ETV Bharat / state

ਅਵਾਰਾ ਪਸ਼ੂਆਂ ਦਾ ਕਹਿਰ ਜਾਰੀ, ਕਿਸਾਨ ਹੋ ਰਹੇ ਪਰੇਸ਼ਾਨ

ਸੂਬੇ ਭਰ ਵਿੱਚ ਅਵਾਰਾ ਪਸ਼ੂਆਂ ਦੀ ਸਮੱਸਿਆ ਵਧਦੀ ਜਾ ਰਹੀ ਹੈ ਜਿਸ ਕਾਰਨ ਹਰ ਦਿਨ ਸੜਕ ਹਾਦਸੇ ਹੋ ਰਹੇ ਹਨ ਅਤੇ ਕਿਸਾਨਾਂ ਦੀਆਂ ਫਸਲਾਂ ਦਾ ਵੀ ਨੁਕਸਾਨ ਹੋ ਰਿਹਾ ਹੈ। ਕਿਸਾਨ ਇਨ੍ਹਾਂ ਅਵਾਰਾ ਪਸ਼ੂਆਂ ਕੋਲੋਂ ਆਪਣੀ ਫਸਲ ਬਚਾਉਣ ਲਈ ਖ਼ੁਦ ਖੇਤ ਦੀ ਰਾਖ਼ੀ ਦਾ ਪ੍ਰਬੰਧ ਕਰਨ ਲਈ ਮਜ਼ਬੂਰ ਹੋ ਰਹੇ ਹਨ।

stray cattle
ਅਵਾਰਾ ਪਸ਼ੂ
author img

By

Published : Nov 28, 2019, 1:25 PM IST

ਬਰਨਾਲਾ: ਆਵਾਰਾ ਪਸ਼ੂ ਕਿਸਾਨਾਂ ਲਈ ਵੱਡੀ ਸਮੱਸਿਆ ਬਣੇ ਹੋਏ ਹਨ। ਕਰਜ਼ੇ ਦੀ ਮਾਰ ਝੱਲ ਰਿਹਾ ਕਿਸਾਨਾਂ ਨੂੰ ਪਸ਼ੂਆਂ ਤੋਂ ਆਪਣੀਆਂ ਫ਼ਸਲਾਂ ਨੂੰ ਬਚਾਉਣ ਲਈ ਤਿੰਨ ਤਰ੍ਹਾਂ ਦੇ ਟੈਕਸ ਝੱਲਣੇ ਪੈ ਰਹੇ ਹਨ। ਸਰਕਾਰੀ ਟੈਕਸ ਦੇ ਨਾਲ-ਨਾਲ ਕਿਸਾਨ ਆਪਣੇ ਪੱਧਰ ਉੱਤੇ ਪੈਸੇ ਇਕੱਠੇ ਕਰਕੇ ਫ਼ਸਲਾਂ ਦੀ ਪਸ਼ੂਆਂ ਤੋਂ ਰਾਖ਼ੀ ਦਾ ਪ੍ਰਬੰਧ ਕਰਨ ਲਈ ਮਜ਼ਬੂਰ ਹੋ ਰਹੇ ਹਨ।

ਵੇਖੋ ਵੀਡੀਓ

ਸਰਕਾਰ ਵੱਲੋਂ ਆਵਾਰਾ ਪਸ਼ੂਆਂ ਦੇ ਹੱਲ ਲਈ ਬਿਜਲੀ ਬਿੱਲਾਂ ਵਿੱਚ ਗਊ ਸੈਸ ਲਗਾ ਕੇ ਟੈਕਸ ਵਸੂਲਿਆ ਜਾ ਰਿਹਾ ਹੈ ਪਰ ਇਹ ਸੈਸ ਲੈਣ ਦੇ ਬਾਵਜੂਦ ਇਨ੍ਹਾਂ ਪਸ਼ੂਆਂ ਦਾ ਹੱਲ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਇਨ੍ਹਾਂ ਆਵਾਰਾ ਪਸ਼ੂਆਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਕਿਸਾਨ ਗਊ ਸੈਸ ਭਰ ਰਹੇ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਦੀਆਂ ਫ਼ਸਲਾਂ ਨੂੰ ਪਸ਼ੂ ਖਰਾਬ ਕਰ ਰਹੇ ਹਨ।

