ਬਰਨਾਲਾ: ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਦਿੱਤੇ ਗਏ ਸੂਬਾ ਪੱਧਰੀ ਧਰਨੇ ਵਿੱਚ ਛੋਟੇ ਛੋਟੇ ਬੱਚਿਆਂ ਅਤੇ ਪਰਿਵਾਰਾਂ ਅਤੇ ਠੇਕਾ ਕਾਮੇ 'ਤੇ ਕੀਤੇ ਲਾਠੀਚਾਰਜ ਦੀ ਜੱਥੇਬੰਦੀ ਵੱਲੋਂ ਜ਼ੋਰਦਾਰ ਨਿੰਦਾ ਕਰਦੇ ਹੋਏ, ਬਰਨਾਲਾ ਦੇ ਕਚਹਿਰੀ ਚੌਂਕ ਵਿੱਚ ਪੰਜਾਬ ਸਰਕਾਰ ਅਤੇ ਪਟਿਆਲਾ ਪ੍ਰਸ਼ਾਸਨ ਦੀਆਂ ਅਰਥੀਆਂ ਫੂਕੀਆਂ ਗਈਆਂ।
ਇਸ ਮੌਕੇ ਸਰਕਲ ਪ੍ਰਧਾਨ ਚਮਕੌਰ ਸਿੰਘ, ਚਰਨਜੀਤ ਸਿੰਘ ਖਿਆਲੀ, ਸਲਾਹਕਾਰ ਜਸਬੀਰ ਸਿੰਘ ਭੱਠਲ, ਸੰਤੋਖ ਸਿੰਘ, ਰਣਜੀਤ ਸਿੰਘ, ਰਜਿੰਦਰਪਾਲ ਸਿੰਘ ਮਿੰਟੂ, ਮਨਪ੍ਰੀਤ ਸਿੰਘ ਜਟਾਣਾ, ਸੱਤਪਾਲ ਸਿੰਘ, ਲਖਵੀਰ ਸਿੰਘ ਲੱਖਾ, ਰਾਜਵਿੰਦਰ ਸਿੰਘ ਸੇਖੋਂ, ਮੱਘਰ ਸਿੰਘ, ਸੁਖਚੈਨ ਦਾਸ ਅਤੇ ਹਰਵਿੰਦਰ ਸਿੰਘ ਮੱਲੀ ਨੇ ਦੱਸਿਆ, ਕਿ ਪਾਵਰਕਾਮ ਸੀ.ਐਚ.ਬੀ 'ਤੇ ਸੀਐੱਚਬੀ ਡਬਲਿਊ ਠੇਕਾ ਕਾਮੇ ਆਪਣੀਆਂ ਲੱਟਕਦੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ। ਜਿਸਦੇ ਦੌਰਾਨ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ 'ਤੇ ਕਿਰਤ ਵਿਭਾਗ ਦੇ ਮੰਤਰੀ ਸਮੇਤ ਅਧਿਕਾਰੀਆਂ ਨਾਲ ਮੰਗਾਂ ਨੂੰ ਲੈ ਕੇ ਬੈਠਕਾਂ ਹੋਈਆਂ।
ਜਿਸ ਵਿੱਚ ਮੰਗਾਂ ਨੂੰ ਹੱਲ ਕਰਨ ਦੀ ਲਿਖਤੀ ਫੈਸਲੇ ਵੀ ਹੋਏ। ਪਰ ਪਾਵਰਕੌਮ ਦੀ ਮੈਨੇਜਮੈਂਟ 'ਤੇ ਪੰਜਾਬ ਸਰਕਾਰ ਉਨ੍ਹਾਂ ਨੂੰ ਲਾਗੂ ਨਹੀਂ ਕਰ ਰਹੀ। ਪੰਜਾਬ ਸਰਕਾਰ ਨੇ ਸੱਤਾਂ ਵਿੱਚ ਆਉਣ ਤੋਂ ਪਹਿਲਾਂ ਠੇਕਾ ਕਾਮਿਆਂ ਨਾਲ ਵਾਅਦਾ ਕੀਤਾ ਸੀ, ਕਿ ਠੇਕਾ ਕਾਮਿਆਂ ਨੂੰ ਵਿਭਾਗ 'ਚ ਰੈਗੂਲਰ ਕੀਤਾ ਜਾਵੇਗਾ। ਪਰ ਠੇਕਾ ਕਾਮੇ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਨਿਗੂਣੀਆਂ ਤਨਖ਼ਾਹਾਂ 'ਤੇ ਕੰਮ ਕਰਦੇ ਆ ਰਹੇ ਹਨ। ਜਿਸ ਦੇ ਕਾਰਨ ਠੇਕਾ ਕਾਮਿਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਸੀ। ਸ਼ਾਂਤਮਈ ਤਰੀਕੇ ਨਾਲ ਚਾਰ ਘੰਟੇ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਉਸ ਤੋਂ ਬਾਅਦ ਮਾਰਚ ਕਰਦਿਆਂ ਮਹਿਲਾਂ ਵੱਲ ਕੂਚ ਕੀਤਾ ਗਿਆ।
ਘੱਟੋ ਘੱਟ 40 ਮਿੰਟ ਲਗਾਤਾਰ ਸ਼ਾਂਤਮਈ ਪ੍ਰਦਰਸ਼ਨ ਕੀਤਾ ਗੱਲਬਾਤ ਕੋਈ ਨਾ ਆਉਣ 'ਤੇ ਠੇਕਾ ਕਾਮਿਆਂ ਨੇ ਮਹਿਲਾ ਵੱਲ ਵੱਧਣ ਦੀ ਕੋਸ਼ਿਸ਼ ਕੀਤੀ। ਜਿੱਥੇ ਪਟਿਆਲਾ ਪੁਲਿਸ ਪ੍ਰਸ਼ਾਸਨ ਨੇ ਛੋਟੇ ਛੋਟੇ ਬੱਚਿਆਂ ਸਮੇਤ ਪਰਿਵਾਰਾਂ 'ਤੇ ਠੇਕਾ ਕਾਮਿਆਂ 'ਤੇ ਲਾਠੀਚਾਰਜ ਕੀਤਾ 'ਤੇ ਸੂਬਾ ਆਗੂਆਂ ਨੂੰ ਗੱਲਬਾਤ ਕਰਵਾਉਣ ਦੇ ਹੇਠ ਗ੍ਰਿਫ਼ਤਾਰ ਕੀਤਾ ਗਿਆ। ਜਿਸ 'ਤੇ ਲਾਠੀਚਾਰਜ ਹੋਣ ਦੇ ਬਾਵਜੂਦ ਠੇਕਾ ਕਾਮੇ ਪਰਿਵਾਰਾਂ 'ਤੇ ਬੱਚਿਆਂ ਸਮੇਤ ਡਟੇ ਰਹੇ।
ਜਿਸ ਤੋਂ ਬਾਅਦ ਪ੍ਰਸ਼ਾਸਨ ਦੀ ਮਜਬੂਰੀ ਬਣ ਗਈ ਠੇਕਾ ਕਾਮਿਆਂ ਦੀ ਮੈਨੇਜਮੈਂਟ ਅਧਿਕਾਰੀ ਉਪ ਸਕੱਤਰ ਆਈ.ਆਰ.ਚੀਫ਼ ਇੰਜੀਨੀਅਰ ਨਿਗਰਾਨ ਇੰਜਨੀਅਰ ਨਾਲ ਮੀਟਿੰਗ ਕਰਵਾਉਣ ਦੀ ਜਿਸ 'ਤੇ ਗੱਲਬਾਤ ਕਰਨ 'ਤੇ ਕਈ ਮੰਗਾਂ ਦੇ ਲਿਖਤੀ ਫੈਸਲੇ ਅਤੇ ਸੀ.ਐਮ.ਡੀ ਨਾਲ ਲਿਖਤੀ ਮੀਟਿੰਗ ਕਰਨ ਦਾ ਸਮਾਂ ਦਿੱਤਾ ਗਿਆ। ਸੀ.ਐਚ.ਬੀ ਠੇਕਾ ਕਾਮਿਆਂ ਦੇ ਪਰਿਵਾਰਾਂ 'ਤੇ ਛੋਟੇ ਛੋਟੇ ਬੱਚਿਆਂ 'ਤੇ ਹੋਏ ਲਾਠੀਚਾਰਜ ਦੀ ਜੱਥੇਬੰਦੀ ਵੱਲੋਂ ਜ਼ੋਰਦਾਰ ਨਿੰਦਾ ਕੀਤੀ ਅਤੇ ਠੇਕਾ ਕਾਮਿਆਂ ਨੇ ਅੱਗੇ ਤੋਂ ਪਰਿਵਾਰਾਂ ਤੇ ਬੱਚਿਆਂ ਸਮੇਤ ਸੰਘਰਸ਼ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ। ਜਦੋਂ ਤੱਕ ਠੇਕਾ ਕਾਮਿਆਂ ਨੂੰ ਵਿਭਾਗ 'ਚ ਲਿਆ ਕੇ ਰੈਗੂਲਰ ਨਹੀਂ ਕਰਦੇ ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ।
ਇਹ ਵੀ ਪੜ੍ਹੋ:- ਬੇਰੁਜ਼ਗਾਰ ਮਨਾਉਣਗੇ ਕਾਲਾ 'ਆਜ਼ਾਦੀ ਦਿਵਸ'