ETV Bharat / state

ਯੂਕਰੇਨ-ਰੂਸ ਦੇ ਜੰਗ ਦੇ ਚੱਲਦਿਆਂ ਪੈਟਰੋਲ ਪੰਪਾਂ 'ਤੇ ਲੱਗੀ ਭੀੜ, ਦੁਪਹਿਰ ਨੂੰ ਹੀ ਖਾਲੀ ਕੀਤੇ ਪੰਪ - ਯੂਕਰੇਨ-ਰੂਸ ਦੇ ਜੰਗ

ਯੂਕਰੇਨ ਅਤੇ ਰੂਸ ਦੇ ਵਿਚਾਲੇ ਜੰਗ ਚੱਲ ਰਹੀ ਹੈ ਅਤੇ ਦੂਜੇ ਪਾਸੇ ਭਾਰਤ ਵਿਚ ਅਫਵਾਹਾਂ ਦਾ ਦੌਰ ਸ਼ੁਰੂ ਹੋ ਗਿਆ ਹੈ ਭਾਵੇਂ ਕਿ ਸੋਸ਼ਲ ਮੀਡੀਆ ਤੇ ਪੁਰਾਣੀਆਂ ਵੀਡੀਓਜ਼ ਲੋਕਾਂ ਦੁਆਰਾ ਸ਼ੇਅਰ ਕਰਕੇ ਇਹ ਲਿਖਿਆ ਜਾ ਰਿਹਾ ਹੈ ਕਿ ਇਹ ਘਟਨਾਵਾਂ ਮੌਜੂਦਾ ਜੰਗ ਦੀਆਂ ਹਨ ਪਰ ਇਨ੍ਹਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਅਤੇ ਫੋਟੋਆਂ ਨੂੰ ਪਾਰਖੂ ਲੋਕਾਂ ਦੁਆਰਾ ਝੂਠੀਆਂ ਦੱਸ ਕੇ ਲੋਕਾਂ ਨੂੰ ਸੱਚਾਈ ਤੋਂ ਵੀ ਜਾਣੂ ਕਰਵਾਇਆ ਜਾ ਰਿਹਾ ਹੈ।

ਯੂਕਰੇਨ-ਰੂਸ ਦੇ ਜੰਗ ਦੇ ਚਲਦਿਆਂ ਪੈਟਰੋਲ ਪੰਪਾਂ 'ਤੇ ਲੱਗੀ ਭੀੜ

author img

By

Published : Feb 26, 2022, 7:50 PM IST

ਬਰਨਾਲਾ: ਯੂਕਰੇਨ ਅਤੇ ਰੂਸ ਦੇ ਵਿਚਾਲੇ ਜੰਗ ਚੱਲ ਰਹੀ ਹੈ ਅਤੇ ਦੂਜੇ ਪਾਸੇ ਭਾਰਤ ਵਿਚ ਅਫਵਾਹਾਂ ਦਾ ਦੌਰ ਸ਼ੁਰੂ ਹੋ ਗਿਆ ਹੈ ਭਾਵੇਂ ਕਿ ਸੋਸ਼ਲ ਮੀਡੀਆ ਤੇ ਪੁਰਾਣੀਆਂ ਵੀਡੀਓਜ਼ ਲੋਕਾਂ ਦੁਆਰਾ ਸ਼ੇਅਰ ਕਰਕੇ ਇਹ ਲਿਖਿਆ ਜਾ ਰਿਹਾ ਹੈ ਕਿ ਇਹ ਘਟਨਾਵਾਂ ਮੌਜੂਦਾ ਜੰਗ ਦੀਆਂ ਹਨ ਪਰ ਇਨ੍ਹਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਅਤੇ ਫੋਟੋਆਂ ਨੂੰ ਪਾਰਖੂ ਲੋਕਾਂ ਦੁਆਰਾ ਝੂਠੀਆਂ ਦੱਸ ਕੇ ਲੋਕਾਂ ਨੂੰ ਸੱਚਾਈ ਤੋਂ ਵੀ ਜਾਣੂ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਅਫਵਾਹਾਂ ਦੇ ਚੱਲਦਿਆਂ ਲੋਕਾਂ ਵੱਲੋਂ ਪੰਜਾਬ ਵਿਚਲੇ ਪੈਟਰੋਲ ਪੰਪਾਂ ਤੇ ਡੀਜ਼ਲ ਭਰਵਾ ਕੇ ਸਟੋਰ ਕਰਨ ਦੀ ਹੋੜ ਲੱਗ ਗਈ ਹੈ।

ਯੂਕਰੇਨ-ਰੂਸ ਦੇ ਜੰਗ ਦੇ ਚਲਦਿਆਂ ਪੈਟਰੋਲ ਪੰਪਾਂ 'ਤੇ ਲੱਗੀ ਭੀੜ
ਯੂਕਰੇਨ-ਰੂਸ ਦੇ ਜੰਗ ਦੇ ਚਲਦਿਆਂ ਪੈਟਰੋਲ ਪੰਪਾਂ 'ਤੇ ਲੱਗੀ ਭੀੜ