ਸਰਕਾਰ ਤਾਂ ਟੈਕਸ ਵਸੂਲਣ ਤੋਂ ਬਾਅਦ ਵੀ ਪਸ਼ੂਆਂ ਦੀ ਸਮੱਸਿਆ ਦਾ ਹੱਲ ਨਹੀਂ ਕਰਦੀ ਜਿਸ ਕਰਕੇ ਕਿਸਾਨ ਪਿੰਡ ਪੱਧਰ ਉੱਤੇ ਪੈਸੇ ਇਕੱਠੇ ਕਰਕੇ ਪਸ਼ੂਆਂ ਦਾ ਹੱਲ ਕਰ ਰਹੇ ਹਨ ਅਤੇ ਆਪਣੇ ਖੇਤਾਂ ਦੀ ਵਾੜ ਕਰਨ ਲਈ ਵੱਖਰਾ ਬੋਝ ਝੱਲ ਰਹੇ ਹਨ।

ਆਵਾਰਾ ਪਸ਼ੂਆਂ ਦੇ ਹੱਲ ਲਈ ਰੱਖੇ ਰਾਖ਼ੇ
ਕਿਸਾਨਾਂ ਵਲੋਂ ਪਿੰਡ ਪੱਧਰ ਉੱਤੇ ਆਵਾਰਾ ਪਸ਼ੂਆਂ ਦੇ ਹੱਲ ਲਈ ਰਾਖ਼ੇ ਰੱਖੇ ਜਾ ਰਹੇ ਹਨ। ਇਹ ਰਾਖ਼ੇ ਪ੍ਰਤੀ ਪਿੰਡ ਦੇ ਹਿਸਾਬ ਨਾਲ ਕਿਸਾਨਾਂ ਨਾਲ ਪਸ਼ੂਆਂ ਦੇ ਹੱਲ ਦਾ ਠੇਕਾ ਕਰ ਲੈਂਦੇ ਹਨ। ਇਨ੍ਹਾਂ ਰਾਖ਼ਿਆਂ ਨੂੰ ਕਿਸਾਨਾਂ ਵਲੋਂ ਆਪਣੇ ਵਲੋਂ ਪੈਸੇ ਇਕੱਠੇ ਕਰਕੇ ਦਿੱਤੇ ਜਾਂਦੇ ਹਨ। ਪ੍ਰਤੀ ਏਕੜ ਦੇ ਹਿਸਾਬ ਨਾਲ ਪਿੰਡ ਦੇ ਹਰ ਕਿਸਾਨ ਤੋਂ ਪੈਸੇ ਇਕੱਠੇ ਕੀਤੇ ਜਾਂਦੇ ਹਨ ਜਿਸ ਤੋਂ ਬਾਅਦ ਇਹ ਰਾਖ਼ੇ ਪਿੰਡ ਦੀ ਹੱਦ ਵਿੱਚ ਰਹਿੰਦੇ ਸਾਰੇ ਆਵਾਰਾ ਪਸ਼ੂਆਂ ਨੂੰ ਪਿੰਡ ਤੋਂ ਬਾਹਰ ਛੱਡਣ ਦਾ ਜਿੰਮਾ ਲੈਂਦੇ ਹਨ। ਇਨ੍ਹਾਂ ਰਾਖ਼ਿਆਂ ਨੂੰ ਪ੍ਰਤੀ ਸਾਲ ਦੇ ਹਿਸਾਬ ਨਾਲ ਠੇਕਾ ਦਿੱਤਾ ਜਾਂਦਾ ਹੈ।

ਬਰਨਾਲਾ ਦੇ ਪਿੰਡ ਚੀਮਾ ਦੇ ਕਿਸਾਨਾਂ ਵਲੋਂ 1 ਲੱਖ 60 ਹਜ਼ਾਰ ਰੁਪਏ ਵਿੱਚ ਰਾਖ਼ੇ ਰੱਖੇ ਗਏ ਹਨ। ਇਸ ਦੇ ਨਾਲ ਪਿੰਡ ਵਿਧਾਤਾ ਦੇ ਕਿਸਾਨਾਂ ਵਲੋਂ 1 ਲੱਖ ਰੁਪਏ, ਭੋਤਨਾ ਦੇ ਕਿਸਾਨਾਂ ਵਲੋਂ 1 ਲੱਖ 20 ਹਜ਼ਾਰ ਰੁਪਏ, ਗਾਗੇਵਾਲ ਤੇ ਸੱਦੋਵਾਲ ਦੇ ਕਿਸਾਨਾਂ ਵਲੋਂ ਸਾਂਝੇ ਤੌਰ 'ਤੇ 1 ਲੱਖ ਰੁਪਏ ਵਿੱਚ ਇਹ ਰਾਖ਼ੇ ਰੱਖੇ ਗਏ ਹਨ।

