ਬਰਨਾਲਾ: ਉੱਘੇ ਫਿਲਮ ਅਦਾਕਾਰ ਮਰਹੂਮ ਦੀਪ ਸਿੱਧੂ ਦੇ ਜਨਮ ਦਿਨ ਮੌਕੇ ਉਸਦੀ ਚਰਚਿਤ ਫਿਲਮ ਜ਼ੋਰਾ ਦਸ ਨੰਬਰੀਆ ਦੀ ਸਕਰਪਿੱਟ ਦੀ ਕਿਤਾਬ ਰਿਲੀਜ਼ ਕੀਤੀ ਗਈ ਅਤੇ ਖ਼ੂਨਦਾਰ ਕੈਂਪ ਵੀ ਲਗਾਇਆ ਗਿਆ। ਫਿਲਮ ਦੇ ਲੇਖਕ, ਨਿਰਮਾਤਾ ਅਤੇ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ, ਪੰਜਾਬੀ ਦੇ ਉੱਘੇ ਗੀਤਕਾਰ ਮਨਪ੍ਰੀਤ ਟਿਵਾਣਾ ਅਤੇ ਹੋਰ ਉੱਘੀਆਂ ਸ਼ਖ਼ਸੀਅਤਾਂ ਨੇ ਕਿਤਾਬ ਨੂੰ ਰਿਲੀਜ਼ ਕੀਤਾ।
ਅਮਰਦੀਪ ਸਿੰਘ ਗਿੱਲ ਨੇ ਇਸ ਦੌਰਾਨ ਦੀਪ ਸਿੱਧੂ ਨਾਲ ਰਹੀਆਂ ਆਪਣੀਆਂ ਯਾਦਾਂ ਨੂੰ ਸਾਂਝਾ ਕੀਤਾ, ਉੱਥੇ ਹੀ ਉਨ੍ਹਾਂ ਕਿਹਾ ਕਿ ਇਹ ਫਿਲਮ ਦੀਪ ਸਿੱਧੂ ਦੀ ਸਭ ਤੋਂ ਹਿੱਟ ਰਹੀ। ਉਨ੍ਹਾਂ ਕਿਹਾ ਕਿ ਇਸ ਫਿਲਮ ਦੀ ਸਕਰਪਿੱਟ ਨੂੰ ਕਿਤਾਬ ਦਾ ਰੂਪ ਦੇਣ ਦਾ ਫ਼ੈਸਲਾ ਦੀਪ ਸਿੱਧੂ ਦੇ ਜਿਉਂਦੇ ਜੀਅ ਕੀਤਾ ਗਿਆ ਸੀ, ਪ੍ਰੰਤੂ ਉਸਦੀ ਦੁੱਖਦਾਈ ਮੌਤ ਹੋ ਗਈ।
ਇਸ ਮੌਕੇ ਗੱਲਬਾਤ ਕਰਦਿਆਂ ਅਮਰਦੀਪ ਸਿੰਘ ਗਿੱਲ ਨੇ ਦੱਸਿਆ ਕਿ ਦੀਪ ਸਿੱਧੂ ਦੇ ਜਨਮਦਿਨ ਨੂੰ ਸਮਰਪਿਤ ਉਸਦੀ ਚਰਚਿਤ ਪੰਜਾਬੀ ਫਿਲਮ ਜ਼ੋਰਾ ਦਸ ਨੰਬਰੀਆ ਰਹੀ, ਜਿਸਦੀ ਸਕਰਿੱਪਟ ਨੂੰ ਕਿਤਾਬ ਦੇ ਰੂਪ ਵਿੱਚ ਰਿਲੀਜ਼ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਫਿਲਮ ਨੂੰ ਕਿਤਾਬ ਦਾ ਰੂਪ ਦੇਣ ਦਾ ਫ਼ੈਸਲਾ, ਦੀਪ ਸਿੱਧੂ ਦੇ ਜਿਉਂਦੇ ਜੀਅ ਹੀ ਲਿਆ ਗਿਆ ਸੀ ਪਰ ਇੱਕ ਦੁੱਖਦਾਈ ਘਟਨਾ ਨੇ ਦੀਪ ਸਿੱਧੂ ਨੂੰ ਸਾਡੇ ਤੋਂ ਦੂਰ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਇਹ ਫਿਲਮ ਬਹੁਤ ਮਕਬੂਲ ਰਹੀ ਅਤੇ ਇਸਦੇ ਡਾਇਲਾਗ ਵੀ ਕਾਫ਼ੀ ਮਸ਼ਹੂਰ ਹੋਏ। ਇਸੇ ਕਾਰਨ ਇਸਨੂੰ ਕਿਤਾਬ ਦਾ ਰੂਪ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਫਿਲਮ ਨੂੰ ਕਿਤਾਬ ਦਾ ਰੂਪ ਦੇਣ ਨਾਲ ਨਵੇਂ ਲੇਖਕਾਂ ਅਤੇ ਨੌਜਵਾਨਾਂ ਨੂੰ ਫਿਲਮ ਦੀ ਸਕਰਿੱਪਟ ਲਿਖਣ ਬਾਰੇ ਸਿੱਖਣ ਦਾ ਫਾਇਦਾ ਹੋਵੇਗਾ। ਉੱਥੇ ਹੀ ਅਮਰਦੀਪ ਗਿੱਲ ਨੇ ਇਸ ਮੌਕੇ ਦੀਪ ਸਿੱਧੂ ਦੇ ਕਿਸਾਨ ਅੰਦੋਲਨ, ਪੰਜਾਬ, ਸਿੱਖ ਕੌਮ ਬਾਰੇ ਚਿੰਤਤ ਹੋਣ ਬਾਰੇ ਵੀ ਵਿਚਾਰ ਸਾਂਝੇ ਕੀਤੇ।
ਇਹ ਵੀ ਪੜ੍ਹੋ: ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ 8 ਸਾਲਾ ਧੀ ਲਈ ਪਰਿਵਾਰ ਨੇ ਲਗਾਈ ਮਦਦ ਦੀ ਗੁਹਾਰ