ਬਰਨਾਲਾ: ਜ਼ਿਲ੍ਹੇ ਦੇ ਕਸਬਾ ਭਦੌੜ ਵਿਖੇ ਦੋਸਤ ਦਾ ਕਤਲ ਕਰਕੇ ਨਹਿਰ ਵਿੱਚ ਸੁੱਟਣ ਵਾਲੇ ਚਾਰੇ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਭਦੌੜ ਦੇ ਚਾਰ ਦੋਸਤਾਂ ਨੇ ਸਿਰਫ਼ 6 ਹਜ਼ਾਰ ਰੁਪਏ ਪਿੱਛੇ ਆਪਣੇ ਦੋਸਤ ਦਾ ਕਤਲ ਕਰਕੇ ਨਹਿਰ ਵਿੱਚ ਸੁੱਟ ਦਿੱਤਾ ਸੀ।
![ਪੈਸੇ ਲਈ ਦੋਸਤ ਦਾ ਕਤਲ ਕਰਨ ਵਾਲੇ ਮੁਲਜ਼ਮ ਗ੍ਰਿਫ਼ਤਾਰ](https://etvbharatimages.akamaized.net/etvbharat/prod-images/pb-bnl-murdertrace-pb10017_01102022160019_0110f_1664620219_350.jpg)
ਮ੍ਰਿਤਕ 21 ਸਤੰਬਰ ਨੂੰ ਘਰ ਤੋਂ ਲਾਪਤਾ ਸੀ, ਜਿਸਦੀ ਸਿਕਾਇਤ ਪੁਲਿਸ ਕੋਲ ਪਰਿਵਾਰ ਨੇ ਦਰਜ਼ ਕਰਵਾਈ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਜਾਂਚ ਪੜਤਾਲ ਕਰਕੇ ਮ੍ਰਿਤਕ ਦੀ ਲਾਸ਼ ਨਹਿਰ ਵਿੱਚੋਂ ਬਰਾਮਦ ਕੀਤੀ ਸੀ।
ਇਸਦੀ ਜਾਂਚ ਦੌਰਾਨ ਇਹ ਮਾਮਲਾ ਸਾਹਮਣੇ ਆਇਆ ਸੀ ਕਿ ਹਰਪ੍ਰੀਤ ਨੂੰ ਉਸਦੇ ਚਾਰ ਦੋਸਤਾਂ ਨੇ ਕਤਲ ਕਰਕੇ ਨਹਿਰ ਵਿੱਚ ਸੁੱਟਿਆ ਹੈ। ਡੀਐਸਪੀ ਤਪਾ ਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੁਲਿਸ ਨੇ ਮ੍ਰਿਤਕ ਦੇ ਚਾਰ ਦੋਸਤਾਂ ਵਿਰੁੱਧ ਮਾਮਲਾ ਦਰਜ਼ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਤਪਾ ਰਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਹਰਪ੍ਰੀਤ ਸਿੰਘ ਵਾਸੀ ਭਦੌੜ ਟੈਕਸੀ ਚਲਾਉਂਦਾ ਸੀ। ਜੋ 21 ਸਤੰਬਰ ਤੋਂ ਆਪਣੇ ਘਰ ਤੋਂ ਲਾਪਤਾ ਸੀ। ਉਸਦੇ ਪਰਿਵਾਰ ਵਲੋਂ ਲਾਪਤਾ ਹੋਣ ਦੀ ਸਿਕਾਇਤ ਦਰਜ਼ ਕਰਵਾਈ ਗਈ ਸੀ। ਜਿਸ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਦੇ ਦੋਸਤਾਂ ਤੋਂ ਪੁੱਛਗਿੱਛ ਕੀਤੀ ਅਤੇ ਪਤਾ ਚੱਲਿਆ ਕਿ ਉਸਦੇ ਦੋਸਤਾਂ ਨੇ ਹੀ ਹਰਪ੍ਰੀਤ ਨੂੰ ਮਾਰ ਕੇ ਉਸਦੀ ਲਾਸ਼ ਨਹਿਰ ਸੁੱਟ ਦਿੱਤੀ ਹੈ। ਜਿਸ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨਹਿਰ ਵਿੱਚੋਂ ਬਰਾਮਦ ਕੀਤੀ ਸੀ।
![ਪੈਸੇ ਲਈ ਦੋਸਤ ਦਾ ਕਤਲ ਕਰਨ ਵਾਲੇ ਮੁਲਜ਼ਮ ਗ੍ਰਿਫ਼ਤਾਰ](https://etvbharatimages.akamaized.net/etvbharat/prod-images/pb-bnl-murdertrace-pb10017_01102022160019_0110f_1664620219_997.jpg)
ਉਹਨਾਂ ਦੱਸਿਆ ਕਿ ਹਰਪ੍ਰੀਤ ਦਾ ਉਸਦੇ ਚਾਰ ਦੋਸਤਾਂ ਵਲੋਂ ਕਤਲ ਕੀਤਾ ਗਿਆ ਹੈ। ਇਨ੍ਹਾਂ ਚਾਰ ਦੋਸਤਾਂ ਵਿੱਚੋਂ ਇੱਕ ਦੋਸਤ ਨੇ ਹਰਪ੍ਰੀਤ ਸਿੰਘ ਦੇ 6 ਹਜ਼ਾਰ ਰੁਪਏ ਦੇਣੇ ਸਨ। ਇਸੇ ਨੂੰ ਲੈ ਕੇ ਉਸਦਾ ਕਤਲ ਕੀਤਾ ਗਿਆ ਹੈ। ਇਹਨਾਂ ਦੋਸਤਾਂ ਨੇ ਉਸਦੀ ਗੱਡੀ ਵੀ ਆਪਣੇ ਕੋਲ ਰੱਖੀ ਹੋਈ ਸੀ। ਪੁਲਿਸ ਵਲੋਂ ਹੁਣ ਇਹਨਾਂ ਚਾਰੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ਼ ਕਰਕੇ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ: PLC ਦੇ BJP ਵਿੱਚ ਰਲੇਵੇਂ ਤੋਂ ਬਾਅਦ ਕਈ ਪਾਰਟੀ ਆਗੂ ਬੀਜੇਪੀ ਵਿੱਚ ਹੋਏ ਸ਼ਾਮਲ