8-9 ਦਿਨ੍ਹਾਂ ਵਿੱਚ ਪੈਟਰੋਲ ਪੰਪ ਰਾਹੀਂ ਵਿਕਣ ਵਾਲਾ ਡੀਜਲ ਸਿਰਫ ਕੁਝ ਘੰਟਿਆਂ ਵਿੱਚ ਹੀ ਖਰੀਦਿਆ ਜਾ ਰਿਹਾ ਹੈ। ਬੇਸ਼ੱਕ ਅਜੇ ਡੀਜ਼ਲ ਦੀ ਤੁਰੰਤ ਕਿਸਾਨਾਂ ਨੂੰ ਜ਼ਰੂਰਤ ਨਹੀਂ ਹੈ ਪਰ ਰੂਸ ਅਤੇ ਯੂਕਰੇਨ ਦੀ ਜੰਗ ਦੌਰਾਨ ਰੇਟ ਵੱਧਣ ਦੀਆਂ ਅਫਵਾਹਾਂ ਕਾਰਨ ਹਰ ਕੋਈ ਕਿਸਾਨ ਸੈਂਕੜੇ ਲੀਟਰ ਡੀਜ਼ਲ ਸਟੋਰ ਕਰਨ ਲਈ ਪੈਟਰੋਲ ਪੰਪਾਂ 'ਤੇ ਲੱਗੀਆਂ ਲੰਬੀਆਂ ਲਾਈਨਾਂ ਵਿੱਚ ਖੜ੍ਹਾ ਹੈ।

ਪੈਟਰੋਲ ਪੰਪ ਤੋਂ ਤੇਲ ਪਵਾ ਰਹੇ ਕਿਸਾਨ ਪ੍ਰੇਮ ਦਾਸ ਨੇ ਦੱਸਿਆ ਕਿ ਫਿਲਹਾਲ ਉਨ੍ਹਾਂ ਨੂੰ ਆਉਣ ਵਾਲੇ 20-25 ਦਿਨ੍ਹਾਂ ਤੱਕ ਤੇਲ ਦੀ ਕੋਈ ਜ਼ਰੂਰਤ ਨਹੀਂ ਹੈ ਪਰ ਜਦੋਂ ਉਨ੍ਹਾਂ ਦੇ ਆਂਢ ਗੁਆਂਢ ਅਤੇ ਪਿੰਡ ਵਿਚ ਲੋਕ ਡੀਜ਼ਲ ਭਰਵਾ ਕੇ ਰੱਖ ਰਹੇ ਹਨ। ਜਦੋਂ ਉਨ੍ਹਾਂ ਨੇ ਪਿੰਡ ਦੇ ਕੁਝ ਕਿਸਾਨਾਂ ਤੋਂ ਪੁੱਛਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਜੰਗ ਦੌਰਾਨ ਡੀਜ਼ਲ ਦੇ ਰੇਟ ਵਧਣਗੇ, ਇਸ ਲਈ ਅਸੀਂ ਡੀਜ਼ਲ ਭਰਵਾ ਕੇ ਲਿਆਏ ਹਾਂ ਤਾਂ ਉਨ੍ਹਾਂ ਨੇ ਵੀ ਸੋਚਿਆ ਕਿ ਡੀਜ਼ਲ ਦੀ ਜ਼ਰੂਰਤ ਤਾਂ ਹੈ ਹੀ ਕਿਉਂ ਨਾ ਕੁਝ ਦਿਨ ਪਹਿਲਾਂ ਭਰਵਾ ਕੇ ਰੱਖ ਲਿਆ ਜਾਵੇ ਤਾਂ ਜੋ ਮਹਿੰਗਾ ਡੀਜ਼ਲ ਖਰੀਦਣ ਤੋਂ ਬਚਿਆ ਜਾਵੇ।

ਉਨ੍ਹਾਂ ਕਿਹਾ ਕਿ ਉਹ ਇਕ ਸਾਲ ਵਿੱਚ ਤਕਰੀਬਨ ਇੱਕ ਹਜ਼ਾਰ ਲਿਟਰ ਤੇਲ ਭਾਲਦੇ ਹਨ ਪਰ ਹੁਣ ਰੇਟ ਵੱਧਣ ਦੀਆਂ ਚਰਚਾਵਾਂ ਕਾਰਨ ਉਹ ਇਕ ਦਿਨ ਵਿੱਚ ਹੀ ਇੱਕ ਹਜ਼ਾਰ ਲਿਟਰ ਡੀਜ਼ਲ ਭਰਵਾ ਰਹੇ ਹਨ ਤਾਂ ਜੋ ਲੰਬਾ ਸਮਾਂ ਉਨ੍ਹਾਂ ਦਾ ਇਸ ਸਸਤੇ ਡੀਜ਼ਲ ਨਾਲ ਲੰਘ ਜਾਵੇ।