ਖੇਤਾਂ ਦੀ ਵਾੜ ਲਈ ਲਗਾਈ ਕੰਡਿਆਲੀ ਤਾਰ
ਕਿਸਾਨਾਂ ਵਲੋਂ ਪਸ਼ੂਆਂ ਤੋਂ ਆਪਣੀਆਂ ਫ਼ਸਲਾਂ ਬਚਾਉਣ ਲਈ ਖੇਤਾਂ ਦੀ ਵਾੜ ਕਰਨ ਲਈ ਕੰਡਿਆਲੀ ਤਾਰ ਲਗਾਈ ਗਈ ਹੈ। ਇਸ ਕੰਡਿਆਲੀ ਲੋਹੇ ਦੀ ਤਾਰ ਉੱਤੇ ਵੀ ਕਿਸਾਨਾਂ ਦਾ ਹਜ਼ਾਰਾਂ ਰੁਪਏ ਖ਼ਰਚ ਆਉਂਦਾ ਹੈ। ਸਿਰਫ਼ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਹੀ ਕਿਸਾਨਾਂ ਨੂੰ ਹਜ਼ਾਰਾਂ ਰੁਪਏ ਆਰਥਿਕ ਬੋਝ ਝੱਲਣਾ ਪੈ ਰਿਹਾ ਹੈ। ਸਰਕਾਰੀ ਟੈਕਸ ਦੇ ਨਾਲ ਨਾਲ ਰਾਖ਼ਿਆਂ ਅਤੇ ਕੰਡਿਆਲੀ ਤਾਰ ਦਾ ਟੈਕਸ। ਰਾਤ ਸਮੇਂ ਆਪਣੀ ਨੀਂਦ ਹਰਾਮ ਹੋਣੀ, ਉਹ ਇਸ ਤੋਂ ਵੀ ਵੱਖਰੀ ਹੈ।

ਪਸ਼ੂਆਂ ਕਾਰਨ ਰੋਜ਼ਾਨਾ ਹੋ ਰਹੇ ਸੜਕ ਹਾਦਸੇ
ਪਿੰਡ ਚੀਮਾ ਦੇ ਕਿਸਾਨ ਬਲਵੀਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਵਲੋਂ 1 ਲੱਖ, 60 ਹਜ਼ਾਰ ਰੁਪਏ ਵਿੱਚ ਰਾਖ਼ੇ ਰੱਖੇ ਗਏ ਹਨ। ਪ੍ਰਤੀ ਏਕੜ 500 ਰੁਪਏ ਕਿਸਾਨ ਤੋਂ ਇਕੱਠਾ ਕੀਤਾ ਗਿਆ ਹੈ। ਪਸ਼ੂਆਂ ਕਾਰਨ ਰੋਜ਼ਾਨਾ ਸੜਕ ਹਾਦਸੇ ਹੋ ਰਹੇ ਹਨ। ਕਿਸਾਨਾਂ ਦੇ ਪਸ਼ੂਆਂ ਕਾਰਨ ਝਗੜੇ ਹੋ ਰਹੇ ਹਨ। ਕਤਲ ਕਰਨ ਤੱਕ ਨੌਬਤ ਆ ਰਹੀ ਹੈ। ਜਿਸ ਕਰਕੇ ਕਿਸਾਨਾਂ ਵਲੋਂ ਆਪਣੇ ਖੇਤਾਂ ਦੀ ਕੰਡਿਆਲੀ ਤਾਰ ਨਾਲ ਵਾੜ ਕਰਨੀ ਪੈ ਰਹੀ ਹੈ। ਕੋਈ ਵੀ ਗਊਸ਼ਾਲਾ ਜਾਂ ਸਰਕਾਰ ਇਹਨਾਂ ਆਵਾਰਾ ਪਸ਼ੂਆਂ ਨੂੰ ਸੰਭਾਲ ਨਹੀਂ ਰਹੀ।

