ETV Bharat / state

ਬਰਨਾਲਾ ਬੱਸ ਸਟੈਂਡ ਵਿੱਚ ਖੜ੍ਹੀ ਬੱਸ ਨੂੰ ਲੱਗੀ ਅੱਗ

author img

By

Published : Dec 7, 2019, 6:01 PM IST

ਬਰਨਾਲਾ ਦੇ ਬੱਸ ਸਟੈਂਡ ਵਿੱਚ ਖੜ੍ਹੀ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਨੂੰ ਅਚਾਨਕ ਅੱਗ ਲੱਗ ਗਈ।

ਬਰਨਾਲਾ
ਬੱਸ

ਬਰਨਾਲਾ: ਸਥਾਨਕ ਬੱਸ ਸਟੈਂਡ ਵਿੱਚ ਖੜ੍ਹੀ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਨੂੰ ਅਚਾਨਕ ਅੱਗ ਲੱਗ ਗਈ। ਦੱਸ ਦਈਏ, ਇਹ ਬੱਸ ਸਟੈਂਡ 'ਤੇ ਬੱਸ ਖਾਲੀ ਖੜ੍ਹੀ ਸੀ ਜਿਸ ਦੌਰਾਨ ਅਚਾਨਕ ਬੱਸ ਦੀ ਡੀਜ਼ਲ ਟੰਕੀ ਨੂੰ ਅੱਗ ਲੱਗ ਗਈ।

ਇਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੱਸ ਦੇ ਡਰਾਈਵਰ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਬੱਸ ਫ਼ਰੀਦਕੋਟ ਤੋਂ ਲੈ ਕੇ ਬਰਨਾਲਾ ਬੱਸ ਸਟੈਂਡ ਵਿੱਚ ਆਇਆ ਸੀ ਤੇ ਹੁਣ ਅੱਗੇ ਉਸ ਨੇ ਮਲੇਰਕੋਟਲਾ ਜਾਣਾ ਸੀ।

ਵੀਡੀਓ

ਮਨਜੀਤ ਸਿੰਘ ਨੇ ਅੱਗੇ ਦੱਸਿਆ ਕਿ ਬੱਸ ਵਿੱਚ ਕਿਸੇ ਖ਼ਰਾਬੀ ਨੂੰ ਦੂਰ ਕਰਵਾਉਣ ਲਈ ਉਹ ਬਰਨਾਲਾ ਬੱਸ ਸਟੈਂਡ 'ਤੇ ਹੀ ਬੱਸ ਠੀਕ ਕਰਵਾ ਰਿਹਾ ਸੀ। ਇਸ ਦੌਰਾਨ ਅਚਾਨਕ ਬੱਸ ਦੀ ਡੀਜ਼ਲ ਟੈਂਕੀ ਵਿੱਚੋਂ ਧੂੰਆਂ ਨਿਕਲਣ ਲੱਗਿਆ ਤੇ ਅੱਗ ਲੱਗ ਗਈ।

ਇਸ ਤੋਂ ਬਾਅਦ ਉਹ ਛੇਤੀ ਬੱਸ ਨੂੰ ਲੈ ਕੇ ਬੱਸ ਸਟੈਂਡ ਤੋਂ ਬਾਹਰ ਨਿਕਲਿਆ ਤੇ ਅਬਾਦੀ ਵਾਲੇ ਇਲਾਕੇ ਤੋਂ ਦੂਰ ਲੈ ਗਿਆ ਤੇ ਰਾਹ ਵਿੱਚ ਹੀ ਫਾਇਰ ਬਿਗ੍ਰੇਡ ਦੀ ਗੱਡੀ ਨੂੰ ਫੋਨ ਕਰ ਦਿੱਤਾ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਫਾਇਰ ਬਿਗ੍ਰੇਡ ਦੀ ਗੱਡੀ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ।

