ਭਦੌੜ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਭਦੌੜ ਹਲਕੇ ’ਚ ਗਊਸ਼ਾਲਾ ’ਚ ਗਾਂਵਾਂ ਨੂੰ ਚਾਰਾ ਪਾ ਕੇ ਦਿਨ ਦੀ ਸ਼ੁਰੂਆਤ ਕੀਤੀ। ਦੱਸ ਦਈਏ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋ ਭਦੌੜ ਅਤੇ ਸ੍ਰੀ ਚਮਕੌਰ ਸਾਹਿਬ ਤੋਂ ਚੋਣ ਲੜ ਰਹੇ ਹਨ। ਕਾਂਗਰਸ ਪਾਰਟੀ ਵੱਲੋਂ ਚਰਨਜੀਤ ਸਿੰਘ ਚੰਨੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਗਿਆ ਹੈ।
ਹਲਕਾ ਭਦੌੜ ਦਾ ਸਿਆਸੀ ਸਮੀਕਰਨ
ਹਲਕਾ ਭਦੌੜ ਤੋਂ ਭਾਵੇਂ ਮੁੱਖ ਮੰਤਰੀ ਚੰਨੀ ਖ਼ੁਦ ਚੋਣ ਲੜ ਰਹੇ ਹਨ, ਪਰ ਭਦੌੜ ਹਲਕੇ ਵਿੱਚ ਜ਼ਮੀਨੀ ਪੱਧਰ ਤੇ ਕਾਂਗਰਸ ਪਾਰਟੀ ਮਜਬੂਤ ਦਿਖਾਈ ਨਹੀਂ ਦੇ ਰਹੀ। ਮੁੱਖ ਮੰਤਰੀ ਹੁਣ ਤੱਕ ਸਿਰਫ਼ ਚਾਰ ਵਾਰ ਹਲਕਾ ਭਦੌੜ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਹਨ। ਜਦਕਿ ਉਹਨਾਂ ਦੇ ਪ੍ਰਚਾਰ ਦੀ ਕਮਾਨ ਐਮਸੀ ਮੁਹੰਮਦ ਸਦੀਕ, ਦਰਬਾਰਾ ਸਿੰਘ ਗੁਰੂ, ਸਾਬਕਾ ਵਿਧਾਇਕ ਨਿਰਮਲ ਸਿੰਘ ਨਿੰਮਾ, ਸੁਰਿੰਦਰ ਕੌਰ ਬਾਲੀਆ ਵਰਗੇ ਨੇਤਾਵਾਂ ਦੇ ਹੱਥ ਰਹੀ।
20 ਫਰਵਰੀ ਨੂੰ ਵੋਟਿੰਗ, 10 ਮਾਰਚ ਨੂੰ ਨਤੀਜੇ
ਦੱਸ ਦਈਏ ਕਿ 20 ਫਰਵਰੀ ਦਿਨ ਐਤਵਾਰ ਨੂੰ ਵੋਟਿੰਗ ਹੋਵੇਗੀ। ਜਿਸਦੇ ਨਤੀਜੇ 10 ਮਾਰਚ ਨੂੰ ਆਉਣਗੇ। ਸੂਬੇ ਵਿੱਚ ਇਸ ਵਰ੍ਹੇ 2022 ਦੀਆਂ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਕੁਲ ਦੋ ਕਰੋੜ 14 ਲੱਖ 99 ਹਜਾਰ 804 ਵੋਟਰ ਆਪਣੇ ਮਤਦਾਨ ਦੀ ਵਰਤੋਂ ਕਰਨ ਸਕਣਗੇ 117 ਸੀਟਾਂ ’ਤੇ ਇੱਕੋ ਗੇੜ ਵਿੱਚ ਚੋਣ ਹੋਵੇਗੀ। ਚੋਣ ਨਤੀਜੇ 10 ਮਾਰਚ ਨੂੰ ਆਉਣਗੇ। 2 ਕਰੋੜ 15 ਲੱਖ ਵੋਟਰਾਂ ਵਿੱਚ ਪੰਜਾਬ ਵਿੱਚ 727 ਟਰਾਂਸਜੈਂਡਰ ਵੋਟਰ ਵੀ ਹਨ।
ਮੈਦਾਨ ਵਿੱਚ 57 ਸਿਆਸੀ ਦਲ
ਦੱਸ ਦਈਏ ਕਿ ਵੱਖ-ਵੱਖ 57 ਰਾਜਸੀ ਦਲਾਂ ਦੇ ਨੁਮਾਇੰਦਿਆਂ ਅਤੇ ਆਜਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਇਸ ਵਾਰ ਕੁਲ 1304 ਉਮੀਦਵਾਰ ਨਿਤਰੇ ਹਨ ਤੇ ਇਨ੍ਹਾਂ ਦੀ ਕਿਸਮਤ ਦਾ ਫੈਸਲਾ ਦੋ ਕਰੋੜ 15 ਲੱਖ ਵੋਟਰਾਂ ਦੇ ਹੱਥ ਹੈ। ਵੋਟਰਾਂ ਦੀ ਹਾਲਤ ਵੇਖੀਏ ਤਾਂ ਕੁਲ 2,14,99,804 ਵੋਟਰਾਂ ਵਿੱਚੋਂ 10,20,0996 ਪੁਰਸ਼ ਤੇ 11,29,8081 ਮਹਿਲਾ ਵੋਟਰ ਹਨ। ਇਹ ਵੀ ਵੱਡੀ ਗੱਲ ਹੈ ਕਿ ਪੰਜਾਬ ਵਿੱਚ ਟਰਾਂਸਜੈਂਡਰ ਵੋਟਰਾਂ ਦੀ ਗਿਣਤੀ ਸਿਰਫ 727 ਹੀ ਹੈ।
ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬੀਤੇ ਦਿਨ ਸ਼ਾਮ 6 ਵਜੇ ਚੋਣ ਪ੍ਰਚਾਰ ਥੰਮ ਗਿਆ ਸੀ। ਕਿਸੇ ਤਰ੍ਹਾਂ ਦੇ ਵੱਡੇ ਜਲਸਿਆਂ, ਰੈਲੀਆਂ, ਰੋਡ ਸ਼ੋਅ, ਜਨਸਭਾਵਾਂ, ਨੁੱਕੜ ਮੀਟਿੰਗਾਂ 'ਤੇ ਸਖ਼ਤ ਪਾਬੰਦੀ ਲਗਾ ਦਿੱਤੀ ਗਈ ਸੀ।
ਇਹ ਵੀ ਪੜੋ: ਭਦੌੜ ਤੋਂ ਚੋਣ ਲੜਨ ਪਹੁੰਚੇ CM ਚੰਨੀ ਦਾ 'ਮਿਸ਼ਨ ਬਰਨਾਲਾ' ਵੀ ਖ਼ਤਰੇ ਹੇਠ !