ਕਿਸਾਨ ਆਗੂ ਸੰਦੀਪ ਸਿੰਘ ਨੇ ਦੱਸਿਆ ਕਿ ਆਵਾਰਾ ਪਸ਼ੂਆਂ ਕਾਰਨ ਉਨ੍ਹਾਂ ਨਾਲ ਤਿੰਨ ਤਰ੍ਹਾਂ ਦੀ ਲੁੱਟ ਹੋ ਰਹੀ ਹੈ। ਪਹਿਲਾ ਗਊ ਸੈਸ, ਫ਼ਿਰ ਰਾਖ਼ੇ ਰੱਖੇ ਜਾ ਰਹੇ ਹਨ ਅਤੇ ਇਸ ਤੋਂ ਇਲਾਵਾ ਕੰਡਿਆਲੀ ਤਾਰ ਅਤੇ ਇਸ ਨੂੰ ਲਗਾਉਣ ਵਾਲੇ ਪੱਥਰ ਦੇ ਬਾਲਿਆਂ ਉੱਤੇ ਖ਼ਰਚ ਹੋ ਰਿਹਾ ਹੈ। ਗਊ ਸੈਸ ਬਿਲਕੁਲ ਵੀ ਪਸ਼ੂਆਂ ਦੀ ਸਮੱਸਿਆ ਹੱਲ ਕਰਨ 'ਤੇ ਨਹੀਂ ਖਰਚਿਆ ਜਾ ਰਿਹਾ। ਰਾਖ਼ੇ ਰੱਖਣ ਨਾਲ ਵੀ ਪਸ਼ੂਆਂ ਦਾ ਹੱਲ ਨਹੀਂ ਹੋ ਰਿਹਾ।

ਕਿਸਾਨਾਂ ਤੋਂ ਗਊ ਟੈਕਸ ਵਸੂਲ ਰਹੀ ਸਰਕਾਰ
ਕਿਸਾਨ ਦਰਸ਼ਨ ਸਿੰਘ ਨੇ ਕਿਹਾ ਕਿ ਸਰਕਾਰ ਬਿਜਲੀ ਬਿੱਲ 'ਤੇ ਲੋਕਾਂ ਤੋਂ ਗਊ ਟੈਕਸ ਵਸੂਲ ਰਹੀ ਹੈ। ਖਜ਼ਾਨਾ ਮੰਤਰੀ ਪੰਜਾਬ ਸਰਕਾਰ ਦਾ ਖ਼ਜ਼ਾਨਾ ਖ਼ਾਲੀ ਆਖ਼ ਰਿਹਾ ਹੈ। ਮੰਤਰੀ ਆਪਣੀਆਂ ਤਨਖ਼ਾਹਾਂ ਵਧਾਉਣ ਲਈ ਮਿੰਟ ਲਗਾਉਂਦੇ ਹਨ, ਪਰ ਕਿਸਾਨਾਂ ਵੇਲੇ ਖ਼ਜ਼ਾਨਾ ਖ਼ਾਲੀ ਹੋ ਜਾਂਦਾ ਹੈ। ਪੰਜਾਬ 'ਚ ਸਰਕਾਰ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈ।

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਆਗੂ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਸਰਕਾਰ ਨੇ ਗਊ ਦੇ ਨਾਮ 'ਤੇ ਕਮਾਈ ਕਰ ਲਈ ਹੈ, ਪਰ ਹੱਲ ਕਰ ਨਹੀਂ ਰਹੀ। ਉਹਨਾਂ ਕਿਹਾ ਕਿ ਇਹਨਾਂ ਪਸ਼ੂਆਂ ਦਾ ਹੱਲ ਕਰਨ ਲਈ ਇੱਕੋ ਇੱਕ ਹੱਲ ਬੁੱਚੜਖ਼ਾਨੇ ਤੇ ਆਰਾ ਹੈ। ਅਮਰੀਕੀ ਕਿਸਮ ਦੇ ਪਸ਼ੂ ਗਊ ਕਿਸਮ 'ਚ ਹੀ ਨਹੀਂ ਹੈ ਜਿਸ ਕਰਕੇ ਇਨ੍ਹਾਂ ਦਾ ਮੀਟ ਬਣਾ ਕੇ ਵੇਚਿਆ ਜਾਣਾ ਚਾਹੀਦਾ ਹੈ ਜਿਸ ਨਾਲ ਸੜਕ ਹਾਦਸੇ ਵੀ ਘਟਣਗੇ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਬਲੌਰ ਸਿੰਘ ਛੰਨਾ ਨੇ ਕਿਹਾ ਕਿ ਆਵਾਰਾ ਪਸ਼ੂ ਪੰਜਾਬ ਦੇ ਲੋਕਾਂ ਦੀ ਮੌਤ ਦਾ ਕਾਰਨ ਬਣ ਰਹੇ ਹਨ। ਕਿਸਾਨ ਪਹਿਲਾਂ ਹੀ ਕਰਜ਼ੇ 'ਚ ਡੁੱਬਿਆ ਹੋਇਆ ਹੈ, ਪਰ ਪਸ਼ੂਆਂ ਦਾ ਹੱਲ ਤੱਕ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਸਰਕਾਰ ਗਊ ਟੈਕਸ ਬੰਦ ਕਰੇ ਅਤੇ ਗਊਸ਼ਾਲਾਵਾਂ ਦਾ ਪ੍ਰਬੰਧ ਕਰਕੇ ਸਮੱਸਿਆ ਦਾ ਹੱਲ ਕਰੇ।

