡੀ.ਐਮ ਦੀ ਸ਼ਹਿ 'ਤੇ ਕਿਸਾਨਾਂ ਉਪਰ ਅੱਤਿਆਚਾਰ ਕੀਤਾ ਗਿਆ ਹੈ। ਉਸ ਐਸ.ਡੀ.ਐਮ ਨੂੰ ਵੀ ਸੰਯੁਕਤ ਕਿਸਾਨ ਮੋਰਚਾ ਸਬਕ ਸਿਖਾਵੇਗਾ।

ਇਹ ਵੀ ਪੜ੍ਹੋ:- 'ਕਰਨਾਲ ਲਾਠੀਚਾਰਜ 'ਚ ਜ਼ਖਮੀ ਹੋਏ ਕਿਸਾਨ ਦੀ ਮੌਤ'

ETV Bharat Logo

Copyright © 2025 Ushodaya Enterprises Pvt. Ltd., All Rights Reserved.