ETV Bharat / state

ਬਰਨਾਲਾ ’ਚ ਕਾਲੋਨਾਈਜ਼ਰ ਵੱਲੋਂ ਕਲੋਨੀ ਦਾ ਘੇਰਾ ਵਧਾਉਣ ਦੇ ਵਿਰੋਧ ’ਚ ਸੜਕ ’ਤੇ ਉਤਰੇ ਕਲੋਨੀ ਨਿਵਾਸੀ - ਭੂ ਮਾਫ਼ੀਆ

ਕਾਲੋਨਾਈਜ਼ਰ ਵੱਲੋਂ ਕਾਲੋਨੀ ਦੇ ਨਾਲ ਪਈ ਜ਼ਮੀਨ ਨੂੰ ਖ਼ਰੀਦ ਕੇ ਕਲੋਨੀ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਕਾਲੋਨੀ ਦੇ ਵਸਨੀਕ ਜਿਸਦਾ ਉਹ ਵਿਰੋਧ ਕਰ ਰਹੇ ਹਨ।

ਬਰਨਾਲਾ ’ਚ ਕਾਲੋਨਾਈਜ਼ਰ ਵੱਲੋਂ ਕਲੋਨੀ ਦਾ ਘੇਰਾ ਵਧਾਉਣ ਦੇ ਵਿਰੋਧ ’ਚ ਸੜਕ ’ਤੇ ਉਤਰੇ ਕਲੋਨੀ ਨਿਵਾਸੀ

author img

By

Published : May 27, 2021, 8:07 AM IST

ਬਰਨਾਲਾ:ਇੱਕ ਪਾਸੇ ਲੋਕ ਕੋਰੋਨਾ ਮਹਾਂਮਾਰੀ ਵੱਲੋਂ ਜੂਝ ਰਹੇ ਹਨ। ਦੂਜੇ ਪਾਸੇ ਇਸ ਮਹਾਂਮਾਰੀ ਦੇ ਦੌਰ ਦਾ ਨਜਾਇਜ਼ ਫ਼ਾਇਦਾ ਭੂ ਮਾਫ਼ੀਆ ਉਠਾਉਣ ਲੱਗਿਆ ਹੈ। ਜਿਸ ਦੀਆਂ ਉਦਾਹਰਨਾਂ ਬਰਨਾਲਾ ਸ਼ਹਿਰ ਵਿੱਚ ਦੇਖਣ ਨੂੰ ਮਿਲ ਰਹੀਆਂ ਹਨ। ਜਿੱਥੇ ਵੱਖ ਵੱਖ ਕਾਲੋਨਾਈਜ਼ਰਾਂ ਵਲੋਂ ਪ੍ਰਾਪਰਟੀ ਦੇ ਰੇਟ ਵਧਣ ਦੇ ਚੱਲਦੇ ਆਪਣੀਆਂ ਕਲੋਨੀਆਂ ਵਿੱਚ ਗੈਰ ਕਾਨੂੰਨੀ ਤਰੀਕੇ ਹੋਰ ਜਗਾ ਸ਼ਾਮਲ ਕਰਕੇ ਸਰਕਾਰ ਅਤੇ ਪ੍ਰਸਾਸ਼ਨ ਦੇ ਅੱਖੀਂ ਘੱਟਾ ਪਾਇਆ ਜਾ ਰਿਹਾ ਹੈ। ਤਾਜ਼ਾ ਮਾਮਲਾ ਬਰਨਾਲਾ ਸ਼ਹਿਰ ਦੀ ਹਾਰਮੋਨੀ ਹੋਮਸ ਕਲੋਨੀ ਦਾ ਹੈ। ਜਿੱਥੇ ਕਾਲੋਨਾਈਜ਼ਰ ’ਤੇ ਕਲੋਨੀ ਨਿਵਾਸੀਆਂ ਵਲੋਂ ਗੈਰ ਕਾਨੂੰਨੀ ਤਰੀਕੇ ਘੇਰਾ ਵਧਾਉਣ ਦਾ ਦੋਸ਼ ਲਗਾਇਆ ਹੈ। ਇਸਦੇ ਰੋਸ ਵਜੋਂ ਕਲੋਨੀ ਦੇ ਲੋਕਾਂ ਵਲੋਂ ਇਕੱਠੇ ਹੋ ਕੇ ਕਲੋਨੀ ਦੇ ਮੁੱਖ ਗੇਟ ’ਤੇ ਪ੍ਰਸ਼ਾਸ਼ਨ ਅਤੇ ਕਾਲੋਨਾਈਜ਼ਰ ਵਿਰੁੱਧ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਇਸ ਗੈਰ ਕਾਨੂੰਨੀ ਕੰਮ ਨੂੰ ਸਿਰੇ ਨਾ ਚੜਨ ਦੇਣ ਦਾ ਐਲਾਨ ਕੀਤਾ। ਕਾਲੋਨੀ ਦੇ ਵਸਨੀਕ ਲੋਕਾਂ ਵਲੋਂ ਗੈਰ ਕਾਨੂੰਨੀ ਤਰੀਕੇ ਕਾਲੋਨੀ ਵਿੱਚ ਹੋਰ ਜਗਾ ਸ਼ਾਮਲ ਕਰਨ ਸਬੰਧੀ ਜ਼ਿਲਾ ਬਰਨਾਲਾ ਦੇ ਪ੍ਰਸਾਸ਼ਨ ਨੂੰ ਇੱਕ ਮੰਗ ਪੱਤਰ ਦੇ ਇਸਦੀ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ ਗਈ।