Intro:ਬਰਨਾਲਾ।
ਆਵਾਰਾ ਪਸ਼ੂਆਂ ਦਾ ਮਸਲਾ ਕਿਸਾਨਾਂ ਲਈ ਵੱਡੀ ਸਮੱਸਿਆ ਬਣਿਆ ਹੋਇਆ ਹੈ। ਕੈਪਟਨ ਸਰਕਾਰ ਵੀ ਤਿੰਨ ਸਾਲਾਂ ਦੇ ਰਾਜ ਦੌਰਾਨ ਇਹ ਮਸਲਾ ਹੱਲ ਨਹੀਂ ਕਰ ਸਕੀ। ਕਰਜ਼ੇ ਦੀ ਮਾਰ ਝੱਲ ਰਿਹਾ ਕਿਸਾਨ ਪਸ਼ੂਆਂ ਤੋਂ ਆਪਣੀਆਂ ਫ਼ਸਲਾਂ ਨੂੰ ਬਚਾਉਣ ਲਈ ਕਿਸਾਨਾਂ ਨੂੰ ਤਿੰਨ ਤਰ•ਾਂ ਦੇ ਟੈਕਸ ਝੱਲਣੇ ਪੈ ਰਹੇ ਹਨ। ਸਰਕਾਰੀ ਟੈਕਸ ਦੇ ਨਾਲ ਨਾਲ ਕਿਸਾਨ ਆਪਣੇ ਪੱਧਰ 'ਤੇ ਪੈਸੇ ਇਕੱਠੇ ਕਰਕੇ ਫ਼ਸਲਾਂ ਦੀ ਪਸ਼ੂਆਂ ਤੋਂ ਰਾਖ਼ੀ ਦਾ ਪ੍ਰਬੰਧ ਕਰਨ ਲਈ ਮਜ਼ਬੂਰ ਹੋ ਰਹੇ ਹਨ। ਸਰਕਾਰ ਵਲੋਂ ਆਵਾਰਾ ਪਸ਼ੂਆਂ ਦੇ ਹੱਲ ਲਈ ਬਿਜਲੀ ਬਿੱਲਾਂ ਵਿੱਚ ਗਊ ਸੈਸ ਲਗਾ ਕੇ ਟੈਕਸ ਵਸੂਲਿਆ ਜਾ ਰਿਹਾ ਹੈ। ਪਰ ਇਹ ਸੈਸ ਲੈਣ ਦੇ ਬਾਵਜੂਦ ਇਹਨਾਂ ਪਸ਼ੂਆਂ ਦਾ ਹੱਲ ਨਹੀਂ ਕੀਤਾ ਜਾ ਰਿਹਾ। ਜਿਸ ਕਰਕੇ ਇਹਨਾਂ ਆਵਾਰਾ ਪਸ਼ੂਆਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਕਿਸਾਨ ਸਰਕਾਰ ਨੂੰ ਗਊ ਸੈਸ ਵੀ ਭਰ ਰਹੇ ਹਨ, ਪਰ ਇਸਦੇ ਬਾਵਜੂਦ ਉਹਨਾਂ ਦੀਆਂ ਫ਼ਸਲਾਂ ਦਾ ਪਸ਼ੂਆਂ ਵਲੋਂ ਉਜਾੜਾ ਕੀਤਾ ਜਾ ਰਿਹਾ ਹੈ। ਸਰਕਾਰ ਤਾਂ ਟੈਕਸ ਵਸੂਲਣ ਤੋਂ ਬਾਅਦ ਵੀ ਪਸ਼ੂਆਂ ਦੀ ਸਮੱਸਿਆ ਦਾ ਹੱਲ ਨਹੀਂ ਕਰਦੀ। ਜਿਸ ਕਰਕੇ ਕਿਸਾਨਾਂ ਇਸ ਟੈਕਸ ਤੋਂ ਅਲੱਗ ਤੌਰ 'ਤੇ ਪਿੰਡ ਪੱਧਰ 'ਤੇ ਪੈਸੇ ਇਕੱਠੇ ਕਰਕੇ ਪਸ਼ੂਆਂ ਦੇ ਹੱਲ ਕਰ ਰਹੇ ਹਨ ਅਤੇ ਆਪਣੇ ਖੇਤਾਂ ਦੀ ਵਾੜ ਕਰਨ ਲਈ ਵੱਖਰਾ ਬੋਝ ਝੱਲਣਾ ਪੈ ਰਿਹਾ ਹੈ।Body:
