ਬਰਨਾਲਾ: ਪੰਜਾਬ ਦੀ ਨਵੀਂ ਕੈਬਨਿਟ (Cabinet) ਬਣਨ ਤੋਂ ਬਾਅਦ ਇੱਕ ਪਾਸੇ ਜਿੱਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਲਗਾਤਾਰ ਪੰਜਾਬ ਦੇ ਦੌਰੇ ‘ਤੇ ਹਨ। ਉੱਥੇ ਹੀ ਪੰਜਾਬ ਕੈਬਨਿਟ ਦੇ ਨਵੇਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ (Cabinet Minister Rana Gurjeet Singh) ਵੀ ਲਗਾਤਾਰ ਪੰਜਾਬ ਦੇ ਵੱਖ-ਵੱਖ ਹਲਕਿਆ ਵਿੱਚ ਦੌਰੇ ਕਰ ਰਹੇ ਹਨ। ਬਰਨਾਲਾ ਪਹੁੰਚੇ ਰਾਣਾ ਗੁਰਜੀਤ (Rana Gurjeet Singh) ਨੇ ਸ਼ਿਕਾਇਤ ਨਿਵਾਰਨ ਕਮੇਟੀ ਦੀ ਮਹੀਨਾਵਾਰ ਮੀਟਿੰਗ ਕੀਤੀ ਗਈ।ਇਸ ਦੌਰਾਨ ਉਨ੍ਹਾਂ ਨੇ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ।
ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ (Rana Gurjeet Singh) ਨੇ ਇਨ੍ਹਾਂ ਮੀਟਿੰਗਾਂ ਵਿੱਚ ਜ਼ਿਲ੍ਹੇ ਵਿੱਚ ਚੱਲ ਰਹੇ ਵਿਕਾਸ ਦੇ ਕੰਮਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ (Kewal Singh Dhillon, Vice President, Punjab Congress) ਵੀ ਹਾਜ਼ਰ ਸਨ।
ਮੀਡੀਆ ਨਾਲ ਗੱਲਬਾਤ ਕਰਦਿਆ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ (Cabinet Minister Rana Gurjeet Singh) ਕਿਹਾ ਕਿ ਬਰਨਾਲਾ ਲਈ ਇਹ ਚੰਗੀ ਗੱਲ ਹੈ ਕਿ ਇੱਥੇ ਐੱਸ.ਟੀ.ਪੀ. ਪਲਾਂਟ ਲੱਗ ਰਿਹਾ ਹੈ। ਜਿਸ ਨਾਲ ਸੀਵਰੇਜ਼ (Sewerage) ਦੇ ਪਾਣੀ ਦਾ ਟਰੀਟਮੈਂਟ ਕਰਕੇ ਇਸ ਪਾਣੀ ਨੂੰ ਸ਼ੁੱਧ ਕਰਕੇ ਖੇਤੀ ਲਈ ਵਰਤਿਆ ਜਾਵੇਗਾ। ਇਸ ਪਾਣੀ ਦੀ ਵਰਤੋਂ ਸਿੰਚਾਈ ਲਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਹਰ ਸਾਲ ਧਰਤੀ ਦੇ ਹੇਠਾਂ ਤੋਂ 14.5 ਬਿਲਿਅਨ ਕਿਊਬਿਕ ਲਿਟਰ ਪਾਣੀ ਜ਼ਿਆਦਾ ਕੱਢ ਰਿਹਾ ਹੈ, ਜਿਸ ਦੇ ਨਾਲ ਪੰਜਾਬ ਦੇ ਕਰੀਬ ਸਾਰੇ ਜ਼ਿਲ੍ਹੇ ਡਾਰਕ ਜੋਨ ਵਿੱਚ ਜਾ ਚੁੱਕੇ ਹੈ। ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਸਮੇਂ ਦੀ ਮੰਗ ਹੈ, ਕਿ ਨਹਿਰੀ ਪਾਣੀ ਨੂੰ ਪੀਣ ਲਈ ਅਤੇ ਸਿੰਚਾਈ ਲਈ ਇਸਤੇਮਾਲ ਕੀਤਾ ਜਾਵੇ।
ਇਸ ਮੌਕੇ ਉਨ੍ਹਾਂ ਨੇ ਪੰਜਾਬ ਵਿੱਚ ਦਿਨੋ-ਦਿਨ ਵੱਧ ਰਹੇ ਡੇਂਗੂ (Dengue) ਦੇ ਮਾਮਲਿਆ ‘ਤੇ ਬੋਲਦਿਆ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ (Government of Punjab) ਵੱਲੋਂ ਡੇਂਗੂ (Dengue) ਦੇ ਮਰੀਜਾਂ ਲਈ ਸਿਵਲ ਹਸਪਤਾਲਾਂ ਵਿੱਚ ਜਿੱਥੇ ਇਲਾਜ ਦੇ ਪੁਖਤਾ ਪ੍ਰਬੰਧ ਹਨ, ਉੱਥੇ ਹੀ ਸਰਕਾਰ ਵੱਲੋਂ ਮਰੀਜਾਂ ਲਈ ਸੂਬੇ ਵਿੱਚ ਦਵਾਈ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਉਨ੍ਹਾਂ ਨੇ ਵਿਰੋਧੀਆਂ ਨੂੰ ਨਸੀਅਤ ਦਿੰਦੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ, ਬੀਜੇਪੀ ਅਤੇ ਆਮ ਆਦਮੀ ਪਾਰਟੀ ਝੂਠੇ ਇਲਜ਼ਾਮ ਲਗਾਉ ਤੋਂ ਬਾਜ਼ ਆ ਜਾਵੇ। ਉਨ੍ਹਾਂ ਕਿਹਾ ਪੰਜਾਬ ਸਰਕਾਰ ਹੁਣ ਤੱਕ ਦੀ ਪੰਜਾਬ ਦੀ ਨੰਬਰ ਇੱਕ ਸਰਕਾਰ ਬਣ ਚੁੱਕੀ ਹੈ। ਜਿਸ ਨੇ ਸੂਬੇ ਵਿੱਚ ਸਮੇਂ ਤੋਂ ਪਹਿਲਾਂ ਹੀ ਆਪਣੇ ਅੱਧੇ ਤੋਂ ਜ਼ਿਆਦਾ ਵਾਅਦੇ ਪੂਰੇ ਕਰ ਦਿੱਤੇ ਹਨ ਅਤੇ ਬਾਕੀ ਰਹਿੰਦੇ ਵਾਅਦਿਆਂ ਨੂੰ ਵੀ ਜਲਦ ਹੀ ਪੂਰਾ ਕਰਨ ਦਾ ਵੀ ਭਰੋਸਾ ਦਿੱਤਾ ਹੈ।
ਇਹ ਵੀ ਪੜ੍ਹੋ: ਬੀ.ਐਸ.ਐਫ ਦਾ ਅਧਿਕਾਰ ਖੇਤਰ ਵਧਾਏ ਜਾਣ 'ਤੇ ਪੰਜਾਬ ਸਰਬ ਪਾਰਟੀ ਮੀਟਿੰਗ ਅੱਜ