ਬਰਨਾਲਾ: ਸੂਬੇ ਵਿੱਚ ਸੱਤਾ ਬਦਲਣ ਦੇ ਬਾਵਜੂਦ ਸਰਕਾਰੀ ਕੰਮਾਂ ਵਿੱਚ ਹੁੰਦੀ ਢਿੱਲ ਅਜੇ ਤੱਕ ਨਹੀਂ ਰੁਕੀ। ਜਿਸ ਦੀ ਤਾਜ਼ਾ ਮਿਸ਼ਾਲ ਬਰਨਾਲਾ ਜਿਲ੍ਹੇ ਦੇ ਪਿੰਡ ਚੀਮਾ ਵਿਖੇ ਸੜਕੀ ਮਹਿਕਮੇ ਦੀ ਵੱਡੀ ਅਣਗਹਿਲੀ ਦੇਖਣ ਨੂੰ ਮਿਲੀ ਹੈ। ਨਵੀਂ ਬਣਾਈ ਸੜਕ ਦਾ ਲੈਵਲ ਸਹੀ ਨਾ ਹੋਣ ਕਾਰਨ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ੍ਹਨ ਲੱਗਿਆ ਹੈ। ਜਿਸ ਕਾਰਨ ਪਿੰਡ ਦੇ ਲੋਕਾਂ ਵਿੱਚ ਵਿਭਾਗ ਪ੍ਰਤੀ ਰੋਸ ਹੈ।
ਬਿਨ੍ਹਾਂ ਕਿਸੇ ਲੈਵਲ ਦੇ ਸੜਕ ਬਣਾ ਦਿੱਤੀ: ਇਸ ਸਬੰਧੀ ਆਜ਼ਾਦ ਕਲੱਬ ਚੀਮਾ ਦੇ ਖਜ਼ਾਨਚੀ ਲਖਵਿੰਦਰ ਸਿੰਘ ਸੀਰਾ, ਕੁਲਦੀਪ ਸਿੰਘ ਅਤੇ ਗੁਰਮੇਲ ਸਿੰਘ ਨੇ ਦੱਸਿਆ ਕਿ ਪਿੰਡ ਜੋਧਪੁਰ ਤੋਂ ਲੈ ਕੇ ਰਾਏਸਰ ਤੱਕ ਪ੍ਰਧਾਨ ਮੰਤਰੀ ਸੜਕ ਗ੍ਰਾਮੀਣ ਯੋਜਨਾ ਤਹਿਤ 18 ਫ਼ੁੱਟ ਚੌੜੀ ਨਵੀਂ ਸੜਕ ਬਣਾਈ ਗਈ ਹੈ। ਜਿਸ ਤਹਿਤ ਸਾਰੇ ਪਿੰਡ ਚੀਮਾ ਦੀ ਫਿ਼ਰਨੀ ਵੀ ਨਵੀਂ ਬਣੀ ਹੈ, ਪਰ ਵਿਭਾਗ ਨੇ ਬਿਨ੍ਹਾਂ ਕਿਸੇ ਲੈਵਲ ਦੇ ਸੜਕ ਬਣਾ ਦਿੱਤੀ ਹੈ। ਜਦਕਿ ਗਲਤ ਲੈਵਲ ਨੂੰ ਲੈ ਕੇ ਉਹਨਾਂ ਨੇ ਲੁੱਕ ਪਾਉਣ ਤੋਂ ਪਹਿਲਾਂ ਕਈ ਵਾਰ ਵਿਭਾਗ ਦੇ ਅਧਿਕਾਰੀਆਂ ਦੇ ਮਾਮਲਾ ਧਿਆਨ ਵਿੱਚ ਲਿਆਂਦਾ ਸੀ, ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ।
ਸੜਕ ਬਣਾਉਣ ਵੇਲੇ ਵੱਡੀ ਅਣਗਹਿਲੀ: ਸੜਕ ਬਣਾਏ ਜਾਣ ਤੋਂ ਬਾਅਦ ਅੱਜ ਪਹਿਲੇ ਮੀਂਹ ਨੇ ਹੀ ਮਹਿਕਮੇ ਦੀ ਪੋਲ ਖੋਲ੍ਹ ਦਿੱਤੀ ਹੈ। ਮੀਂਹ ਦਾ ਪਾਣੀ ਘਰਾਂ ਵਿੱਚ ਦਾਖ਼ਲ ਹੋ ਗਿਆ ਹੈ। ਸੜਕ ਉਪਰ ਵੀ ਫ਼ੁੱਟ-ਫ਼ੁੱਟ ਪਾਣੀ ਖੜ ਗਿਆ ਹੈ, ਜਿਸ ਕਾਰਨ ਸੜਕ ਕੁੱਝ ਹੀ ਸਮੇਂ ਵਿੱਚ ਟੁੱਟਣ ਦੇ ਆਸਾਰ ਹਨ। ਉਹਨਾਂ ਕਿਹਾ ਕਿ ਵਿਭਾਗ ਨੇ ਸੜਕ ਬਣਾਉਣ ਵੇਲੇ ਵੱਡੀ ਅਣਗਹਿਲੀ ਵਰਤੀ ਹੈ। ਜਿਸ ਕਰਕੇ ਉਹਨਾਂ ਦੀ ਮੰਗ ਹੈ ਕਿ ਇਸ ਦੀ ਵਿਜੀਲੈਂਸ ਵਿਭਾਗ ਤੋਂ ਜਾਂਚ ਕਰਵਾਈ ਜਾਵੇ। ਉਹਨਾਂ ਮੰਗ ਕੀਤੀ ਕਿ ਇਸ ਗਲਤ ਲੈਵਲ ਨਾਲ ਬਣਾਈ ਸੜਕ ਨੂੰ ਮੁੜ ਸਹੀ ਕੀਤਾ ਜਾਵੇ, ਨਹੀਂ ਉਹ ਇਸ ਦੀ ਸ਼ਿਕਾਇਤ ਵਿਜੀਲੈਂਸ ਵਿਭਾਗ ਅਤੇ ਮੁੱਖ ਮੰਤਰੀ ਪੰਜਾਬ ਤੱਕ ਕਰਨ ਲਈ ਮਜਬੂਰ ਹੋਣਗੇ।
- Toll Plaza Singhawala: ਸੀਐਮ ਮਾਨ ਨੇ ਬੰਦ ਕਰਵਾਇਆ ਇਕ ਹੋਰ ਟੋਲ ਪਲਾਜ਼ਾ, ਮੋਗਾ-ਫ਼ਰੀਦਕੋਟ ਵਾਸੀਆਂ ਨੂੰ ਰਾਹਤ
- ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਕੌਮੀ ਪ੍ਰਧਾਨ ਜੇਪੀ ਨੱਡਾ ਨਾਲ ਮੁਲਾਕਾਤ, ਸਿਆਸੀ ਨਜ਼ਰ ਤੋਂ ਮੁਲਾਕਾਤ ਨੂੰ ਮੰਨਿਆ ਜਾ ਰਿਹਾ ਅਹਿਮ
- ਕੈਨੇਡਾ 'ਚ ਫਿਰ ਵੱਖਰੇ ਮੁਲਕ ਦੀ ਮੰਗ ਲਈ ਨਾਅਰੇ, 'ਤੁਸੀਂ ਕੀ ਲੈਣਾ-ਖਾਲਿਸਤਾਨ'...ਜਸਟਿਨ ਟਰੂਡੋ ਦੀ ਸਰਕਾਰ ਘਿਰੀ ਸਵਾਲਾਂ 'ਚ, ਪੜ੍ਹੋ ਪੂਰਾ ਮਾਮਲਾ
ਇਸ ਸਬੰਧੀ ਪੀਡਬਲਯੂਡੀ ਦੇ ਜੇਈ ਜਗਦੇਵ ਸਿੰਘ ਨੇ ਕਿਹਾ ਕਿ ਸੜਕ ਦੀ ਮਨਜ਼ੂਰੀ ਅਨੁਸਾਰ ਸੜਕ ਲਈ 6 ਇੰਚ ਪੱਥਰ ਅਤੇ 3 ਇੰਚ ਲੁੱਕ ਪਾਉਣ ਦੀ ਮਨਜ਼ੂਰੀ ਸੀ। ਜਿਸ ਤਹਿਤ ਉਹਨਾਂ ਨੇ ਇਸ ਪ੍ਰੋਜੈਕਟ ਨੂੰ ਸਿਰੇ ਚਾੜ੍ਹਿਆ ਹੈ। ਜੇਕਰ ਫਿਰ ਵੀ ਕਿਸੇ ਜਗ੍ਹਾ ਸੜਕ ਉੱਪਰ ਪਾਣੀ ਦੀ ਸਮੱਸਿਆ ਆ ਰਹੀ ਹੈ, ਉਸ ਦੀ ਨਿਕਾਸੀ ਲਈ ਪੰਚਾਇਤ ਨੂੰ ਨਾਲ ਲੈ ਕੇ ਹੱਲ ਕੀਤਾ ਜਾਵੇਗਾ।