ਬਰਨਾਲਾ: ਪੁਲਿਸ ਵਲੋਂ ਜ਼ਿਲ੍ਹੇ ਦੇ ਇੱਕ ਨਾਮੀ ਗੈਂਗਸਟਰ ਗੁਰਮੀਤ ਸਿੰਘ ਉਰਫ਼ ਕਾਲਾ ਧਨੌਲਾ ਨੂੰ ਇੱਕ ਪਿਸਟਲ, 10 ਜਿੰਦਾ ਕਾਰਤੂਸਾਂ ਅਤੇ ਇੱਕ ਲੱਖ ਫ਼ਿਰੌਤੀ ਦੀ ਰਕਮ ਸਮੇਤ ਕਾਬੂ ਕੀਤਾ ਹੈ। ਗੈਂਗਸਟਰ ਕਾਲਾ ਧਨੌਲਾ ਇੱਕ ਕਤਲ ਕੇਸ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਤਹਿਤ ਜੇਲ੍ਹ ’ਚੋਂ ਜ਼ਮਾਨਤ ’ਤੇ ਬਾਹਰ ਆਇਆ ਸੀ। ਜਿਸਨੇ ਆਪਣਾ ਮੁੜ ਗੈਰ ਕਾਨੂੰਨੀ ਧੰਦਾ ਸ਼ੁਰੂ ਕਰ ਲਿਆ। ਜਿਸਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਉਸਨੂੰ ਕਾਬੂ ਕਰਦਿਆਂ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਰਨਾਲਾ ਦੇ ਐਸਐਸਪੀ ਸੰਦੀਪ ਗੋਇਲ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਜਿਸਦੇ ਚਲਦੇ ਕਾਰਵਾਈ ਕਰਦੇ ਗੈਂਗਸਟਰ ਗੁਰਮੀਤ ਸਿੰਘ ਉਰਫ਼ ਕਾਲ਼ਾ ਧਨੌਲਾ ਨੂੰ ਉਸਦੇ ਪਿੰਡ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿਸਦੇ ਨਾਲ ਮੌਕੇ ਉੱਤੇ ਇੱਕ ਪਿਸਟਲ, 10 ਜਿੰਦਾ ਕਾਰਤੂਸ ਅਤੇ ਫਿਰੌਤੀ ਦਾ ਇੱਕ ਲੱਖ ਰੁਪਏ ਵੀ ਬਰਾਮਦ ਕਰ ਲਿਆ ਗਿਆ ਹੈ। ਇਸ ਗੈਂਗਸਟਰ ਉੱਤੇ ਪਹਿਲਾਂ ਤੋਂ ਹੀ 50 ਤੋਂ ਵੱਧ ਸੰਗੀਨ ਕੇਸਾਂ ਵਿੱਚ ਪਰਚੇ ਦਰਜ ਹਨ। ਹੁਣ ਵੀ ਉਹ ਇੱਕ ਕਤਲ ਦੇ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ ਅਤੇ ਕੁੱਝ ਮਹੀਨੇ ਪਹਿਲਾਂ ਜ਼ਮਾਨਤ ਉੱਤੇ ਵਾਪਸ ਆਇਆ ਸੀ ਅਤੇ ਆਉਂਦੇ ਹੀ ਉਸਨੇ ਫਿਰ ਆਪਣਾ ਗੈਰਕਾਨੂਨੀ ਧੰਦਾ ਸ਼ੁਰੂ ਕਰ ਦਿੱਤਾ ਅਤੇ ਹਥਿਆਰਾਂ ਦੀ ਖਰੀਦ-ਫਰੋਖਤ ਕਰ ਰਿਹਾ ਸੀ। ਜਿਸਦੇ ਤਾਰ ਰਾਜੀਵ ਰਾਜਾ ਗੈਂਗਸਟਰ ਦੇ ਨਾਲ ਵੀ ਜੁੜੇ ਹੋਏ ਹੈ ਅਤੇ ਰਾਜੀਵ ਰਾਜਾ ਨਾਭਾ ਜੇਲ੍ਹ ਵਿੱਚ ਕੈਦ ਹੈ ਉਸਦੇ ਜਰੀਏ ਇਸਨੇ ਇਹ ਪਿਸਟਲ ਖਰੀਦਿਆ ਸੀ। ਫਿਲਹਾਲ ਪੁਲਿਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜੋ:Vaccine: ਸੁਖਬੀਰ ਬਾਦਲ ਨੇ ਲਗਵਾਇਆ ਡੋਨਲਡ ਟਰੰਪ ਵਾਲਾ ਟੀਕਾ: ਬਲਬੀਰ ਸਿੱਧੂ