Intro:
ਬਰਨਾਲਾ ਦੇ ਬੱਸ ਸਟੈਂਡ ਵਿੱਚ ਅੱਜ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਬੱਸ ਸਟੈਂਡ ਵਿੱਚ ਖੜੀ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਦੀ ਡੀਜ਼ਲ ਟੈਂਕੀ ਨੂੰ ਅੱਗ ਲੱਗ ਗਈ । ਇਹ ਬੱਸ ਫ਼ਰੀਦਕੋਟ ਤੋਂ ਆਈ ਸੀ ਅਤੇ ਅੱਗੇ ਮਲੇਰਕੋਟਲਾ ਜਾਣਾ ਸੀ। ਬੱਸ ਡਰਾਈਵਰ ਨੂੰ ਜਦੋਂ ਹੀ ਅੱਗ ਲੱਗਣ ਦਾ ਪਤਾ ਲੱਗਿਆ ਤਾਂ ਡਰਾਈਵਰ ਫੁਰਤੀ ਨਾਲ ਬੱਸ ਨੂੰ ਬੱਸ ਸਟੈਂਡ ਵਿੱਚੋਂ ਕੱਢ ਕੇ ਆਬਾਦੀ ਤੋਂ ਦੂਰ ਲੈ ਗਿਆ। ਜਿੱਥੇ ਫਾਇਰਬਿ੍ਗੇਡ ਦੀ ਗੱਡੀ ਨੇ ਆ ਕੇ ਅੱਗ 'ਤੇ ਕਾਬੂ ਪਾਇਆ। ਜਿਸ ਨਾਲ ਵੱਡੀ ਦੁਰਘਟਨਾ ਹੋਣ ਤੋਂ ਬਚਾਅ ਹੋ ਗਿਆ ।
Body:ਇਸ ਮੌਕੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੱਸ ਦੇ ਡਰਾਈਵਰ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਫ਼ਰੀਦਕੋਟ ਤੋਂ ਬੱਸ ਲੈ ਕੇ ਬਰਨਾਲਾ ਬੱਸ ਸਟੈਂਡ ਵਿੱਚ ਆਇਆ ਸੀ ਅਤੇ ਅੱਗੇ ਮਲੇਰਕੋਟਲੇ ਜਾਣਾ ਸੀ। ਬੱਸ ਵਿੱਚ ਕਿਸੇ ਖਰਾਬੀ ਨੂੰ ਦੂਰ ਕਰਵਾਉਣ ਲਈ ਉਹ ਬੱਸ ਸਟੈਂਡ ਵਿੱਚ ਹੀ ਬੱਸ ਠੀਕ ਕਰਵਾ ਰਿਹਾ ਸੀ ਕਿ ਅਚਾਨਕ ਬੱਸ ਦੀ ਡੀਜ਼ਲ ਟੈਂਕੀ ਵਿੱਚੋਂ ਧੂੰਆਂ ਨਿਕਲਣ ਲੱਗਿਆ ਤੇ ਅੱਗ ਲੱਗ ਗਈ। ਜਿਸ ਦੇ ਬਾਅਦ ਉਸ ਨੇ ਜਲਦੀ ਨਾਲ ਬੱਸ ਨੂੰ ਲੈ ਕੇ ਬੱਸ ਸਟੈਂਡ ਤੋਂ ਬਾਹਰ ਨਿਕਲਿਆ ਅਤੇ ਅਬਾਦੀ ਏਰੀਏ ਤੋਂ ਦੂਰ ਲੈ ਗਿਆ ਅਤੇ ਰਸਤੇ ਵਿੱਚ ਹੀ ਫਾਇਰ ਬਿਗ੍ਰੇਡ ਦੀ ਗੱਡੀ ਨੂੰ ਫੋਨ ਕਰ ਦਿੱਤਾ। ਜਿਸ ਦੇ ਬਾਅਦ ਫਾਇਰ ਬਿਗ੍ਰੇਡ ਦੀ ਗੱਡੀ ਨੇ ਮੌਕੇ 'ਤੇ ਆ ਕੇ ਅੱਗ 'ਤੇ ਕਾਬੂ ਪਾਇਆ।

ਉੱਥੇ ਫਾਇਰ ਬਿਗ੍ਰੇਡ ਦੇ ਅਧਿਕਾਰੀ ਇਕਬਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬੱਸ ਸਟੈਂਡ 'ਤੇ ਇੱਕ ਬੱਸ ਵਿੱਚ ਆ ਕੇ ਲੱਗਣ ਦਾ ਪਤਾ ਲੱਗਿਆ ਸੀ। ਜਿਸ ਦੇ ਬਾਅਦ ਉਹ ਜਲਦੀ ਨਾਲ ਫਾਇਰ ਬਿਗ੍ਰੇਡ ਦੀ ਗੱਡੀ ਲੈ ਕੇ ਅੱਗ ਬੁਝਾਉਣ ਲਈ ਨਿਕਲ ਗਏ ਅਤੇ ਬੱਸ ਨੂੰ ਲੱਗੀ ਅੱਗ ਤੇ ਜਲਦੀ ਨਾਲ ਕਾਬੂ ਪਾਇਆ। ਇਸ ਅੱਗ ਨਾਲ ਕਿਸੇ ਵੱਡੀ ਘਟਨਾ ਤੋਂ ਬਚਾਅ ਹੋ ਗਿਆ।

Conclusion:Byte - ਮਨਜੀਤ ਸਿੰਘ ਬੱਸ ਡਰਾਈਵਰ
Byte - ਇਕਬਾਲ ਸਿੰਘ ਫਾਇਰ ਬ੍ਰਿਗੇਡ ਅਧਿਕਾਰੀ

ਬਰਨਾਲਾ ਤੋਂ ਲਖਵੀਰ ਚੀਮਾ ਈਟੀਵੀ ਭਾਰਤ
ETV Bharat Logo

Copyright © 2024 Ushodaya Enterprises Pvt. Ltd., All Rights Reserved.