ਬਰਨਾਲਾ: ਚੋਰਾਂ ਦੇ ਹੌਂਸਲੇ ਲਗਾਤਾਰ ਵਧਦੇ ਹੀ ਨਜ਼ਰ ਆ ਰਹੇ ਹਨ। ਹੁਣ ਚੋਰ ਕਿਸਾਨਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ। ਇਸਦੇ ਚੱਲਦਿਆਂ ਤਪਾ ਮੰਡੀ ਦੇ ਢਿੱਲਵਾਂ ਰੋਡ 'ਤੇ ਡਰੇਨ ਕੋਲ ਸੁੰਨਸਾਨ ਖੇਤਾਂ ਵਿੱਚ ਗੱਡੀ ਸਵਾਰ 3 ਚੋਰ ਕਿਸਾਨਾਂ ਦੇ ਖੇਤ ਵਿੱਚ ਜਾ ਕੇ ਟ੍ਰਾਂਸਫਾਰਮ ਤੋੜ ਭੰਨ ਕਰਕੇ ਤਾਂਬਾ ਅਤੇ ਤੇਲ ਚੋਰੀ ਕਰਕੇ ਜਾ ਰਹੇ ਸਨ। ਉਧਰ ਕਿਸਾਨ ਨੂੰ ਇਨ੍ਹਾਂ ਦੀ ਭਿਣਕ ਪਈ ਤਾਂ ਉਨ੍ਹਾਂ ਵੱਲੋਂ ਚੋਰਾਂ ਨੂੰ ਫੜਨ ਦੀ ਕੋਸ਼ੀਸ ਕੀਤੀ ਗਈ।
ਕਿਸਾਨਾਂ ਵੱਲੋਂ ਰੌਲਾ ਪਾਉਣ 'ਤੇ 2 ਚੋਰ ਆਪਣੀ ਗੱਡੀ ਸਮੇਤ ਭੱਜਣ ਵਿੱਚ ਕਾਮਯਾਬ ਹੋ ਗਏ ਪਰ ਇੱਕ ਚੋਰਾ ਕਿਸਾਨਾਂ ਨੇ ਮੌਕੇ 'ਤੇ ਹੀ ਦਬੋਚ ਲਿਆ। ਫੜੇ ਗਏ ਚੋਰ ਨੇ ਆਪਣੇ ਗੰਡਾਸੇ ਨਾਲ ਕਿਸਾਨਾਂ ਉੱਪਰ ਹਮਲਾ ਕਰ ਦਿੱਤਾ। ਜਿਸਦੇ ਕਾਰਨ ਇੱਕ ਕਿਸਾਨ ਗੰਭੀਰ ਜ਼ਖ਼ਮੀ ਹੋ ਗਿਆ। ਪਰ ਇਕੱਠੇ ਕਿਸਾਨਾਂ ਨੇ ਚੋਰ ਨੂੰ ਫੜ ਲਿਆ।
ਇਸ ਮੌਕੇ ਪੀੜਤ ਕਿਸਾਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਖੇਤ ਵਿੱਚੋਂ ਟਰਾਂਸਫਾਰਮਰ ਚੋਰੀ ਕਰ ਲਿਆ ਗਿਆ ਹੈ ਅਤੇ ਇਸ ਤੋਂ ਪਹਿਲਾਂ ਵੀ 4 ਟਰਾਂਸਫਾਰਮ ਚੋਰੀ ਹੋ ਚੁੱਕੇ ਹਨ। ਇਕੱਠੇ ਸੈਂਕੜੇ ਕਿਸਾਨਾਂ ਨੇ ਪੰਜਾਬ ਪੁਲਿਸ ਤੋਂ ਮੰਗ ਕਰਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਸਖ਼ਤੀ ਨਾਲ ਇਨ੍ਹਾਂ ਚੋਰਾਂ 'ਤੇ ਨੱਥ ਪਾਵੇ ਅਤੇ ਇਸ ਗੈਂਗ ਨੂੰ ਜਲਦ ਹੀ ਗ੍ਰਿਫਤਾਰ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਫੜੇ ਗਏ ਚੋਰ ਨੇ ਆਪਣੇ ਆਪ ਨੂੰ ਜ਼ਿਲ੍ਹਾ ਮੋਗਾ ਦੇ ਧਰਮਕੋਟ ਦਾ ਦੱਸਦੇ ਹੋਏ ਕਿਹਾ ਕਿ ਉਹ ਚੋਰੀ ਦੀਆਂ ਘਟਨਾਵਾਂ ਵਿੱਚ 1 ਬਲੈਰੋ ਪਿਕਅੱਪ ਗੱਡੀ ਅਤੇ ਹੋਰ ਸਾਥੀਆਂ ਸਮੇਤ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦੇ ਹਨ ਅਤੇ ਜ਼ਿਲ੍ਹਾ ਮੋਗਾ ਦੇ ਕੋਟ ਈਸੇ ਖਾਂ ਵਿਖੇ ਚੋਰੀ ਕੀਤੇ ਤਾਂਬਾ ਵੇਚ ਦਿੰਦੇ ਹਨ।
ਇਸ ਮੌਕੇ ਸਬ-ਡਵੀਜ਼ਨ ਤਪਾ ਮੰਡੀ ਦੇ DSP ਬਲਜੀਤ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਰੀ ਕਰਨ ਆਏ ਨੌਜਵਾਨ ਸਮੇਤ ਸਾਥੀਆਂ 'ਤੇ ਮਾਮਲਾ ਦਰਜ ਕਰਕੇ ਬਾਕੀ ਰਹਿੰਦੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਕਦੇ ਵੇਖਿਆ ATM ਲੁੱਟਣ ਗਿਆ ਚੋਰ ਮਸ਼ੀਨ 'ਚ ਫ਼ਸਿਆ, ਨਹੀਂ ਤਾਂ ਵੇਖੋ