ਉਥੇ ਹੀ ਪੈਟਰੋਲ ਪੰਪ ਤੇ ਟਰਾਲੀ ਵਿੱਚ ਡਰੰਮ ਭਰਵਾ ਰਹੇ ਇਕ ਹੋਰ ਕਿਸਾਨ ਗੁਰਤੇਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ-ਪਿੰਡ ਵਿੱਚ ਤਕਰੀਬਨ ਹਰ ਘਰ ਨੇ ਡੀਜ਼ਲ ਡਰੰਮਾਂ ਵਿੱਚ ਭਰਵਾ ਕੇ ਰੱਖ ਲਿਆ ਹੈ ਅਤੇ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਡੀਜ਼ਲ ਦੇ ਰੇਟ ਵਧਣ ਵਾਲੇ ਤਾਂ ਉਨ੍ਹਾਂ ਨੇ ਵੀ ਟਰਾਲੀ ਵਿੱਚ ਡਰੰਮ ਰੱਖ ਕੇ ਪੈਟਰੋਲ ਪੰਪ ਤੇ ਆ ਗਏ ਪਰ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ 10-15 ਟਰੈਕਟਰ ਟਰਾਲੀਆਂ ਪੰਪ 'ਤੇ ਤੇਲ ਪਵਾਉਣ ਲਈ ਖੜ੍ਹੀਆਂ ਸਨ।

ਜਿਨ੍ਹਾਂ ਵਿੱਚ ਹਰ ਟਰਾਲੀ ਵਿੱਚ 5 ਤੋਂ 6 ਡਰੰਮ ਸਨ ਅਤੇ ਉਨ੍ਹਾਂ ਦੀ ਵਾਰੀ ਤਕਰੀਬਨ 2-3 ਘੰਟੇ ਬਾਅਦ ਆਈ ਹੈ। ਉਨ੍ਹਾਂ ਕਿਹਾ ਕਿ ਜੇਕਰ ਡੀਜ਼ਲ ਦੇ ਰੇਟ ਵਧਦੇ ਹਨ ਤਾਂ ਉਨ੍ਹਾਂ ਨੂੰ ਮਹਿੰਗਾ ਡੀਜ਼ਲ ਖਰੀਦਣ ਤੋਂ ਬੱਚਤ ਹੋ ਜਾਵੇਗੀ ਅਤੇ ਉਨ੍ਹਾਂ ਨੂੰ ਡੀਜ਼ਲ ਦੀ ਜ਼ਰੂਰਤ ਤਾਂ ਹੈ ਹੀ ਹੁਣ ਜੇਕਰ ਰੇਟ ਨਹੀਂ ਵੀ ਵਧਦੇ ਤਾਂ 20-25 ਦਿਨ੍ਹਾਂ ਤੱਕ ਕਣਕ ਕੱਟਣ ਵੇਲੇ ਇਸ ਡੀਜ਼ਲ ਨੂੰ ਉਹ ਵਰਤ ਲੈਣਗੇ।

'ਕੀ ਕਹਿਣਾ ਹੈ ਪੰਪ ਮਾਲਕ ਦਾ'

ਜਦੋਂ ਇਸ ਸੰਬੰਧੀ ਪੰਪ ਦੇ ਮਾਲਕ ਸੁਰਿੰਦਰ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੋ ਡੀਜ਼ਲ ਅਸੀਂ 8-9 ਵਿੱਚ ਵੇਚਦੇ ਹਾਂ ਪਿਛਲੇ 2-3 ਦਿਨ੍ਹਾਂ ਤੋਂ ਅਸੀਂ 8-9 ਦਿਨ੍ਹਾਂ ਦਾ ਡੀਜ਼ਲ ਕੁਝ ਹੀ ਘੰਟਿਆਂ ਵਿੱਚ ਵੇਚ ਕੇ ਰੋਜ਼ਾਨਾ ਵਿਹਲੇ ਹੋ ਜਾਂਦੇ ਹਾਂ ਅਤੇ ਰੋਜ਼ਾਨਾ ਹੀ ਉਨ੍ਹਾਂ ਦੇ ਟੈਂਕਾਂ ਵਿੱਚੋਂ ਜਦੋਂ ਤੇਲ ਖ਼ਤਮ ਹੋ ਜਾਂਦਾ ਹੈ ਤਾਂ ਉਹ ਹੋਰ ਗਾਹਕਾਂ ਨੂੰ ਅਗਲੇ ਦਿਨ ਡੀਜ਼ਲ ਭਰਵਾਉਣ ਲਈ ਕਹਿ ਕੇ ਵਾਪਸ ਭੇਜ ਦਿੰਦੇ ਹਨ।

ਇਹ ਵੀ ਪੜ੍ਹੋ: ਯੂਕਰੇਨ ਤੋਂ ਆਈ ਕੁੜੀ ਨੇ ਉੱਥੇ ਫਸੇ ਬੱਚਿਆਂ ਦੀ ਸੂਚੀ ਵੀ ਕੀਤੀ ਜਾਰੀ

ETV Bharat Logo

Copyright © 2025 Ushodaya Enterprises Pvt. Ltd., All Rights Reserved.