ਬਰਨਾਲਾ: ਬਰਨਾਲਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਅਤੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦੇ ਬਾਹਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ ਹਨ। ਜੰਗਲਾਤ ਵਿਭਾਗ ਦੀ ਇਮਾਰਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਬੈਨਰ 'ਤੇ ਵੀ ਲਿਖੇ ਨਾਅਰੇ। ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਵਲੋਂ ਇਸਦੀ ਜ਼ਿੰਮੇਵਾਰੀ ਲਈ ਗਈ ਹੈ। ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਪੰਨੂ ਨੇ ਇਸਦੀ ਜ਼ਿੰਮੇਵਾਰੀ ਲੈਂਦਿਆਂ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਹੈ।
ਐੱਸਐੱਫਜੇ ਮੁਖੀ ਗੁਰਪਤਵੰਤ ਪੰਨੂ ਨੇ ਵੀਡੀਓ ਕੀਤੀ ਜਾਰੀ: ਇਸ ਸਬੰਧੀ ਗੁਰਪਤਵੰਤ ਪੰਨੂ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। ਵਾਇਰਲ ਵੀਡੀਓ 'ਚ ਪੰਨੂੰ ਨੇ ਕੈਨੇਡਾ 'ਚ ਮਾਰੇ ਗਏ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੀ ਮੌਤ ਦਾ ਬਦਲਾ ਲੈਣ ਦੀ ਗੱਲ ਕਰਦੇ ਹੋਏ ਭਾਰਤ 'ਚ ਹੋਣ ਵਾਲੇ ਕ੍ਰਿਕਟ ਵਿਸ਼ਵ ਕੱਪ ਨੂੰ ਰੋਕਣ ਦੀ ਧਮਕੀ ਦਿੱਤੀ ਹੈ। ਪੰਨੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਠੋਕਣ ਦੀ ਵੀ ਚਿਤਾਵਨੀ ਦਿੱਤੀ ਹੈ। ਉਸ ਵਲੋਂ ਜਾਰੀ ਵੀਡੀਓ ਵਿੱਚ "ਮੋਦੀ ਸਾਹ ਠੋਕੋ, ਵਰਲਡ ਕੱਪ ਰੋਕੋ" ਦਾ ਨਾਅਰਾ ਦਿੱਤਾ ਗਿਆ ਹੈ।
- ਮੀਂਹ ਨੇ ਖੋਰ ਕੇ ਰੱਖ ਦਿੱਤਾ ਪੰਜਾਬ, ਸਭ ਤੋਂ ਵੱਧ ਰੋਪੜ, ਪਟਿਆਲਾ, ਮੁਹਾਲੀ ਤੇ ਸ੍ਰੀ ਆਨੰਦਪੁਰ ਸਾਹਿਬ ਜਿਲ੍ਹੇ ਨੂੰ ਪਈ ਪਾਣੀ ਦੀ ਮਾਰ, 8 ਲੋਕਾਂ ਦੀ ਮੌਤ, ਪੜ੍ਹੋ ਵਿਸ਼ੇਸ਼ ਰਿਪੋਰਟ...
- Delhi Flood Alert: ਯਮੁਨਾ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ, ਹੜ੍ਹ ਵਰਗੀ ਸਥਿਤੀ, ਤੋੜ ਸਕਦਾ ਹੈ 1978 ਦਾ ਰਿਕਾਰਡ ?
- ਪਟਿਆਲਾ ਦੀ ਰਾਓ ਨਦੀ 'ਚ ਡੁੱਬੀ ਕਾਰ ਤਿੰਨ ਦਿਨਾਂ ਬਾਅਦ ਮਿਲੀ, ਤਿੰਨ ਨੌਜਵਾਨਾਂ ਦੀ ਮੌਤ
- Weather Forecast: ਉਤਰਾਖੰਡ ਅਤੇ ਹਿਮਾਚਲ 'ਚ ਰੈੱਡ ਅਲਰਟ, ਜਾਣੋ ਮੌਸਮ ਦਾ ਹਾਲ
ਪ੍ਰਸ਼ਾਸਨ ਨੇ ਨਾਅਰਿਆਂ ਉਪਰ ਕੀਤਾ ਪੇਂਟ: ਖਾਲਿਸਤਾਨ ਦੇ ਨਾਅਰੇ ਲਿਖੇ ਜਾਣ ਤੋਂ ਤੁਰੰਤ ਬਾਅਦ ਬਰਨਾਲਾ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ। ਦਿਨ ਚੜ੍ਹਨ ਤੋਂ ਪਹਿਲਾਂ ਹੀ ਜਿਨ੍ਹਾਂ ਥਾਵਾਂ 'ਤੇ ਖਾਲਿਸਤਾਨ ਦੇ ਨਾਅਰੇ ਲਿਖੇ ਹੋਏ ਸਨ, ਉਨ੍ਹਾਂ 'ਤੇ ਪੇਂਟ ਕਰ ਦਿੱਤਾ ਗਿਆ ਸੀ। ਡੀਸੀ ਦਫ਼ਤਰ ਅਤੇ ਰਿਹਾਇਸ਼ ਦੇ ਬੋਰਡਾਂ ਨੂੰ ਚਿੱਟਾ ਰੰਗ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਜੰਗਲਾਤ ਵਿਭਾਗ ਦੀ ਕੰਧ 'ਤੇ ਲਿਖ ਦਿੱਤਾ ਹੈ ਕਿ "ਇੱਥੇ ਫੁੱਲ ਤੋੜਨ ਦੀ ਮਨ੍ਹਾਂ ਹੈ।" ਇੱਕ ਥਾਂ ਲਿਖਿਆ ਹੈ "ਇੱਥੇ ਪਿਸ਼ਾਬ ਕਰਨਾ ਮਨ੍ਹਾ ਹੈ।" ਜਦਕਿ ਜੰਗਲਾਤ ਵਿਭਾਗ ਦੇ ਬੋਰਡ 'ਤੇ ਅੱਜ ਵੀ ਖਾਲਿਸਤਾਨ ਜ਼ਿੰਦਾਬਾਦ ਲਿਖਿਆ ਹੋਇਆ ਹੈ।