ਪਿੰਡਾਂ ਵਿੱਚ ਕਿਸਾਨਾਂ ਵਲੋਂ ਪਿੰਡ ਪੱਧਰ 'ਤੇ ਆਵਾਰਾ ਪਸ਼ੂਆਂ ਦੇ ਹੱਲ ਲਈ 'ਰਾਖ਼ੇ' ਰੱਖੇ ਜਾ ਰਹੇ ਹਨ। ਇਹ ਰਾਖ਼ੇ ਪ੍ਰਤੀ ਪਿੰਡ ਦੇ ਹਿਸਾਬ ਨਾਲ ਕਿਸਾਨਾਂ ਨਾਲ ਪਸ਼ੂਆਂ ਦੇ ਹੱਲ ਦਾ ਠੇਕਾ ਕਰ ਲੈਂਦੇ ਹਨ। ਇਹਨਾਂ ਰਾਖ਼ਿਆਂ ਨੂੰ ਕਿਸਾਨਾਂ ਵਲੋਂ ਆਪਣੇ ਵਲੋਂ ਪੈਸੇ ਇਕੱਠੇ ਕਰਕੇ ਦਿੱਤੇ ਜਾਂਦੇ ਹਨ। ਪ੍ਰਤੀ ਏਕੜ ਦੇ ਹਿਸਾਬ ਨਾਲ ਪਿੰਡ ਦੇ ਹਰ ਕਿਸਾਨ ਤੋਂ ਪੈਸੇ ਇਕੱਠੇ ਕੀਤੇ ਜਾਂਦੇ ਹਨ। ਜਿਸਤੋਂ ਬਾਅਦ ਇਹ ਰਾਖ਼ੇ ਪਿੰਡ ਦੀ ਹੱਦ ਵਿੱਚ ਰਹਿੰਦੇ ਸਾਰੇ ਆਵਾਰਾ ਪਸ਼ੂਆਂ ਨੂੰ ਪਿੰਡ ਤੋਂ ਬਾਹਰ ਛੱਡਣ ਦਾ ਜਿੰਮਾ ਲੈਂਦੇ ਹਨ। ਇਹਨਾਂ ਰਾਖ਼ਿਆਂ ਨੂੰ ਪ੍ਰਤੀ ਸਾਲ ਦੇ ਹਿਸਾਬ ਨਾਲ ਠੇਕਾ ਦਿੱਤਾ ਜਾਂਦਾ ਹੈ।
ਬਰਨਾਲਾ ਦੇ ਪਿੰਡ ਚੀਮਾ ਦੇ ਕਿਸਾਨਾਂ ਵਲੋਂ 1 ਲੱਖ 60 ਹਜ਼ਾਰ ਰੁਪਏ ਵਿੱਚ ਰਾਖ਼ੇ ਰੱਖੇ ਗਏ ਹਨ। ਇਸਦੇ ਨਾਲ ਪਿੰਡ ਵਿਧਾਤਾ ਦੇ ਕਿਸਾਨਾਂ ਵਲੋਂ 1 ਲੱਖ ਰੁਪਏ, ਭੋਤਨਾ ਦੇ ਕਿਸਾਨਾਂ ਵਲੋਂ 1 ਲੱਖ 20 ਹਜ਼ਾਰ ਰੁਪਏ, ਗਾਗੇਵਾਲ ਤੇ ਸੱਦੋਵਾਲ ਦੇ ਕਿਸਾਨਾਂ ਵਲੋਂ ਸਾਂਝੇ ਤੌਰ 'ਤੇ 1 ਲੱਖ ਰੁਪਏ ਵਿੱਚ ਇਹ ਰਾਖ਼ੇ ਰੱਖੇ ਗਏ ਹਨ।
ਇਸਤੋਂ ਇਲਾਵਾ ਕਿਸਾਨਾਂ ਵਲੋਂ ਪਸ਼ੂਆਂ ਤੋਂ ਆਪਣੀਆਂ ਫ਼ਸਲਾਂ ਬਚਾਉਣ ਲਈ ਖੇਤਾਂ ਦੀ ਵਾੜ ਕਰਨ ਲਈ ਕੰਡਿਆਲੀ ਤਾਰ ਲਗਾਈ ਜਾਂਦੀ ਹੈ। ਇਸ ਕੰਡਿਆਲੀ ਲੋਹੇ ਦੀ ਤਾਰ 'ਤੇ ਵੀ ਕਿਸਾਨਾਂ ਦਾ ਹਜ਼ਾਰਾਂ ਰੁਪਏ ਖ਼ਰਚ ਆਉਂਦਾ ਹੈ। ਸਿਰਫ਼ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਹੀ ਕਿਸਾਨਾਂ ਨੂੰ ਹਜ਼ਾਰਾਂ ਰੁਪਏ ਆਰਥਿਕ ਬੋਝ ਝੱਲਣਾ ਪੈ ਰਿਹਾ ਹੈ। ਸਰਕਾਰੀ ਟੈਕਸ ਦੇ ਨਾਲ ਨਾਲ ਰਾਖ਼ਿਆਂ ਅਤੇ ਕੰਡਿਆਲੀ ਤਾਰ ਦਾ ਟੈਕਸ। ਰਾਤ ਸਮੇਂ ਆਪਣੀ ਨੀਂਦ ਹਰਾਮ ਹੋਣੀ, ਉਹ ਇਸਤੋਂ ਵੀ ਵੱਖਰੀ ਹੈ। Conclusion:
ਪਿੰਡ ਚੀਮਾ ਦੇ ਕਿਸਾਨ ਬਲਵੀਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਵਲੋਂ 1 ਲੱਖ, 60 ਹਜ਼ਾਰ ਰੁਪਏ ਵਿੱਚ ਰਾਖ਼ੇ ਰੱਖੇ ਗਏ ਹਨ। ਪ੍ਰਤੀ ਏਕੜ 500 ਰੁਪਏ ਕਿਸਾਨ ਤੋਂ ਇਕੱਠਾ ਕੀਤਾ ਗਿਆ ਹੈ। ਪਸ਼ੂਆਂ ਕਾਰਨ ਰੋਜ਼ਾਨਾ ਸੜਕ ਹਾਦਸੇ ਹੋ ਰਹੇ ਹਨ। ਕਿਸਾਨਾਂ ਦੇ ਪਸ਼ੂਆਂ ਕਾਰਨ ਝਗੜੇ ਹੋ ਰਹੇ ਹਨ। ਕਤਲ ਕਰਨ ਤੱਕ ਨੌਬਤ ਆ ਰਹੀ ਹੈ। ਜਿਸ ਕਰਕੇ ਕਿਸਾਨਾਂ ਵਲੋਂ ਆਪਣੇ ਖੇਤਾਂ ਦੀ ਕੰਡਿਆਲੀ ਤਾਰ ਨਾਲ ਵਾੜ ਕਰਨੀ ਪੈ ਰਹੀ ਹੈ। ਕੋਈ ਵੀ ਗਊਸ਼ਾਲਾ ਜਾਂ ਸਰਕਾਰ ਇਹਨਾਂ ਆਵਾਰਾ ਪਸ਼ੂਆਂ ਨੂੰ ਸੰਭਾਲ ਨਹੀਂ ਰਹੀ।
ਕਿਸਾਨ ਆਗੂ ਸੰਦੀਪ ਸਿੰਘ ਨੇ ਦੱਸਿਆ ਕਿ ਆਵਾਰਾ ਪਸ਼ੂਆਂ ਦੇ ਨਾਲ ਤਿੰਨ ਤਰ•ਾਂ ਦੀ ਲੁੱਟ ਹੋ ਰਹੀ ਹੈ। ਪਹਿਲਾ ਗਊ ਸੈਸ, ਫ਼ਿਰ ਰਾਖ਼ੇ ਰੱਖੇ ਜਾ ਰਹੇ ਹਨ ਅਤੇ ਇਸਤੋਂ ਇਲਾਵਾ ਕੰਡਿਆਲੀ ਤਾਰ ਅਤੇ ਇਸਨੂੰ ਲਗਾਉਣ ਵਾਲੇ ਪੱਥਰ ਦੇ ਬਾਲਿਆਂ 'ਤੇ ਖ਼ਰਚ ਹੋ ਰਿਹਾ ਹੈ। ਗਊ ਸੈਸ ਬਿਲਕੁਲ ਵੀ ਪਸ਼ੂਆਂ ਦੀ ਸਮੱਸਿਆ ਹੱਲ ਕਰਨ 'ਤੇ ਨਹੀਂ ਖਰਚਿਆ ਜਾ ਰਿਹਾ। ਰਾਖ਼ੇ ਰੱਖਣ ਨਾਲ ਵੀ ਪਸ਼ੂਆਂ ਦਾ ਹੱਲ ਨਹੀਂ ਹੋ ਰਿਹਾ।
ਕਿਸਾਨ ਦਰਸ਼ਨ ਸਿੰਘ ਨੇ ਕਿਹਾ ਕਿ ਸਰਕਾਰ ਬਿਜਲੀ ਬਿੱਲ 'ਤੇ ਲੋਕਾਂ ਤੋਂ ਗਊ ਟੈਕਸ ਵਸੂਲ ਰਹੀ ਹੈ। ਖਜ਼ਾਨਾ ਮੰਤਰੀ ਪੰਜਾਬ ਸਰਕਾਰ ਦਾ ਖ਼ਜ਼ਾਨਾ ਖ਼ਾਲੀ ਆਖ਼ ਰਿਹਾ ਹੈ। ਮੰਤਰੀ ਆਪਣੀਆਂ ਤਨਖ਼ਾਹਾਂ ਵਧਾਉਣ ਲਈ ਮਿੰਟ ਲਗਾਉਂਦੇ ਹਨ, ਪਰ ਕਿਸਾਨਾਂ ਵੇਲੇ ਖ਼ਜ਼ਾਨਾ ਖ਼ਾਲੀ ਹੋ ਜਾਂਦਾ ਹੈ। ਪੰਜਾਬ 'ਚ ਸਰਕਾਰ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਆਗੂ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਸਰਕਾਰ ਨੇ ਗਊ ਦੇ ਨਾਮ 'ਤੇ ਕਮਾਈ ਕਰ ਲਈ ਹੈ, ਪਰ ਹੱਲ ਕਰ ਨਹੀਂ ਰਹੀ। ਉਹਨਾਂ ਕਿਹਾ ਕਿ ਇਹਨਾਂ ਪਸ਼ੂਆਂ ਦਾ ਹੱਲ ਕਰਨ ਲਈ ਇੱਕੋ ਇੱਕ ਹੱਲ ਬੁੱਚੜਖ਼ਾਨੇ ਤੇ ਆਰਾ ਹੈ। ਅਮਰੀਕੀ ਕਿਸਮ ਦੇ ਪਸ਼ੂ ਗਊ ਕਿਸਮ 'ਚ ਹੀ ਨਹੀਂ ਹੈ। ਜਿਸ ਕਰਕੇ ਇਹਨਾਂ ਦਾ ਮੀਟ ਬਣਾ ਕੇ ਵੇਚਿਆ ਜਾਣਾ ਚਾਹੀਦਾ ਹੈ। ਜਿਸ ਨਾਲ ਸੜਕ ਹਾਦਸੇ ਵੀ ਘਟਨਗੇ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਬਲੌਰ ਸਿੰਘ ਛੰਨਾ ਨੇ ਕਿਹਾ ਕਿ ਆਵਾਰਾ ਪਸ਼ੂ ਪੰਜਾਬ ਦੇ ਲੋਕਾਂ ਦੀ ਮੌਤ ਦਾ ਕਾਰਨ ਬਣ ਰਹੇ ਹਨ। ਕਿਸਾਨ ਪਹਿਲਾਂ ਹੀ ਕਰਜ਼ੇ 'ਚ ਡੁੱਬਿਆ ਹੋਇਆ ਹੈ, ਪਰ ਪਸ਼ੂਆਂ ਦਾ ਹੱਲ ਤੱਕ ਨਹੀਂ ਹੋ ਸਕਿਆ। ਉਹਨਾਂ ਕਿਹਾ ਕਿ ਸਰਕਾਰ ਗਊ ਟੈਕਸ ਬੰਦ ਕਰੇ ਅਤੇ ਗਊਸ਼ਾਲਾਵਾਂ ਦਾ ਪ੍ਰਬੰਧ ਕਰਕੇ ਸਮੱਸਿਆ ਦਾ ਹੱਲ ਕਰੇ।

ਬਾਈਟ – ਬਲਵੀਰ ਸਿੰਘ ਕਿਸਾਨ
ਬਾਈਟ- ਸੰਦੀਪ ਸਿੰਘ ਕਿਸਾਨ
ਬਾਈਟ – ਦਰਸ਼ਨ ਸਿੰਘ ਕਿਸਾਨ
ਬਾਈਟ - ਮਨਜੀਤ ਸਿੰਘ ਧਨੇਰ ਸੂਬਾ ਆਗੂ ਬੀਕੇਯੂ ਡਕੌਂਦਾ
ਬਾਈਟ – ਬਲੌਰ ਸਿੰਘ ਛੰਨਾ ਆਗੂ ਬੀਕੇਯੂ ਉਗਰਾਹਾਂ

(ਬਰਨਾਲਾ ਤੋਂ ਲਖਵੀਰ ਚੀਮਾ ਦੀ ਰਿਪੋਰਟ ਈਟੀਵੀ ਭਾਰਤ)
ETV Bharat Logo

Copyright © 2024 Ushodaya Enterprises Pvt. Ltd., All Rights Reserved.