ਬਰਨਾਲਾ ’ਚ ਕਾਲੋਨਾਈਜ਼ਰ ਵੱਲੋਂ ਕਲੋਨੀ ਦਾ ਘੇਰਾ ਵਧਾਉਣ ਦੇ ਵਿਰੋਧ ’ਚ ਸੜਕ ’ਤੇ ਉਤਰੇ ਕਲੋਨੀ ਨਿਵਾਸੀ
ਬਰਨਾਲਾ ’ਚ ਕਾਲੋਨਾਈਜ਼ਰ ਵੱਲੋਂ ਕਲੋਨੀ ਦਾ ਘੇਰਾ ਵਧਾਉਣ ਦੇ ਵਿਰੋਧ ’ਚ ਸੜਕ ’ਤੇ ਉਤਰੇ ਕਲੋਨੀ ਨਿਵਾਸੀ

ਇਸ ਸਬੰਧੀ ਕਾਲੋਨੀ ਦੇ ਲੋਕਾਂ ਨੇ ਦੱਸਿਆ ਕਿ ਉਹ ਕਾਲੋਨੀ ਦੇ ਗ਼ੈਰਕਾਨੂੰਨੀ ਵਧਾਏ ਜਾ ਰਹੇ ਘੇਰੇ ਦੇ ਖਿਲਾਫ ਸੰਘਰਸ਼ ਕਰ ਰਹੇ ਹਨ। ਉਹਨਾਂ ਦੱਸਿਆ ਕਿ ਸਾਲ 2011 ਵਿੱਚ ਲਗਭਗ 7.5 ਏਕੜ ਜ਼ਮੀਨ ਵਿੱਚ 104 ਪਲਾਟਾਂ ਦੀ ਇੱਕ ਕਲੋਨੀ ਕੱਟੀ ਗਈ ਸੀ। ਕਲੋਨੀ ਮਾਲਿਕਾਂ ਨੇ ਉਸ ਸਮੇਂ ਲੋਕਾਂ ਨੂੰ ਭਰੋਸਾ ਦਿੱਤਾ ਸੀ ਕਿ ਕਾਲੋਨੀ ਇੱਕ ਚਾਰਦੀਵਾਰੀ ਦੇ ਅੰਦਰ ਹੈ। ਜਿਸਦਾ ਸਿਰਫ਼ ਇੱਕ ਹੀ ਮੁੱਖ ਗੇਟ ਹੈ। ਕਾਲੋਨੀ ਵਿੱਚ ਪਲਾਟ ਖ਼ਰੀਦਣ ਸਮੇਂ ਉਹਨਾਂ ਨੂੰ ਹਰ ਸੁਵਿਧਾ ਦੇਣ ਦਾ ਵਾਅਦਾ ਕੀਤਾ ਗਿਆ ਸੀ। ਪਰ ਕਾਲੋਨਾਈਜ਼ਰ ਵੱਡਾ ਮੁਨਾਫ਼ਾ ਕਮਾ ਕੇ ਖਿਸਕ ਗਿਆ।

ਅੱਜ ਕਾਲੋਨਾਈਜ਼ਰ ਵੱਲੋਂ ਕਾਲੋਨੀ ਦੇ ਨਾਲ ਪਈ ਜ਼ਮੀਨ ਨੂੰ ਖ਼ਰੀਦ ਕੇ ਕਲੋਨੀ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਜਿਸਦਾ ਉਹ ਵਿਰੋਧ ਕਰ ਰਹੇ ਹਨ। ਉਹਨਾਂ ਕਿਹਾ ਕਿ ਇਸ ਤਰੀਕੇ ਗੈਰ ਕਾਨੂੰਨੀ ਢੰਗ ਨਾਲ ਕਲੋਨੀ ਦਾ ਘੇਰਾ ਨਹੀਂ ਵਧਾਉਣ ਦਿੱਤਾ ਜਾਵੇਗਾ। ਜਿਸ ਕਰਕੇ ਉਹਨਾਂ ਜ਼ਿਲਾ ਪ੍ਰਸ਼ਾਸ਼ਨ ਤੋਂ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਜੇਕਰ ਕਲੋਨੀ ਦਾ ਵਿਸਥਾਰ ਨਾ ਰੋਕਿਆ ਗਿਆ ਤਾਂ ਉਹ ਇਸਦੇ ਵਿਰੁੱਧ ਸੰਘਰਸ਼ ਕਰਨਗੇ।

ਉਧਰ ਇਸ ਸਬੰਧੀ ਬਰਨਾਲਾ ਦੇ ਐਸਡੀਐਮ ਵਰਜੀਤ ਸਿੰਘ ਵਾਲੀਆ ਨੇ ਕਿਹਾ ਕਿ ਕਲੋਨੀ ਵਾਸੀਆਂ ਵਲੋਂ ਲਿਖਤੀ ਵਿੱਚ ਸ਼ਿਕਾਇਤ ਕੀਤੀ ਗਈ ਹੈ। ਜਿਸਦੀ ਜਾਂਚ ਕੀਤੀ ਜਾ ਰਹੀ ਹੈ। ਕਿਸੇ ਤਰੀਕੇ ਦਾ ਕੋਈ ਵੀ ਗਲਤ ਕੰਮ ਕਲੋਨੀ ਵਿੱਚ ਨਹੀਂ ਹੋਣ ਦਿੱਤਾ ਜਾਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.